ਨਵੀਨ ਕੀਤੀ ਗੜਸ਼ੰਕਰ -ਕੋਟ ਫਤੂਹੀ -ਮੇਹਟੀਆਣਾ -ਆਦਮਪੁਰ ਬਿਸਤ ਦੁਆਬ ਨਹਿਰ ਦੀਆਂ ਸਲੈਬਾਂ ਚ,ਪਈਆਂ ਦਰਾੜਾਂ।

ਹੁਸ਼ਿਆਰਪੁਰ, 14 ਅਕਤੂਬਰ ਨਵੀਨ ਕੀਤੀ ਗੜਸ਼ੰਕਰ -ਕੋਟ ਫਤੂਹੀ -ਮੇਹਟੀਆਣਾ -ਆਦਮਪੁਰ ਬਿਸਤ ਦੁਆਬ ਨਹਿਰ ਦੀਆਂ ਸਲੈਬਾਂ ਚ, ਦਰਾੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਇਸ ਮੌਕੇ ਦੁਆਬਾ ਜਨਰਲ ਕੈਟਾਗਰੀ ਫਰੰਟ ਦੇ ਪ੍ਰਧਾਨ ਬਲਵੀਰ ਸਿੰਘ ਫੁੱਗਲਾਣਾ ਅਤੇ ਜਨਰਲ ਸਕੱਤਰ ਜਗਤਾਰ ਸਿੰਘ ਭੁੰਗਰਨੀ ਵਿਸ਼ਵ ਰਾਜਪੂਤ ਸਭਾ ਦੇ ਪ੍ਰਧਾਨ ਉਂਕਾਰ ਸਿੰਘ ਮਿਨਹਾਸ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਨਹਿਰ ਦਾ ਨਵੀਨੀ ਕਰਨ ਲਗਭਗ ਅਕਤੂਬਰ 2021 ਵਿੱਚ ਸ਼ੁਰੂ ਹੋਇਆ ।

ਹੁਸ਼ਿਆਰਪੁਰ, 14 ਅਕਤੂਬਰ ਨਵੀਨ ਕੀਤੀ ਗੜਸ਼ੰਕਰ -ਕੋਟ ਫਤੂਹੀ -ਮੇਹਟੀਆਣਾ -ਆਦਮਪੁਰ ਬਿਸਤ ਦੁਆਬ ਨਹਿਰ ਦੀਆਂ ਸਲੈਬਾਂ ਚ, ਦਰਾੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ।  ਇਸ ਮੌਕੇ ਦੁਆਬਾ ਜਨਰਲ ਕੈਟਾਗਰੀ ਫਰੰਟ ਦੇ ਪ੍ਰਧਾਨ ਬਲਵੀਰ ਸਿੰਘ ਫੁੱਗਲਾਣਾ ਅਤੇ ਜਨਰਲ ਸਕੱਤਰ ਜਗਤਾਰ ਸਿੰਘ ਭੁੰਗਰਨੀ ਵਿਸ਼ਵ ਰਾਜਪੂਤ ਸਭਾ ਦੇ ਪ੍ਰਧਾਨ ਉਂਕਾਰ ਸਿੰਘ ਮਿਨਹਾਸ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਜਾਣਕਾਰੀ ਦਿੰਦਿਆਂ  ਕਿਹਾ ਕਿ ਇਸ ਨਹਿਰ ਦਾ ਨਵੀਨੀ ਕਰਨ ਲਗਭਗ ਅਕਤੂਬਰ 2021 ਵਿੱਚ ਸ਼ੁਰੂ ਹੋਇਆ ।ਇਸ ਨਹਿਰ ਨੂੰ ਬਣਾਉਣ ਲਈ ਵੱਖ ਵੱਖ ਭਾਗਾਂ ਵਿੱਚ ਵੱਖ ਵੱਖ ਠੇਕੇਦਾਰਾਂ ਟੈਂਡਰ ਕੀਤੇ ਗਏ ਸਨ। ਪਰ  ਪਾਂਸ਼ਟਾ -ਭੁੰਗਰਨੀ -ਬਘਾਣਾ-ਮੇਹਟੀਆਣਾ ਦੇ ਏਰੀਏ ਵਿਚ ਠੇਕੇਦਾਰਾਂ ਵੱਲੋਂ ਨਵੀ ਬਣ ਰਹੀ ਨਹਿਰ ਵਿੱਚ ਘਟੀਆ ਮਟੀਰੀਅਲ ਵਰਤਣਾ ਸ਼ੁਰੂ ਕਰ ਦਿੱਤਾ ।