20 ਲੱਖ ਦੀ ਲਾਗਤ ਨਾਲ ਬਣਨ ਵਾਲੇ ਪੰਚਾਇਤ ਘਰ ਦਾ ਹਲਕਾ ਵਿਧਾਇਕ ਨੇ ਰੱਖਿਆ ਨੀਂਹ ਪੱਥਰ
ਬਲਾਚੌਰ - ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਆਰ ਜੀ ਐਸ ਆਈ ਸਕੀਮ ਤਹਿਤ ਵਿਧਾਨ ਸਭਾ ਹਲਕਾ ਬਲਾਚੌਰ ਦੇ ਪਿੰਡ ਭੂਰੀਵਾਲੇ ਮਾਲੇਵਾਲ ਕੰਢੀ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਪੰਚਾਇਤ ਘਰ ਦਾ ਨੀਂਹ ਪੱਥਰ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਤੇ ਸਮੂਹ ਪੰਚਾਇਤ ਵਲੋਂ ਮਿਲਕੇ ਰੱਖਿਆ ਗਿਆ।

ਵਿਧਾਇਕ ਸੰਤੋਸ਼ ਕਟਾਰੀਆ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਲੱਖਾਂ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਇਸ ਪੰਚਾਇਤ ਘਰ ਦਾ ਮਾਲੇਵਾਲ ਦੇ ਲੋਕਾਂ ਨੂੰ ਹੀ ਨਹੀਂ ਸਗੋਂ ਨਾਲ ਦੇ ਪਿੰਡਾਂ ਨੂੰ ਵੀ ਇਸਦਾ ਲਾਭ ਮਿਲੇਗਾ। ਉਹਨਾਂ ਆਖਿਆ ਕਿ ਸਰਕਾਰ ਵਲੋਂ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦ ਤੋਂ ਜਲਦ ਨੇਪਰੇ ਚਾੜ੍ਹਨ ਲਈ ਲੋਕਾਂ ਦੇ ਪਿਆਰ ਤੇ ਸਹਿਯੋਗ ਸਦਕੇ ਹੀ ਪੂਰਾ ਕੀਤਾ ਜਾ ਸਕਦਾ ਹੈ। ਹਲਕਾ ਵਿਧਾਇਕ ਨੇ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਬਿਨਾ ਭੇਦ ਭਾਵ ਤੋਂ ਉਪਰ ਉੱਠ ਕੇ ਹਰ ਪਿੰਡ ਦੇ ਵਿਕਾਸ ਕਾਰਜਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਪਿੰਡ ਦੇ ਪਤਵੰਤਿਆਂ ਵਲੋਂ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਦਾ ਪਿੰਡ ਮਾਲੇਵਾਲ ਦੇ ਗੁਰੂਘਰ ਵਿਖੇ ਸਨਮਾਨ ਵੀ ਕੀਤਾ।
ਇਸ ਮੌਕੇ ਪਵਨ ਕੁਮਾਰ ਰੀਠੂ ਕਰੀਮਪੁਰ ਚਾਹਵਾਲਾ, ਬੀ ਡੀ ਪੀ ਓ ਚੰਦ ਸਿੰਘ, ਪੰਚਾਇਤ ਸਕੱਤਰ ਰਾਕੇਸ਼ ਕੁਮਾਰ, ਪੰਚਾਇਤ ਸਕੱਤਰ ਅਸ਼ੋਕ ਕੁਮਾਰ, ਸਰਪੰਚ ਦਰਸ਼ਨ ਲਾਲ, ਪ੍ਰਧਾਨ ਰਾਮ ਸਰੂਪ ਭੂੰਬਲਾ, ਓਮ ਪ੍ਰਕਾਸ਼ ਬੱਗਾ, ਫੌਜੀ ਓਮ ਪ੍ਰਕਾਸ਼, ਵਿੱਕੀ ਕਟਾਰੀਆ, ਸਤਨਾਮ ਕਟਵਾਰਾ, ਮਹਿੰਦਰ ਪਾਲ ਚੇਚੀ, ਭਗਤ ਰੌਸ਼ਨ ਲਾਲ ਨਿੱਕੂ, ਕਾਲਾ ਪ੍ਰਧਾਨ, ਸੇਠੀ ਕਟਾਰੀਆ, ਬਿੱਲਾ, ਅੱਛਰ ਦਾਸ, ਚਮਨ ਲਾਲ, ਹੁਸਨ ਲਾਲ ਬੂਥਗੜ੍ਹ, ਰੌਸ਼ਨ ਲਾਲ ਝੰਡੂਪੁਰ ਤੇ ਸੋਨੂੰ ਦੇਦੜ ਬੂਥਗੜ੍ਹ ਆਦਿ ਸਮੇਤ ਪਤਵੰਤਿਆਂ ਦੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।