ਆਈਟੀਆਈ ਊਨਾ ਵਿੱਚ 24 ਜਨਵਰੀ ਨੂੰ ਰੁਜ਼ਗਾਰ ਮੇਲਾ ਲਗਾਇਆ ਜਾਵੇਗਾ

ਊਨਾ, 20 ਜਨਵਰੀ - ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਉਦਯੋਗਿਕ ਸਿਖਲਾਈ ਸੰਸਥਾ ਊਨਾ ਵਿਖੇ 24 ਜਨਵਰੀ ਨੂੰ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਮੈਸਰਜ਼ ਗ੍ਰਾਸੀਮ ਇੰਡਸਟਰੀਜ਼ ਲਿਮਟਿਡ, ਪਿੰਡ ਧਨਸ਼ਾਹ ਪੰਜਾਬ, ਮੈਸਰਜ਼ ਸਵਰਾਜ ਈਸਨ ਲਿਮਟਿਡ ਮੋਹਲ ਅਤੇ ਮੈ. ਯੇਸਵੀ ਅਕੈਡਮੀ ਫਾਰ ਸਕਿੱਲ ਐਸ.ਏ.ਐਸ.ਨਗਰ, ਮੋਹਾਲੀ ਵਰਗੀਆਂ ਕੰਪਨੀਆਂ ਭਾਗ ਲੈਣਗੀਆਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ.ਟੀ.ਆਈ ਪ੍ਰਿੰਸੀਪਲ ਈ.ਅੰਸ਼ੁਲ ਭਾਰਦਵਾਜ ਨੇ ਦੱਸਿਆ ਕਿ ਰੋਜ਼ਗਾਰ ਮੇਲੇ ਵਿੱਚ ਆਈ.ਟੀ.ਆਈ.ਫਿਟਰ, ਟਰਨਰ, ਵੈਲਡਰ, ਇਲੈਕਟ੍ਰੀਸ਼ੀਅਨ, ਮਸ਼ੀਨਿਸਟ, ਟੂਲ ਐਂਡ ਡਾਈ ਮੇਕਰ, ਮਕੈਨਿਕ ਟਰੈਕਟਰ, ਮਕੈਨਿਕ ਡੀਜ਼ਲ, ਮਕੈਨਿਕ ਮੋਟਰ ਵਹੀਕਲ, ਇੰਸਟਰੂਮੈਂਟ ਮਕੈਨਿਕ, ਇਲੈਕਟ੍ਰੋਨਿਕਸ ਟਰੇਡ ਕੋਰਸ ਪੂਰਾ ਕਰਨ ਵਾਲੇ ਪੁਰਸ਼ ਅਤੇ ਮਹਿਲਾ ਉਮੀਦਵਾਰ ਯੋਗ ਹੋਣਗੇ। ਉਨ੍ਹਾਂ ਦੱਸਿਆ ਕਿ ਕੈਂਪਸ ਇੰਟਰਵਿਊ ਵਿੱਚ ਸਿੱਧੀ ਨਿਯੁਕਤੀ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਸੂਬਾ ਸਰਕਾਰ ਵੱਲੋਂ ਨਿਰਧਾਰਿਤ ਅਰਧ-ਹੁਨਰਮੰਦ ਕਾਰੀਗਰਾਂ ਦੇ ਬਰਾਬਰ ਤਨਖ਼ਾਹ ਦਿੱਤੀ ਜਾਵੇਗੀ ਅਤੇ ਅਪ੍ਰੈਂਟਿਸਸ਼ਿਪ ਸਿਖਲਾਈ ਲਈ ਚੁਣੇ ਗਏ ਉਮੀਦਵਾਰਾਂ ਨੂੰ ਅਪ੍ਰੈਂਟਿਸਸ਼ਿਪ ਐਕਟ ਅਨੁਸਾਰ ਵਜ਼ੀਫ਼ਾ ਦਿੱਤਾ ਜਾਵੇਗਾ।