ਨਗਰ ਕੌਂਸਲ ਰਾਹੋਂ ਦੀ ਮਹੀਨਾਵਾਰ ਮੀਟਿੰਗ ਵਿੱਚ ਅਹਿਮ ਨੁਕਤੇ ਵਿਚਾਰੇ ਗਏ

ਨਵਾਂਸ਼ਹਿਰ - ਨਗਰ ਕੌਂਸਲ ਰਾਹੋਂ ਦੀ ਮਹੀਨਾਵਾਰ ਮੀਟਿੰਗ ਨਗਰ ਕੌਂਸਲ ਦੇ ਦਫਤਰ ਵਿਖੇ ਪ੍ਰਧਾਨ ਅਮਰਜੀਤ ਸਿੰਘ ਬਿੱਟਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਨਵਾਂਸ਼ਹਿਰ ਦੇ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਸੰਬੰਧੀ ਵਾਰਡਾਂ ਦੇ ਕੌਂਸਲਰਾਂ ਨਾਲ ਵਿਚਾਰ ਚਰਚਾ ਕੀਤੀ। ਇਸ ਮੀਟਿੰਗ ਦੌਰਾਨ ਲੇਬਰ ਕਮੇਟੀ ਵਲੋਂ ਕੌਂਸਲਰਾਂ ਦੀ ਤਰਫੋਂ 15 ਏਜੰਟਾਂ ਦੇ ਮਤੇ ਪਾਸ ਕੀਤੇ ਗਏ।

ਨਵਾਂਸ਼ਹਿਰ - ਨਗਰ ਕੌਂਸਲ ਰਾਹੋਂ ਦੀ ਮਹੀਨਾਵਾਰ ਮੀਟਿੰਗ ਨਗਰ ਕੌਂਸਲ ਦੇ ਦਫਤਰ ਵਿਖੇ ਪ੍ਰਧਾਨ ਅਮਰਜੀਤ ਸਿੰਘ ਬਿੱਟਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਨਵਾਂਸ਼ਹਿਰ ਦੇ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਸੰਬੰਧੀ ਵਾਰਡਾਂ ਦੇ ਕੌਂਸਲਰਾਂ ਨਾਲ ਵਿਚਾਰ ਚਰਚਾ ਕੀਤੀ। ਇਸ ਮੀਟਿੰਗ ਦੌਰਾਨ ਲੇਬਰ ਕਮੇਟੀ ਵਲੋਂ ਕੌਂਸਲਰਾਂ ਦੀ ਤਰਫੋਂ 15 ਏਜੰਟਾਂ ਦੇ ਮਤੇ ਪਾਸ ਕੀਤੇ ਗਏ।
 ਕੌਂਸਲਰ ਨਵਜੋਤ ਕੌਰ ਭਾਰਤੀ ਨੇ ਕਿਹਾ ਕਿ ਜਾਡਲਾ ਵਿਖੇ ਸ਼੍ਰੀ ਗੁਰੂ ਰਵਿਦਾਸ ਧਾਮ ਅਤੇ ਸਮਸ਼ਾਨਘਾਟ ਰੋਡ ਨੂੰ ਜਾਣ ਵਾਲੇ ਰਸਤੇ ਨੂੰ ਵਧੀਆ ਤਰੀਕੇ ਨਾਲ ਬਣਾਇਆ ਜਾਵੇ। ਇਸੇ ਤਰ੍ਹਾਂ ਨਗਰ ਕੌਂਸਲ ਦਫਤਰ ਦੇ ਸਮੂਹ ਕਰਮਚਾਰੀਆ ਵੀ ਨਗਰ ਕੌਂਸਲ ਵਿੱਚ ਉਹਨਾਂ ਲਈ ਕੋਈ ਜਗ੍ਹਾ ਨਹੀਂ ਹੈ ਅਤੇ ਉਹਨਾਂ ਦੀ ਸਹੂਲਤ ਲਈ ਵੀ ਇਕ ਕਮਰਾ ਬਣਾਇਆ ਜਾਣਾ ਚਾਹੀਦਾ ਹੈ। ਜਿਥੇ ਉਹ ਮਿਲ ਬੈਠ ਕੇ ਆਪਸ ਵਿਚ ਵਿਚਾਰ ਚਰਚਾ ਕਰ ਸਕਣ। ਇਸੇ ਤਰ੍ਹਾਂ ਏਜੰਡਾ ਨੰਬਰ 7 ਵਿੱਚ ਕੌਂਸਲਰ ਸੀਤਲ ਚੌਪੜਾ ਨੇ ਕਿਹਾ ਕਿ ਮੈਂ ਡਿਸਪੈਂਸਰੀ ਖੋਲਣਾ ਚਾਹੁੰਦੀ ਹਾਂ। ਕਿਸੇ ਸਮੇਂ ਬੱਸ ਸਟੈ।ਡ ਦੇ ਨੇੜੇ ਕੰਮ ਚੱਲਦਾ ਸੀ, ਹੁਣ ਇਸ ਡਿਸਪੈਂਸਰੀ ਨੂੰ ਨਵਾਂਸ਼ਹਿਰ ਰੋਡ ਤੇ ਹਸਪਤਾਲ ਵਜੋਂ ਬਦਲ ਦਿੱਤਾ ਗਿਆ ਹੈ। 
