ਧੀਆਂ ਸਾਡਾ ਮਾਣ, ਕਿਸੇ ਨਾਲੋਂ ਘੱਟ ਨਹੀਂ: ਐਸ ਐਮ ਓ ਡਾ ਰਵਿੰਦਰ ਸਿੰਘ

ਨਵਾਂਸ਼ਹਿਰ - ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ ਐਮ ਓ ਡਾ. ਰਵਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਮੁਕੰਦਪੁਰ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ। ਇਸ ਸ਼ੁੱਭ ਮੌਕੇ ਤੇ ਐਸ ਐਮ ਓ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਇਹ ਪੋ੍ਗਰਾਮ ਕਰਵਾਉਣ ਦਾ ਮਕਸਦ ਸਮਾਜ ਅੰਦਰ ਧੀਆਂ ਪ੍ਰਤੀ ਲੋਕਾਂ ਦੀ ਸੋਚ ਨੂੰ ਬਦਲਣ ਤੇ ਧੀਆਂ ਨੂੰ ਵੀ ਪੁੱਤਰਾਂ ਦੀ ਤਰ੍ਹਾਂ ਬਰਾਬਰੀ ਤੇ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ਦਾ ਸੁਨੇਹਾ ਦੇਣਾ ਹੈ। ਉਨ੍ਹਾਂ ਪੀ.ਐਨ.ਡੀ.ਟੀ. ਐਕਟ ਬਾਰੇ ਦੱਸਿਆ ਕਿ ਗਰਭ 'ਚ ਪਲ ਰਹੇ ਬੱਚੇ ਦਾ ਲਿੰਗ ਪਤਾ ਕਰਨ ਤੇ ਭਰੂਣ ਹੱਤਿਆ ਕਰਨਾ ਨਾ ਸਿਰਫ਼ ਸਜ਼ਾਯੋਗ ਅਪਰਾਧ ਹੈ, ਬਲਕਿ ਇਹ ਇਕ ਮਹਾਂਪਾਪ ਹੈ।

ਨਵਾਂਸ਼ਹਿਰ - ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਜੀ ਦੇ ਦਿਸ਼ਾ ਨਿਰਦੇਸ਼ਾਂ  ਅਤੇ  ਐਸ ਐਮ ਓ  ਡਾ. ਰਵਿੰਦਰ ਸਿੰਘ ਦੀ ਅਗਵਾਈ ਹੇਠ  ਸਰਕਾਰੀ ਹਸਪਤਾਲ ਮੁਕੰਦਪੁਰ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ। ਇਸ ਸ਼ੁੱਭ ਮੌਕੇ ਤੇ ਐਸ ਐਮ ਓ  ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਇਹ ਪੋ੍ਗਰਾਮ ਕਰਵਾਉਣ ਦਾ ਮਕਸਦ ਸਮਾਜ ਅੰਦਰ ਧੀਆਂ ਪ੍ਰਤੀ ਲੋਕਾਂ ਦੀ ਸੋਚ ਨੂੰ ਬਦਲਣ ਤੇ ਧੀਆਂ ਨੂੰ ਵੀ ਪੁੱਤਰਾਂ ਦੀ ਤਰ੍ਹਾਂ ਬਰਾਬਰੀ ਤੇ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ਦਾ ਸੁਨੇਹਾ ਦੇਣਾ ਹੈ। ਉਨ੍ਹਾਂ ਪੀ.ਐਨ.ਡੀ.ਟੀ. ਐਕਟ ਬਾਰੇ ਦੱਸਿਆ ਕਿ ਗਰਭ 'ਚ ਪਲ ਰਹੇ ਬੱਚੇ ਦਾ ਲਿੰਗ ਪਤਾ ਕਰਨ ਤੇ ਭਰੂਣ ਹੱਤਿਆ ਕਰਨਾ ਨਾ ਸਿਰਫ਼ ਸਜ਼ਾਯੋਗ ਅਪਰਾਧ ਹੈ, ਬਲਕਿ ਇਹ ਇਕ ਮਹਾਂਪਾਪ ਹੈ। ਉਨ੍ਹਾਂ ਇਸ ਮੌਕੇ ਕਿਹਾ ਕਿ ਦੁਨੀਆਂ ਭਰ 'ਚ ਲੜਕੀਆਂ ਹਰ ਖੇਤਰ 'ਚ ਮੋਹਰੀ ਹੋ ਕੇ ਸਮਾਜ ਉਸਾਰੂ ਭੂਮਿਕਾ ਅਦਾ ਕਰ ਰਹੀਆਂ ਹਨ। ਸਰਕਾਰ ਵਲੋਂ ਚਲਾਈਆਂ ਜਾ ਰਹੀਆਂ  ਜਨਨੀ ਸੁਰੱਖਿਆ ਯੋਜਨਾ, ਪੀਐਨਡੀਟੀ ਐਕਟ ਦੇ ਕਾਨੂੰਨ ਤੇ ਸਖਤ ਸਜ਼ਾ, ਪੰਜ ਸਾਲ ਤੱਕ ਦੀਆਂ ਲੜਕੀਆਂ ਦਾ ਮੁਫਤ ਇਲਾਜ ਅਤੇ ਹੋਰ ਸੁਵਿਧਾਵਾਂ ਬਾਰੇ ਵੀ ਜਾਗਰੂਕ ਕੀਤਾ ਗਿਆ।

