ਮਾਹਿਲਪੁਰ ਦੀਆਂ ਤਿੰਨ ਫੁੱਟਬਾਲ ਖਿਡਾਰਨਾ ਕੌਮੀ ਸਕੂਲ ਖੇਡਾਂ ਵਿੱਚ ਭਾਗ ਲੈਣਗੀਆਂ

ਮਾਹਿਲਪੁਰ - ਮਾਹਿਲਪੁਰ ਦਾ ਨਾਮ ਮੁੰਡਿਆਂ ਦੇ ਫੁੱਟਬਾਲ ਵਿੱਚ ਬੜਾ ਮਸ਼ਹੂਰ ਰਿਹਾ ਹੈl ਹੁਣ ਪਿਛਲੇ ਕੁਝ ਸਮੇਂ ਤੋਂ ਇਸ ਇਲਾਕੇ ਦੀਆਂ ਲੜਕੀਆਂ ਵੀ ਕੌਮੀ ਪੱਧਰ ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਲੱਗੀਆਂ ਹਨ। ਸਾਈਪਰਸ ਕਲੱਬ ਵਿੱਚ ਖੇਡਣ ਵਾਲੀ ਭਾਰਤ ਦੀ ਇੱਕੋ ਇੱਕ ਮਹਿਲਾ ਖਿਡਾਰਨ ਮਨੀਸ਼ਾ ਕਲੀਅਣ ਮਾਹਿਲਪੁਰ ਅਗਲੇ ਪਿੰਡ ਮੁੱਗੋਵਾਲ ਦੀ ਜੰਮਪਲ ਹੈ। ਉਸ ਤੋਂ ਪ੍ਰੇਰਨਾ ਲੈ ਕੇ ਕਈ ਖਿਡਾਰਨਾਂ ਅੱਗੇ ਵੱਧ ਰਹੀਆਂ ਹਨl

ਅੰਡਰ 14 ਵਰਗ ਵਿੱਚ ਜੀਆ ਮਹਿਮੀ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਿਲਪੁਰ, ਕਿਮਰਨ ਸਰਕਾਰੀ ਮਿਡਲ ਸਕੂਲ ਮਨੋਲੀਆਂ ਅਤੇ ਰਾਜ ਰਾਣੀ ਸਰਕਾਰੀ ਸੈਕੰਡਰੀ ਸਕੂਲ ਮੇਘੋਵਾਲ ਦੁਆਬਾ ਦੀ ਚੋਣ ਪੰਜਾਬ ਦੀ ਟੀਮ ਵਿੱਚ ਹੋਈ ਹੈ। ਇਹ ਖਿਡਾਰਨਾ ਰਾਂਚੀ ਝਾਰਖੰਡ ਵਿੱਚ ਹੋ ਰਹੀਆਂ ਨੈਸ਼ਨਲ ਸਕੂਲ ਖੇਡਾਂ ਵਿੱਚ ਭਾਗ ਲੈਣਗੀਆਂl