ਇਸ ਜਗ੍ਹਾ ਦੀ ਸਾਫ ਸਫਾਈ ਕਰਵਾਈ ਜਾਵੇ ਅਤੇ ਪਾਰਕਿੰਗ ਦੀ ਸਹੂਲਤ ਵੀ ਦਿੱਤੀ ਜਾਵੇ ਤਾਂ ਜੋ ਬਜਾਰ ਨੂੰ ਆਉਣ ਜਾਣ ਵਾਲੇ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਤਰ੍ਹਾਂ ਲੋਕਾਂ ਨੂੰ ਲਾਭ ਮਿਲੇਗਾ ਤੇ ਨਗਰ ਕੌਂਸਲ ਦੀ ਆਮਦਨ ਵਿਚ ਵਾਧਾ ਹੋਵੇਗਾ। ਏਜੰਡਾ ਨੰਬਰ 15 ਵਿੱਚ ਨਗਰ ਕੌਂਸਲ ਦੇ ਇੰਸਪੈਕਟਰ ਪ੍ਰੀਤਮ ਸਿੰਘ ਦੀ ਤਰਫੋਂ ਨਗਰ ਕੌਂਸਲ ਦੀ ਆਮਦਨ ਵਿਚ ਵਾਧਾ ਕਰਨ ਦੀ ਮੰਗ ਕੀਤੀ ਗਈ। ਨਗਰ ਕੌਂਸਲ ਦੇ ਸਮੂਹ ਕੌਂਸਲਰਾਂ ਤੇ ਪ੍ਰਧਾਨ ਨੂੰ ਕਿਹਾ ਕਿ ਨਗਰ ਕੌਂਸਲ ਵਿੱਚ ਕੰਮ ਕਰਦੇ ਸਫਾਈ ਕਰਮਚਾਰੀਆ ਨੂੰ ਸਰਦੀਆਂ ਅਤੇ ਗਰਮੀਆਂ ਚ ਵਰਦੀਆਂ ਦੀ ਜਰੂਰਤ ਹੁੰਦੀ ਹੈ। ਇਸ ਮੰਗ ਨੂੰ ਧਿਆਨ ਵਿੱਚ ਰੱਖ ਕੇ ਵਰਦੀਆਂ ਸਮੇਂ ਸਿਰ ਦਿੱਤੀਆਂ ਜਾਣ ਤਾਂ ਕਿ ਉਹਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਇਸੇ ਤਰ੍ਹਾਂ ਸ਼ਹਿਰ ਦੇ ਵਿਕਾਸ ਦੇ ਮੁੱਦੇ ਨੂੰ ਲੈ ਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹੇਮੰਤ ਰਨਦੇਵ ਬੌਬੀ ਅਤੇ ਕੌਂਸਲਰ ਬਿਮਲ ਕੁਮਾਰ ਨੇ ਕਿਹਾ ਕਿ ਸ਼ਹਿਰ ਵਿੱਚ ਬਣੀਆਂ ਸੜਕਾਂ ਵਿੱਚ ਘਟੀਆ ਕੁਆਲਿਟੀ ਦਾ ਮਟੀਰੀਅਲ ਵਰਤਿਆ ਗਿਆ ਸੀ। ਜੋ ਹੁਣ ਸੜਕਾਂ ਟੁੱਟਣੀਆ ਸ਼ੁਰੂ ਹੋ ਗਈਆਂ ਹਨ। ਉਹਨਾਂ ਕਿਹਾ ਕਿ ਉਹਨਾਂ ਦੇ ਵਾਰਡ ਅੰਦਰ ਦੀਆਂ ਸੜਕਾਂ ਦੀ ਹਾਲਤ ਵੀ ਕੋਈ ਜਿਆਦਾ ਵਧੀਆ ਨਹੀਂ ਹੈ। ਨਗਰ ਕੌਂਸਲ ਨੂੰ ਸ਼ਹਿਰ ਦੀਆਂ ਸੜਕਾਂ ਬਣਾਉਣ ਵਾਲੇ ਠੇਕੇਦਾਰ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਹੈ। 
ਉਹਨਾਂ ਹੋਰ ਆਖਿਆ ਕਿ ਸ਼ਹਿਰ ਦਾ ਅਧੂਰਾ ਸੀਵਰੇਜ ਵੀ ਸਮੱਸਿਆਵਾਂ ਖੜੀਆ ਕਰ ਰਿਹਾ ਹੈ। ਜੋ ਨਗਰ ਕੌਂਸਲ ਦੀ ਕਾਰਜ ਪ੍ਰਣਾਲੀ ਤੇ ਸਵਾਲ ਖੜੇ ਕਰਦਾ ਹੈ। ਇਸ ਮੌਕੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਮਹਿੰਦਰ ਪਾਲ, ਕੌਂਸਲਰ ਮਨਦੀਪ ਕੌਰ, ਕੌਂਸਲਰ ਦਵਿੰਦਰ ਕੁਮਾਰ ਜਾਂਗੜਾ, ਕੌਂਸਲਰ ਕਰਨੈਲ ਸਿੰਘ, ਕੌਂਸਲਰ ਸ਼ੀਤਲ ਚੌਪੜਾ, ਕੌਂਸਲਰ ਵਿਮਲ ਕੁਮਾਰ, ਕੌਂਸਲਰ ਨਵਜੋਤ ਕੌਰ ਭਾਰਤੀ, ਕੌਂਸਲਰ ਹੇਮੰਤ ਰਨਦੇਵ ਬੌਬੀ, ਕੌਂਸਲਰ ਦਵਿੰਦਰ ਕੌਰ, ਕੌਂਸਲਰ ਮਨਜੀਤ ਕੌਰ, ਸਾਬਕਾ ਕੌਂਸਲਰ ਬਲਦੇਵ ਭਾਰਤੀ ਤੇ ਅਜੈ ਵਸ਼ਿਸ਼ਟ ਵੀ ਮੌਜੂਦ ਸਨ।