ਮਾਂ ਜਗਦੰਬਾ ਸੇਵਾ ਮੰਡਲ ਮੰਦਰ ਸੈਕਟਰ 67 ਦੇ ਪ੍ਰਬੰਧਕਾਂ ਨੇ ਨਗਰ ਨਿਗਮ ਦੇ ਸਹਿਯੋਗ ਨਾਲ ਸਫਾਈ ਮੁਹਿੰਮ ਚਲਾਈ

ਐਸ ਏ ਐਸ ਨਗਰ, 16 ਜਨਵਰੀ - ਮਾਂ ਜਗਦੰਬਾ ਸੇਵਾ ਮੰਡਲ ਮੰਦਰ ਸੈਕਟਰ 67 ਦੇ ਪ੍ਰਬੰਧਕਾਂ ਵਲੋਂ ਨਗਰ ਨਿਗਮ ਦੇ ਸਹਿਯੋਗ ਨਾਲ ਸਫਾਈ ਮੁਹਿੰਮ ਚਲਾਈ ਗਈ ਜਿਸ ਦੌਰਾਨ ਨਗਰ ਨਿਗਮ ਦੇ ਵਾਰਡ ਨੰਬਰ 25 ਦੇ ਕੌਂਸਲਰ ਮਨਜੀਤ ਕੌਰ ਅਤੇ ਸਮਾਜਸੇਵੀ ਆਗੂ ਬਲਬੀਰ ਸਿੰਘ ਟ੍ਰਾਂਸਪੋਰਟਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।

ਮੰਦਰ ਕਮੇਟੀ ਦੇ ਪ੍ਰਧਾਨ ਹਰਬੰਸ ਲਾਲ ਕਾਲੀਆ ਨੇ ਦੱਸਿਆ ਕਿ ਇਸ ਮੌਕੇ ਮੰਦਰ ਕਮੇਟੀ ਦੇ ਮੈਂਬਰਾਂ ਅਤੇ ਸ਼ਰਧਾਲੂਆਂ ਵਲੋਂ ਮੰਦਰ ਅਤੇ ਉਸਦੇ ਆਸ ਪਾਸ ਦੇ ਖੇਤਰ ਵਿੱਚ ਸਫਾਈ ਕੀਤੀ ਗਈ। ਉਹਨਾਂ ਦੱਸਿਆ ਕਿ ਨਗਰ ਨਿਗਮ ਵਲੋਂ ਸ਼ਹਿਰ ਦੇ ਸਮੂਹ ਧਾਰਮਿਕ ਸਥਾਨਾਂ ਅਤੇ ਆਲੇ ਦੁਆਲੇ ਦੀ ਸਫਾਈ ਵਿਵਸਥਾ ਵਿੱਚ ਸੁਧਾਰ ਵਾਸਤੇ ਇਹਨਾਂ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਦੇ ਨਾਲ ਮਿਲ ਕੇ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ ਜਿਸਦੇ ਤਹਿਤ ਮਾਂ ਜਗਦੰਬਾ ਸੇਵਾ ਮੰਡਲ ਮੰਦਰ ਸੈਕਟਰ 67 ਵਲੋਂ ਇਹ ਸਫਾਈ ਮੁਹਿੰਮ ਚਲਾਈ ਗਈ ਹੈ।

ਇਸ ਦੌਰਾਨ ਮੰਦਰ ਦੇ ਸਾਮ੍ਹਣੇ ਵਾਲੀ ਸੜਕ ਅਤੇ ਆਸ ਪਾਸ ਦੇ ਖੇਤਰ ਵਿੱਚ ਸਫਾਈ ਕੀਤੀ ਗਈ। ਇਸ ਮੌਕੇ ਉਹਨਾਂ ਦੇ ਨਾਲ ਮੰਦਿਰ ਕਮੇਟੀ ਦੇ ਪ੍ਰਧਾਨ ਜਨਰਲ ਸਕੱਤਰ ਕੇਵਲ ਕ੍ਰਿਸ਼ਨ ਸ਼ਰਮਾ, ਦੀਪਕ ਸੂਦ, ਗੋਪਾਲ ਗੁਪਤਾ, ਰੇਸ਼ਮ ਕੌਰ, ਫੌਜਾ ਸਿੰਘ, ਅਵਤਾਰ ਸਿੰਘ, ਮਹਿਮਾ ਸਿੰਘ ਢੀਂਡਸਾ ਅਤੇ ਹੋਰ ਸੈਕਟਰ ਦੇ ਸ਼ਰਧਾਲੂ ਹਾਜਿਰ ਸਨ।