ਅਨੀਮੀਆ ਦੀ ਮੁਕਤੀ ਲਈ ਸਕੂਲੀ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਆਇਰਨ ਦੀ ਗੋਲੀ - ਡਾ ਸੀਮਾ ਗਰਗ

ਹੁਸ਼ਿਆਰਪੁਰ - ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਡਮਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਦੀ ਯੋਗ ਅਗਵਾਈ ਹੇਠ ਜ਼ਿਲਾ ਸਿਖ਼ਲਾਈ ਕੇਂਦਰ ਦਫ਼ਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਅਰਬਨ ਅਤੇ ਬਲਾਕ ਪੱਧਰ ਤੇ (WIFS) ਵੀਕਲੀ ਆਇਰਨ ਫੋਲਿਕ ਐਸਿਡ ਸਪਲੀਮੈਂਟ ਪ੍ਰੋਗਰਾਮ ਤਹਿਤ ਸਕੂਲ ਅਧਿਆਪਕਾਂ ਅਤੇ ਆਂਗਨਵਾੜੀ ਵਰਕਰਾਂ ਜਿਹਨਾਂ ਦੀ ਕੁੱਲ ਗਿਣਤੀ 105 ਸੀ ਨੂੰ ਟ੍ਰੇਨਿੰਗ ਦਿੱਤੀ ਗਈ।

ਜ਼ਿਲਾ ਟੀਕਾਕਰਣ ਅਫ਼ਸਰ ਡਾ ਸੀਮਾ ਗਰਗ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ 10 ਤੋਂ 19 ਸਾਲ ਤੱਕ ਦੇ ਕਿਸ਼ੋਰ/ਕਿਸ਼ੋਰੀਆ ਨੂੰ ਸਰਕਾਰ ਦੁਆਰਾ ਵੀਕਲੀ ਆਇਰਨ ਐਂਡ ਫੋਲਿਕ ਐਸਿਡ ਸਪਲੀਮੇਂਟ (WIFS) ਪ੍ਰੋਗਰਾਮ ਤਹਿਤ ਅਨੀਮਿਆ (ਖੂਨ ਦੀ ਕਮੀ) ਦੀ ਬਿਮਾਰੀ ਤੋਂ ਸੁਰੱਖਿਅਤ ਕਰਨ ਲਈ ਹਰ ਹਫ਼ਤੇ ਆਇਰਨ ਫੋਲਿਕ ਐਸਿਡ ਦੀ ਨੀਲੀ ਗੋਲੀ ਮੁਫ਼ਤ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਖਾਣ ਵਿੱਚ ਰੋਜ ਆਇਰਨ ਯੁਕਤ ਖਾਣ ਵਾਲੀਆਂ ਚੀਜਾਂ ਦੇ ਨਾਲ ਕਾਰਬੋਹਾਈਡ੍ਰੇਟ, ਪ੍ਰੋਟਿਨ, ਵਸਾ ਯੁਕਤ ਭੋਜਨ ਸ਼ਾਮਿਲ ਕਰਕੇ ਅਨੀਮੀਆ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ ਮਨਦੀਪ ਕੌਰ ਏਐਮਓ ਆਰਬੀਐਸਕੇ ਵੱਲੋਂ ਐਡੋਲੋਸੈਂਟ ਹੈਲਥ, ਅਨੀਮੀਆ ਅਤੇ ਪੇਟ ਦੇ ਕੀੜਿਆਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਹਫ਼ਤੇ ਵਿਚ ਇਕ ਗੋਲੀ ਆਇਰਨ ਅਤੇ ਫੋਲਿਕ ਐਸਿਡ ਦੀ ਗੋਲੀ ਨਾਲ ਅਨੀਮੀਆ ਤੋਂ ਮੁਕਤੀ ਅਤੇ ਐਨਡੀਡੀ ਪ੍ਰੋਗਰਾਮ ਤਹਿਤ ਸਾਲ ਵਿਚ ਦੋ ਵਾਰ ਐਲਬੈਂਡਾਜੋਲ ਦੀ ਗੋਲੀ ਬੱਚਿਆਂ ਨੂੰ ਦੇਣ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਏਐਮਓ ਆਰਬੀਐਸਕੇ ਡਾ ਵਿਵੇਕ ਕੁਮਾਰ ਅਤੇ ਰੰਜਨਾ ਸਟਾਫ ਨਰਸ ਹਾਜ਼ਰ ਸਨ।