ਸਿਰਜਣਾ ਕੇਂਦਰ ਵੱਲੋਂ ਬਹਾਦਰ ਸਿੰਘ ਬੱਲ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਇਜਹਾਰ- ਕੰਵਰ ਇਕਬਾਲ ਸਿੰਘ
ਕਪੂਰਥਲਾ (ਪੈਗ਼ਾਮ ਏ ਜਗਤ) ਸਿਰਜਣਾ ਕੇਂਦਰ ਦੇ ਸੀਨੀਅਰ ਮੈਂਬਰ ਬਹਾਦਰ ਸਿੰਘ ਬੱਲ (ਉਮਰ 77 ਸਾਲ) ਸੇਵਾ ਮੁਕਤ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਕਪੂਰਥਲਾ ਜੋ ਕਿ ਅੰਤਰਰਾਸ਼ਟਰੀ ਪੱਧਰ ਦੇ ਦੌੜਾਕ ਸਨ ! ਬੀਤੇ ਦਿਨੀਂ ਆਪਣੇ ਜੱਦੀ ਪਿੰਡ ਤਾਜਪੁਰ ਵਿਖੇ ਸੰਖੇਪ ਜਿਹੀ ਬਿਮਾਰੀ ਉਪਰੰਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦੇ ਜਾਣ ਨਾਲ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਹੈ ! ਸਿਰਜਣਾ ਕੇਂਦਰ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਵੱਲੋਂ ਬੱਲ ਸਾਹਿਬ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇੱਕ ਸ਼ੋਕ ਸਭਾ ਦਾ ਆਯੋਜਨ ਕਿਰਤ ਨਾਲ ਕੇਂਦਰ ਦੇ ਦਫਤਰ ਵਿਰਸਾ ਵਿਹਾਰ ਵਿਖੇ ਕੀਤਾ ਗਿਆ,

ਸਿਰਜਣਾ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਦੱਸਿਆ ਕਿ 65 ਤੋਂ 70 ਸਾਲ ਦੀ ਉਮਰ ਦੇ ਖਿਡਾਰੀਆਂ ਦੀਆਂ ਵਰਲਡ ਮਾਸਟਰ ਗੇਮਜ਼ ਜੋ ਕਿ 2016 ਵਿੱਚ ਨਿਊਜ਼ੀਲੈਂਡ ਵਿੱਚ ਹੋਈਆਂ ਸਨ ਉਦੋਂ ਬਹਾਦਰ ਸਿੰਘ ਬੱਲ ਨੇ 100 ਮੀਟਰ ਦਾ ਪਹਿਲਾ ਰਿਕਾਰਡ ਤੋੜ ਕੇ ਇੰਡੀਆ ਦਾ ਰਿਕਾਰਡ ਬਣਾ ਕੇ ਜਿੱਤ ਪ੍ਰਾਪਤ ਕੀਤੀ ਸੀ ! ਸਾਲ 2023 ਵਿੱਚ ਨੈਸ਼ਨਲ ਲੈਵਲ ਤੇ ਦੌੜ ਵਿੱਚ ਗੋਲਡ ਮੈਡਲ ਵੀ ਇਨ੍ਹਾਂ ਦੀ ਝੋਲੀ ਵਿੱਚ ਪਿਆ ! ਇਨ੍ਹਾਂ ਨੇ 60 ਸਾਲ ਤੋਂ ਵਡੇਰੀ ਉਮਰ ਦੇ ਵੈਟਰਨ ਖਿਡਾਰੀ ਵਜੋਂ ਅਨੇਕਾਂ ਮੈਡਲ ਜਿੱਤ ਕੇ ਆਪਣੇ ਇਲਾਕੇ ਦਾ ਨਾਂ ਰੌਸ਼ਨ ਕੀਤਾ !