ਜਿਸ ਨੂੰ ਲੈਕੇ ਦੀਆਂ ਸਮਾਜ ਸੇਵੀ, ਕਿਸਾਨ ਜਥੇਬੰਦੀਆਂ,ਦੋਆਬਾ ਜਨਰਲ ਕੈਟਾਗਰੀ ਫਰੰਟ, ਸਾਹਿਬ ਜਾਂਦਾ ਬਾਬਾ ਫਤਿਹ ਸਿੰਘ ਜੀ ਤਰਨਾ ਦੱਲ,ਵਿਸ਼ਵ ਰਾਜਪੂਤ ਸਭਾ ਅਤੇ ਹੋਰ ਹਮਖਿਆਲੀ  ਜਥੇਬੰਦੀਆਂ ਵਲੋ ਵਿਰੋਧ ਕੀਤਾ ਇਸਨੂੰ ਲੈਕੇ ਹੁਸ਼ਿਆਰਪੁਰ -ਫਗਵਾੜਾ ਰੋਡ ਵੀ ਇਕ ਘੰਟਾ ਜਾਮ ਹੋਇਆ ।ਜਿਲਾ ਹੁਸ਼ਿਆਰਪੁਰ ਦੇ ਜਿਲਾ ਪ੍ਰਾਸ਼ਾਸਨ ਦੇ ਅਧਿਕਾਰੀਆਂ ਮੌਕੇ ਤੇ ਪਹੁੰਚਕੇ ਇਲਾਕਾ ਨਿਵਾਸੀਆਂ ਵੱਲੋਂ ਮੰਗ ਪੱਤਰ ਵੀ ਦਿੱਤਾ ਗਿਆ ਸੀ।ਪਰ ਫਿਰ ਵੀ ਨਹਿਰੀ ਵਿਭਾਗ ਤੇ ਕੋਈ ਜੂੰ ਤੱਕ ਨਹੀ ਸਰਕੀ, ਪਰ ਹੁਣ ਨਹਿਰ ਚ, ਪਾਈਆਂ ਸਲੈਬਾਂ  ਜ਼ਰੂਰ ਸਰਕ ਗਈਆਂ । ਉਸ ਵੇਲੇ ਦੇ ਠੇਕੇਦਾਰਾਂ ਵੱਲੋਂ ਨਹਿਰ  ਅੰਦਰ ਦੋਵੇਂ  ਪਾਸੇ ਕੱਚੀ ਮਿੱਟੀ ਥੱਪ ਕੇ ਉੱਪਰ ਮਿੱਕਸਚਰ ਪਾ ਦਿੱਤਾ ਗਿਆ ।ਪਿਛਲੇ ਦਿਨੀ ਇਸ ਇਲਾਕੇ ਵਿੱਚ ਇੱਕ ਆਏ ਝੱਖੜ ਕਾਰਨ ਬਘਾਣਾ ਪੁੱਲ ਚ,ਦਰੱਖਤ ਦਾ ਇਕ ਟਾਹਣਾ ਨਹਿਰ ਡਿੱਗ ਪਿਆ।ਜਿਸ ਕਾਰਨ ਪਾਣੀ ਦਾ ਪੱਧਰ ਵੱਧ ਗਿਆ ।ਜਿਸ ਕਾਰਨ ਸਰਕਾਰ ਅਤੇ ਨਹਿਰ ਵਿਭਾਗ  ਵੱਲੋਂ ਬਣਾਈ  ਨਵੀਨ ਅਧੁਨਿਕ ਨਹਿਰ ਦਾ  ਪਰਦਾ ਫਾਸ਼ ਹੋ ਗਿਆ।  ਸਮੂਹ ਇਲਾਕਾ ਨਿਵਾਸੀਆਂ  ਵੱਲੋਂ ਇਸ  ਅਖੌਤੀ ਅਧੁਨਿਕ  ਬਣਾਈ ਨਹਿਰ ਦੀ ਨਿਰਪੱਖ ਜਾਂਚ ਕਰਵਾਈ ਜਾਵੇ।ਇਸ ਮੌਕੇ ਹੋਰਨਾਂ ਇਲਾਵਾ ਬਲਵਿੰਦਰ ਸਿੰਘ ਗਿੱਲ,ਗੁਰਦਿਆਲ ਸਿੰਘ ਜਲਵੇਹੜਾ,  ਜਸਵਿੰਦਰ ਸਿੰਘ ਸੰਘਾ ,ਮਾਸਟਰ ਅਵਤਾਰ ਸਿੰਘ ,ਵਰਿੰਦਰ ਸਿੰਘ ਭਿੰਡਰ ਜਗਦੇਵ ਸਿੰਘ ਕੁਕੋਵਾਲ ਆਦਿ ਵੀ ਹਾਜ਼ਰ ਸਨ।