ਮਾਸਟਰ ਕਾਡਰ 4161 ਭਰਤੀ ਦੀਆਂ ਇੰਤਜ਼ਾਰ ਸੂਚੀਆਂ ਜਾਰੀ ਕਰਨ ਦੀ ਮੰਗ ਲਈ ਕੀਤੀ ਮੀਟਿੰਗ
ਗੜ੍ਹਸ਼ੰਕਰ 18 ਜਨਵਰੀ - ਮਾਸਟਰ ਕਾਡਰ 4161 ਯੁਨੀਅਨ, ਇਕਾਈ ਗੜਸ਼ੰਕਰ ਦੀ ਮੀਟਿੰਗ ਸੂਬਾ ਆਗੂ ਬਲਕਾਰ ਸਿੰਘ ਮਘਾਣੀਆ ਦੀ ਪ੍ਰਧਾਨਗੀ ਹੇਠ ਸਥਾਨਕ ਪੁੱਡਾ ਕਲੋਨੀ ਪਾਰਕ ਵਿੱਚ ਹੋਈ। ,ਮੀਟਿੰਗ ਤੋਂ ਬਾਅਦ ਯੁਨੀਅਨ ਆਗੂ ਕੁਲਦੀਪ ਸਿੰਘ ਨੇ ਕਿਹਾ ਕਿ 4161 ਮਾਸਟਰ ਕਾਡਰ ਭਰਤੀ ਜਿਸਦਾ ਇਸ਼ਤਿਹਾਰ 2021 ਵਿੱਚ ਆਇਆ ਸੀ, ਹੁਣ ਤੱਕ ਪੂਰੀ ਹੋਣ ਦੀ ਉਡੀਕ ਵਿੱਚ ਹੈ। ਵੱਖ-ਵੱਖ ਵਿਸ਼ਿਆਂ ਦੇ ਇੰਤਜ਼ਾਰ ਉਮੀਦਵਾਰ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸੂਚੀਆਂ ਦੀ ਉਡੀਕ ਕਰ ਰਹੇ ਹਨ ਪਰ ਸਿੱਖਿਆ ਮਹਿਕਮੇ ਵੱਲੋਂ ਵਾਰ-ਵਾਰ ਲਾਰੇ ਹੀ ਮਿਲ ਰਹੇ ਹਨ।

ਜਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਪੰਜਾਬੀ ਅਤੇ ਹਿੰਦੀ ਵਿਸ਼ਿਆਂ ਦੀਆਂ ਇੰਤਜ਼ਾਰ ਸੂਚੀਆਂ ਜਾਰੀ ਕੀਤੀਆਂ ਨੂੰ ਲਗਭਗ ਇੱਕ ਮਹੀਨਾ ਹੋ ਗਿਆ ਹੈ। ਪਰ ਅੰਗਰੇਜ਼ੀ, ਸਮਾਜਿਕ ਸਿੱਖਿਆ , ਗਣਿਤ ਅਤੇ ਵਿਗਿਆਨ ਵਿਸ਼ਿਆਂ ਦੀਆਂ ਸੂਚੀਆਂ ਅਜੇ ਤੱਕ ਜਾਰੀ ਨਹੀਂ ਕੀਤੀਆਂ ਗਈਆਂ।
ਜਿਸ ਕਾਰਨ ਇਹਨਾਂ ਵਿਸ਼ਿਆਂ ਦੇ ਉਮੀਦਵਾਰ ਭਾਰੀ ਮਾਨਸਿਕ ਪ੍ਰੇਸ਼ਾਨੀ 'ਚ ਗੁਜਰ ਰਹੇ ਹਨ।ਉਹਨਾਂ ਕਿਹਾ ਕਿ ਹਰ ਭਰਤੀ ਦਾ ਇੱਕ ਨਿਸ਼ਚਿਤ ਸਮੇਂ ਵਿੱਚ ਪੂਰਾ ਕਰਨ ਲਈ ਕਲੰਡਰ ਬਣਾਇਆ ਜਾਵੇ।
ਯੁਨੀਅਨ ਆਗੂ ਮਨਪ੍ਰੀਤ ਕੌਰ ਨੇ ਕਿਹਾ ਕਿ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਜੀ ਇਸ ਮਸਲੇ ਵੱਲ ਖੁਦ ਧਿਆਨ ਦੇਕੇ ਸੂਚੀਆਂ ਜਾਰੀ ਕਰਵਾਉਣ ਤਾਂ ਜੋ ਲੰਮੇਂ ਸਮੇਂ ਤੋਂ ਲਟਕ ਰਹੀ ਭਰਤੀ ਨੂੰ ਨਿਸ਼ਚਿਤ ਸਮੇਂ ਵਿੱਚ ਪੂਰਾ ਕੀਤਾ ਜਾ ਸਕੇ ਅਤੇ ਸਕੂਲਾਂ ਵਿੱਚ ਖਾਲੀ ਅਸਾਮੀਆਂ ਨੂੰ ਭਰਿਆ ਜਾ ਸਕੇ। ਇਸ ਮੌਕੇ ਸਿਮਰਜੀਤ ਕੌਰ, ਕੁਲਵਿੰਦਰ ਕੌਰ, ਚਮਕੌਰ ਸਿੰਘ, ਕੁਲਦੀਪ ਸਿੰਘ, ਕੁਲਦੀਪ ਗਾਗਾ, ਇਕਬਾਲ ਸਿੰਘ, ਬੱਗਾ ਸਿੰਘ ਆਦਿ ਹਾਜ਼ਰ ਸਨ।