ਪਿਛਲੇ ਤਕਰੀਬਨ 25-30 ਸਾਲ ਤੋਂ ਉਹ ਉੱਘੇ ਚਿੰਤਕ/ਵਿਦਵਾਨ ਵਜੋਂ ਸਿਰਜਣਾ ਕੇਂਦਰ ਦੇ ਹਰੇਕ ਸਮਾਗਮ ਵਿੱਚ ਹਾਜ਼ਰੀ ਭਰਦੇ ਰਹੇ ਹਨ ! ਪਿੰਡ ਦੇ ਨੌਜਵਾਨਾਂ ਨੂੰ ਗਰਾਂਊਂਡ ਮੁਹਈਆ ਕਰਵਾ ਕੇ, ਦੇਸੀ ਘਿਓ ਅਤੇ ਬਦਾਮਾਂ ਨਾਲ਼ ਨਿਵਾਜ ਕੇ ਖੇਡਾਂ ਨਾਲ ਜੋੜਨ ਵਾਲੇ, ਉੱਘੇ ਸਮਾਜ ਸੇਵਕ ਬਹਾਦਰ ਸਿੰਘ ਬੱਲ ਦੇ ਪਰਿਵਾਰ ਵਿੱਚ ਜਿੱਥੇ ਆੜ੍ਹਤ ਦਾ ਕਾਰੋਬਾਰ ਕਰ ਰਹੇ ਵੱਡੇ ਸਪੁੱਤਰ ਮੇਜਰ ਸਿੰਘ ਬੱਲ, ਕਰਮਪਾਲ ਸਿੰਘ ਬੱਲ (ਕੈਨੇਡਾ) ਗੁਰਪ੍ਰੀਤ ਸਿੰਘ ਬੱਲ (ਕੈਨੇਡਾ) ਅਤੇ ਬੇਟੀ ਇੰਦਰਜੀਤ ਕੌਰ ਸਮੇਤ ਬਹਾਦਰ ਸਿੰਘ ਬੱਲ ਦੇ ਵੱਡੇ ਭਰਾ ਨਾਜਰ ਸਿੰਘ ਬੱਲ (ਕੈਨੇਡਾ) ਬਿਕਰਮ ਸਿੰਘ ਬਲ (ਕੈਨੇਡਾ) ਬਲਵੰਤ ਸਿੰਘ ਬੱਲ (ਭਾਰਤ) ਅਤੇ ਜਸਵੰਤ ਸਿੰਘ ਬੱਲ (ਕੈਨੇਡਾ) ਨੂੰ ਪਰਿਵਾਰਕ ਤੋਰ ਤੇ ਅਸਹਿ ਅਤੇ ਅਕਹਿ ਘਾਟਾ ਪਿਆ ਹੈ। ਉੱਥੇ ਹੀ ਸਮਾਜ ਕੋਲੋਂ ਇੱਕ ਵਧੀਆ ਸਮਾਜ ਸੇਵਕ ਸਦੀਵੀ ਤੌਰ ਤੇ ਵਿਦਾ ਹੋ ਗਿਆ ਹੈ !
ਸਿਰਜਣਾ ਕੇਂਦਰ ਦੇ ਜਨਰਲ ਸਕੱਤਰ ਸ਼ਹਿਬਾਜ਼ ਖਾਨ ਵੱਲੋਂ ਜਾਰੀ ਕੀਤੇ ਪ੍ਰੈਸ ਨੋਟ ਅਨੁਸਾਰ ਬੱਲ ਸਾਹਿਬ ਦੇ ਵਿਦੇਸ਼ ਰਹਿੰਦੇ ਪਰਿਵਾਰਕ ਮੈਂਬਰ ਪਹੁੰਚ ਚੁੱਕੇ ਹਨ, 18 ਜਨਵਰੀ 2024 ਦਿਨ ਵੀਰਵਾਰ ਨੂੰ ਦੁਪਹਿਰ 12 ਵਜੇ ਉਹਨਾਂ ਦਾ ਅੰਤਿਮ ਸਸਕਾਰ ਉਹਨਾਂ ਦੇ ਜੱਦੀ ਪਿੰਡ ਤਾਜਪੁਰ, ਨੇੜੇ ਸੁਭਾਨਪੁਰ ਵਿਖੇ ਕੀਤਾ ਜਾਵੇਗਾ !