ਪੁਰਾਤਨ ਰਵਾਇਤ ਅਤੇ ਸਭਿਆਚਾਰ ਦਾ ਪ੍ਰਤੀਕ ਹੈ ਲੋਹੜੀ ਦਾ ਤਿਉਹਾਰ : ਕੁਲਜੀਤ ਸਿੰਘ ਬੇਦੀ

ਐਸ ਏ ਐਸ ਨਗਰ, 13 ਜਨਵਰੀ - ਆਪਣੀ ਸਥਾਪਨਾ ਦੇ 50ਵੇਂ ਸਾਲ ਵਿੱਚ ਦਾਖਿਲ ਹੋਏ ਗਿਆਨ ਜੋਤੀ ਪਰਿਵਾਰ ਵਲੋਂ ਗਿਆਨਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੋਲੌਜ਼ੀ, ਫੇਜ਼ 2 ਵਿਖੇ 50 ਵੇਂ ਸਾਲ ਦਾ ਪਹਿਲਾ ਤਿਉੁਹਾਰ ਲੋਹੜੀ ਪਿੂਰੀ ਧੂਮ ਧਾਮ ਨਾਲ ਮਣਾਇਆ ਗਿਆ। ਇਸ ਮੌਕੇ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦੋਂਕਿ ਵਾਰਡ ਨੰਬਰ ਇਕ ਦੇ ਕੌਂਸਲਰ ਜਸਪ੍ਰੀਤ ਕੌਰ ਅਤੇ ਸੀਨੀਅਰ ਆਗੂ ਰਾਜਾ ਕੰਵਰਜੋਤ ਸਿੰਘ ਮੁਹਾਲੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।

ਇਸ ਮੌਕੇ ਗੱਲ ਕਰਦਿਆਂ ਸ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਸਾਡੀ ਪੁਰਾਤਨ ਰਵਾਇਤ ਅਤੇ ਸਭਿਆਚਾਰ ਦਾ ਪ੍ਰਤੀਕ ਹੈ ਅਤੇ ਇਹ ਤਿਉਹਾਰ ਦੇਸ਼ ਭਰ ਵਿੱਚ ਵੱਖ ਵੱਖ ਨਾਵਾਂ ਅਤੇ ਵੱਖ ਵੱਖ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਚੰਗੀ ਗੱਲ ਹੈ ਕਿ ਹੁਣ ਲੋਕ ਕੁੜੀਆਂ ਦੀ ਵੀ ਲੋਹੜੀ ਪੂਰੀ ਧੂਮ ਧਾਮ ਨਾਲ ਮਣਾਉਂਦੇ ਹਨ ਅਤੇ ਲੋਹੜੀ ਦੇ ਤਿਉਹਾਰ ਦੇ ਹੀਰੋ ਦੂਲਾ ਭੱਟੀ ਦੇ ਰਾਹ ਤੇ ਚਲਦਿਆਂ ਕੁੜੀਆਂ ਨੂੰ ਬਰਾਬਰੀ ਦੀ ਥਾਂ ਦੇ ਰਹੇ ਹਨ।

ਇਸ ਮੌਕੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਵਲੋਂ ਮੈਨੇਜਮੈਂਟ ਦੇ ਨਾਲ ਸਾਂਝੇ ਤੌਰ ਤੇ ਧੂਣੀ ਨੂੰ ਅੱਗ ਲਗਾ ਕੇ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਅਤੇ ਸਟਾਫ ਵਲੋਂ ਲੋਹੜੀ ਦੀ ਧੂਣੀ ਵਿੱਚ ਤਿੱਲ, ਮੂੰਗਫਲੀ ਅਤੇ ਗੱਚਕ ਆਦਿ ਪਾਕੇ ਸ਼ਗਨ ਕਰਦੇ ਹੋਏ ਲੋਹੜੀ ਦੇ ਗੀਤ ਗਾਏ ਗਏ। ਵਿਦਿਆਰਥੀਆਂ ਨੇ ਗਿੱਧਾ, ਭੰਗੜਾ ਅਤੇ ਸਕਿੱਟਾਂ ਆਦਿ ਵੀ ਪੇਸ਼ ਕੀਤੀਆਂ।

ਗਿਆਨ ਜੋਤੀ ਦੇ ਚੇਅਰਮੈਨ ਜੇ ਐਸ ਬੇਦੀ ਨੇ ਲੋਹੜੀ ਦੇ ਤਿਉਹਾਰ ਦੇ ਇਤਿਹਾਸ ਸਬੰਧੀ ਜਾਣਕਾਰੀ ਦਿਤੀ। ਅੰਤ ਵਿਚ ਗਿਆਨ ਜੋਤੀ ਦੇ ਡਾਇਰੈਕਟਰ ਡਾ ਅਨੀਤ ਬੇਦੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।