
ਤੰਦਰੁਸਤੀ ਲਈ ਆਪਣੇ ਕੁੱਤਿਆਂ ਨੂੰ ਠੰਡੇ ਮੌਸਮ ਤੋਂ ਬਚਾਓ - ਵੈਟਨਰੀ ਯੂਨੀਵਰਸਿਟੀ ਮਾਹਿਰ
ਲੂਧਿਆਣਾ 15 ਜਨਵਰੀ, 2024 - ਸਰਦੀਆਂ ਦੇ ਮੌਸਮ ਵਿਚ ਕੁੱਤਿਆਂ ਨੂੰ ਵਿਸ਼ੇਸ਼ ਦੇਖਭਾਲ ਅਤੇ ਧਿਆਨ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਵਾਤਾਵਰਣ ਦਾ ਘੱਟ ਤਾਪਮਾਨ ਉਨ੍ਹਾਂ ਦੀ ਤੰਦਰੁਸਤੀ `ਤੇ ਮਾੜਾ ਪ੍ਰਭਾਵ ਪਾ ਸਕਦਾ ਹੈ। ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ ਨੇ ਕੁੱਤਿਆਂ ਨੂੰ ਬਹੁਤ ਜ਼ਿਆਦਾ ਠੰਡ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ
ਲੂਧਿਆਣਾ 15 ਜਨਵਰੀ, 2024 - ਸਰਦੀਆਂ ਦੇ ਮੌਸਮ ਵਿਚ ਕੁੱਤਿਆਂ ਨੂੰ ਵਿਸ਼ੇਸ਼ ਦੇਖਭਾਲ ਅਤੇ ਧਿਆਨ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਵਾਤਾਵਰਣ ਦਾ ਘੱਟ ਤਾਪਮਾਨ ਉਨ੍ਹਾਂ ਦੀ ਤੰਦਰੁਸਤੀ `ਤੇ ਮਾੜਾ ਪ੍ਰਭਾਵ ਪਾ ਸਕਦਾ ਹੈ। ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ ਨੇ ਕੁੱਤਿਆਂ ਨੂੰ ਬਹੁਤ ਜ਼ਿਆਦਾ ਠੰਡ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਕਈ ਨੁਕਤੇ ਸਾਂਝੇ ਕੀਤੇ। ਉਨ੍ਹਾਂ ਨੇ ਸਲਾਹ ਦਿੱਤੀ ਕਿ ਸਰਦੀਆਂ ਵਿੱਚ ਕੁੱਤੇ ਨੂੰ ਲੰਮੇ ਸਮੇਂ ਲਈ ਬਾਹਰ ਨਾ ਛੱਡੋ।
ਤੜਕੇ ਜਾਂ ਦੇਰ ਸ਼ਾਮ ਨੂੰ ਕੁੱਤਿਆਂ ਨੂੰ ਸੈਰ `ਤੇ ਨਾ ਲਿਜਾਓ। ਜਦੋਂ ਵਾਤਾਵਰਣ ਤਾਪਮਾਨ ਜਿਆਦਾ ਘੱਟ ਹੁੰਦਾ ਹੈ ਤਾਂ ਕੁੱਤੇ ਆਪਣੇ ਸਰੀਰ ਦਾ ਤਾਪਮਾਨ ਸੰਤੁਲਿਤ ਨਹੀਂ ਰੱਖ ਸਕਦੇ ਅਤੇ ਈਪੋਥਰਮੀਆ (ਵਧੇਰੇ ਠੰਢ ਗ੍ਰਸਿਤ ਹੋ ਜਾਣਾ) ਤੋਂ ਪੀੜਤ ਹੋ ਜਾਂਦੇ ਹਨ। ਕਤੂਰੇ ਅਤੇ ਬਿਮਾਰ ਕੁੱਤੇ ਆਪਣੇ ਸਰੀਰ ਦੇ ਤਾਪਮਾਨ ਨੂੰ ਬਣਾਈ ਰੱਖਣ ਦੀ ਘੱਟ ਸਮਰੱਥਾ ਰੱਖਦੇ ਹਨ। ਕੁੱਤਿਆਂ ਦੀ ਉਮਰ, ਨਸਲ, ਵਾਲਾਂ ਅਤੇ ਸਿਹਤ ਦੀ ਸਮੁੱਚੀ ਸਥਿਤੀ ਨਾਲ ਉਨ੍ਹਾਂ `ਤੇ ਠੰਡ ਦਾ ਪ੍ਰਕੋਪ ਵਧਦਾ ਘਟਦਾ ਹੈ।
