ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਬਲਾਚੌਰ ਕਮੇਟੀ ਦੀ ਮੀਟਿੰਗ ਹੋਈ
ਨਵਾਂਸ਼ਹਿਰ - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295, ਜ਼ਿਲ੍ਹਾ ਸ਼ਹੀਦ ਭਗਤ ਨਗਰ ਦੇ ਬਲਾਕ ਬਲਾਚੌਰ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਮੰਗਤ ਰਾਮ ਜੀ ਦੀ ਪਧਾਨਗੀ ਚੋਂ ਜਨਤਾ ਸਵੀਟ ਸ਼ਾਪ ਬਲਾਚੌਰ ਵਿਖੇ ਹੋਈ। ਅੱਜ ਦੀ ਮੀਟਿੰਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਗਈ ਹੈ।

ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਨਵਾਂਸ਼ਹਿਰ ਦੇ ਆਈ ਵੀ ਵਾਈ ਹਸਪਤਾਲ ਤੋਂ ਹਾਰਟ ਦੇ ਸਪੈਸ਼ਲਿਸਟ ਡਾਕਟਰ ਅਤਿਲ ਚੋਪੜਾ ਡੀ ਐੱਮ ਕਰਡੀਓਲੋਜਿਸਟ ਪਹੁੰਚੇ, ਜਿਨ੍ਹਾਂ ਨੇ ਦਿਲ ਦੇ ਦੌਰੇ ਬਾਰੇ ਤੇ ਇਸ ਦੀਆਂ ਨਿਸ਼ਾਨੀਆਂ ਤੇ ਰੋਕਥਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਪ੍ਰਧਾਨ ਡਾਕਟਰ ਮੰਗਤ ਰਾਏ ਜੀ ਨੇ ਸਾਂਝੇ ਤੌਰ ਤੇ ਕਿਹਾ ਕਿ ਜੋ ਮੋਦੀ ਸਰਕਾਰ ਨੇ ਡਰਾਈਵਰਾਂ ਪ੍ਰਤੀ ਨਵਾਂ ਕਾਨੂੰਨ ਬਣਾਇਆ ਸਾਡੀ ਜੱਥੇਬੰਦੀ ਉਸ ਦਾ ਵਿਰੋਧ ਕਰਦੀ ਹੈ ਤੇ ਅਸੀਂ ਉਨ੍ਹਾਂ ਦਾ ਸਮਰਥਨ ਕਰਦੇ ਹਾਂ।ਆਉਣ ਵਾਲੇ ਸਮੇਂ ਵਿੱਚ ਸਾਡੀ ਜੱਥੇਬੰਦੀ ਹਰ ਪੱਖੋ ਸਟੇਟ ਤੇ ਜ਼ਿਲ੍ਹੇ ਦੇ ਮੋਢੇ ਨਾਲ ਮੋਢਾ ਲਾ ਕੇ ਹਰ ਸੰਘਰਸ਼ ਲਈ ਤਿਆਰ ਹੈ। ਉਹਨਾਂ ਕਿਹਾ ਕਿ ਸਰਕਾਰ ਸਾਡੀਆਂ ਮੰਗਾਂ ਮੰਨ ਲਵੇਂ ਨਹੀਂ ਤਾਂ.....! ਇਸ ਮੌਕੇ ਜਨਰਲ ਸਕੱਤਰ ਡਾਕਟਰ ਰਾਮਜੀ ਬੱਧਣ, ਕੈਸ਼ੀਅਰ ਡਾਕਟਰ ਸੁਰਿੰਦਰ ਕਟਾਰੀਆ, ਜ਼ਿਲ੍ਹਾ ਕੈਸ਼ੀਅਰ ਡਾਕਟਰ ਕਸ਼ਮੀਰ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਡਾਕਟਰ ਗੁਰਨਾਮ ਸਿੰਘ, ਵਾਈਸ ਪ੍ਰਧਾਨ ਡਾਕਟਰ ਰਣਧੀਰ ਸਿੰਘ, ਡਾਕਟਰ ਪਵਨ ਤਾਜੋਵਾਲ, ਡਾਕਟਰ ਮਨਜੀਤ ਕੁਮਾਰ, ਡਾਕਟਰ ਨਿਰੇਸ਼ ਕੰਗਣਾਂ, ਡਾਕਟਰ ਨਵਤੇਜ ਸਿੰਘ, ਡਾਕਟਰ ਸੁਰਿੰਦਰ ਬਾਗੋਵਾਲ, ਡਾਕਟਰ ਸੁਰਜੀਤ ਚੀਮਾ, ਡਾਕਟਰ ਸੰਜੀਵ ਕੁਮਾਰ, ਡਾਕਟਰ ਨਾਰੇਸ਼ ਬੀਣੇਵਾਲ, ਡਾਕਟਰ ਰਾਜੇਸ਼ ਮੇਨਕਾ, ਡਾਕਟਰ ਪ੍ਰਵੀਨ ਜੱਟਪੁਰ ਅਤੇ ਨਵੀਂ ਮੈਂਬਰ ਬਣੀ ਡਾਕਟਰ ਕਿਰਨ ਬਾਲਾ ਹਾਜ਼ਰ ਸਨ।