ਕੁੱਤੇ ਨੂੰ ਤਲਾਈ ਜਾਂ ਗਲੀਚੇ ਵਾਲੇ ਫਰਸ਼ `ਤੇ ਘਰ ਵਿਚ ਨਿੱਘੀ ਜਗ੍ਹਾ ਵਿਚ ਰੱਖਿਆ ਜਾਵੇ। ਆਪਣੇ ਪਾਲਤੂ ਜਾਨਵਰਾਂ ਨੂੰ ਜਲਣ ਤੋਂ ਬਚਾਉਣ ਲਈ ਅੱਗ ਦੇ ਸਰੋਤਾਂ ਦੇ ਨੇੜੇ ਨਾ ਰੱਖੋ ਅਤੇ ਸਾਰੇ ਹੀਟਰ ਅਤੇ ਲੈਂਪਾਂ ਨੂੰ ਉਨ੍ਹਾਂ ਦੀ ਪਹੁੰਚ ਤੋਂ ਦੂਰ ਰੱਖੋ। ਆਪਣੇ ਪਾਲਤੂ ਜਾਨਵਰਾਂ ਨੂੰ ਸੁਰੱਖਿਅਤ ਰੱਖਣ ਲਈ ਕਮਰਿਆਂ ਵਿੱਚ ਗਰਮੀ ਦੇ ਸਰੋਤਾਂ ਦੀ ਵਰਤੋਂ ਕਰਨਾ ਬਿਹਤਰ ਹੈ। ਉਨ੍ਹਾਂ ਨੂੰ ਸ਼ਰਾਬ ਅਤੇ ਚਾਕਲੇਟ ਦੇਣ ਤੋਂ ਪ੍ਰਹੇਜ ਕਰੋ ਕਿਉਂਕਿ ਇਹ ਕੁੱਤਿਆਂ ਲਈ ਜ਼ਹਿਰੀਲੇ ਹਨ, ਭਾਵੇਂ ਥੋੜ੍ਹੀ ਮਾਤਰਾ ਵਿੱਚ ਵੀ ਹੋਣ।
ਸਰਦੀਆਂ ਦੇ ਦੌਰਾਨ ਆਪਣੇ ਕੁੱਤਿਆਂ ਨੂੰ ਪੰਦਰਵਾੜੇ ਤੋਂ ਪਹਿਲਾਂ ਨਹਾਉਣ ਤੋਂ ਪਰਹੇਜ਼ ਕਰੋ। ਪਤਲੇ ਤੇ ਬਿਨਾਂ ਵਾਲਾਂ ਵਾਲੇ ਕੁੱਤੇ ਗਰਮੀ ਨੂੰ ਬਰਕਰਾਰ ਰੱਖਣ ਦੀ ਘੱਟ ਯੋਗਤਾ ਰੱਖਦੇ ਹਨ ਅਤੇ ਘੱਟ ਤਾਪਮਾਨ ਨੂੰ ਚੰਗੀ ਤਰ੍ਹਾਂ ਬਰਦਾਸ਼ਤ ਨਹੀਂ ਕਰ ਸਕਦੇ।
ਕੁੱਤੇ ਨੂੰ ਤਾਜ਼ਾ ਗਰਮ ਪਾਣੀ ਵੀ ਲੋੜੀਂਦੀ ਮਾਤਰਾ ਵਿੱਚ ਪ੍ਰਦਾਨ ਕਰੋ। ਮਨੁੱਖਾਂ ਵਾਂਗ ਕੁੱਤਿਆਂ ਦੇ ਪੰਜੇ ਸਰਦੀਆਂ ਵਿਚ ਫਟ ਸਕਦੇ ਹਨ ਇਸ ਲਈ ਉਨ੍ਹਾਂ ਨੂੰ ਸਾਫ਼ ਅਤੇ ਸੁੱਕਾ ਰੱਖੋ। ਪੈਟਰੋਲੀਅਮ ਜੈਲੀ ਦੀ ਵਰਤੋਂ ਫਾਇਦੇਮੰਦ ਹੋ ਸਕਦੀ ਹੈ।
ਕੁਝ ਲੋਕ ਸਰਦੀਆਂ ਦੇ ਮਹੀਨਿਆਂ ਦੌਰਾਨ ਕੁੱਤਿਆਂ ਨੂੰ ਸੌਗੀ ਦੇਣਾ ਪਸੰਦ ਕਰਦੇ ਹਨ, ਜੋ ਕਿ ਗੁਰਦਿਆਂ ਦੇ ਖਰਾਬ ਹੋਣ ਦਾ ਕਾਰਨ ਬਣ ਸਕਦੀ ਹੈ, ਇਸ ਲਈ ਕੁੱਤਿਆਂ ਨੂੰ ਕਿਸ਼ਮਿਸ਼ ਦੇਣ ਤੋਂ ਪਰਹੇਜ਼ ਕਰੋ। ਕੁੱਤੇ ਕਾਰਾਂ ਦੇ ਕੂਲੈਂਟ ਨੂੰ ਸੁਆਦ ਵਿਚ ਮਿੱਠੇ ਹੋਣ ਕਰਕੇ ਆਸਾਨੀ ਨਾਲ ਚੱਟਦੇ ਜਾਂ ਪੀਂਦੇ ਹਨ। ਇਹਨਾਂ ਦੀ ਥੋੜ੍ਹੀ ਜਿਹੀ ਮਾਤਰਾ ਵੀ ਕੁੱਤਿਆਂ ਲਈ ਘਾਤਕ ਹੋ ਸਕਦੀ ਹੈ।ਇਹ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਰੱਖੋ।
ਸਰਦੀਆਂ ਵਿਚ ਕੁੱਤਿਆਂ ਵਿੱਚ ਬਿਮਾਰੀ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਕਤੂਰੇ ਅਤੇ ਬਿਰਧ ਕੁੱਤਿਆਂ ਨੂੰ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ। ਆਪਣੇ ਕੁੱਤਿਆਂ ਲਈ ਕਸਰਤ ਦੀ ਵਿਧੀ ਬਣਾਈ ਰੱਖੋ, ਖਾਸਕਰ ਜੋ ਗਠੀਏ ਤੋਂ ਪੀੜਤ ਹਨ, ਜੇ ਤੁਸੀਂ ਕੋਈ ਸ਼ੱਕੀ ਲੱਛਣ ਦੇਖਦੇ ਹੋ ਤਾਂ ਉਨ੍ਹਾਂ ਨੂੰ ਗਰਮ ਰੱਖੋ ਅਤੇ ਉਨ੍ਹਾਂ ਨੂੰ ਜਾਨਵਰਾਂ ਦੇ ਡਾਕਟਰ ਕੋਲ ਲੈ ਜਾਓ।