ਇਸ ਮੌਕੇ ਤੇ ਨਵਜਨਮੀਆਂ ਧੀਆਂ ਨੂੰ ਸੂਟ, ਰਿਊੜੀਆਂ, ਮੂੰਗਫ਼ਲੀਆਂ ਵੰਡੀਆਂ ਗਈਆਂ। ਨਵ ਜੰਮੀਆਂ ਬੱਚੀਆਂ ਦੀ ਲੋਹੜੀ ਦੇ ਸਮਾਗਮ 'ਚ ਸ਼ਿਰਕਤ ਕਰਦਿਆਂ ਲੋਕਾਂ ਨੂੰ ਲੜਕੀਆਂ ਨੂੰ ਹੋਰ ਸਸ਼ਕਤ ਤੇ ਸਫ਼ਲ ਬਣਾਉਣ ਲਈ ਉਨ੍ਹਾਂ ਨੂੰ ਬਰਾਬਰੀ ਦੇ ਮੌਕੇ ਤੇ ਹੱਲਾਸ਼ੇਰੀ ਦੇਣ ਦਾ ਸੱਦਾ ਦਿੱਤਾ। ਇਕੱਠ ਨੂੰ ਸੰਬੋਧਨ ਕਰਦਿਆਂ ਐਸ ਐਮ ਓ ਨੇ ਕਿਹਾ ਕਿ ਧੀਆਂ ਸਾਡਾ ਮਾਣ ਹਨ, ਜਿਨ੍ਹਾਂ ਨੇ ਆਪਣੀ ਮਿਹਨਤ ਤੇ ਪ੍ਰਤਿਭਾ ਦੇ ਬਲਬੂਤੇ 'ਤੇ ਵੱਖ-ਵੱਖ ਖੇਤਰਾਂ 'ਚ ਬੁਲੰਦੀਆਂ ਨੂੰ ਛੋਹਿਆ ਹੈ ਤੇ ਸਾਬਤ ਕੀਤਾ ਹੈ ਕਿ ਉਹ ਕਿਸੇ ਨਾਲੋਂ ਘੱਟ ਨਹੀਂ ਹਨ।  ਉਨ੍ਹਾਂ ਕਿਹਾ ਕਿ ਮਾਪਿਆਂ ਦੇ ਨਾਲ-ਨਾਲ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਲੜਕੀਆਂ ਨੂੰ ਅਜਿਹਾ ਮਾਹੌਲ ਸਿਰਜੀਏ ਜਿਸ ਸਦਕਾ ਉਹ ਹੋਰ ਮਜ਼ਬੂਤ ਤੇ ਕਾਮਯਾਬ ਬਣ ਸਕਣ।

ਹਰਪ੍ਰੀਤ ਸਿੰਘ ਬਲਾਕ ਐਕਸਟੈਨਸ਼ਨ ਐਜੂਕੈਟਰ ਨੇ ਕਿਹਾ ਕਿ ਲੋਕਾਂ ਨੂੰ ਵੀ ਧੀਆਂ ਨੂੰ ਜਨਮ ਦਾ, ਸਿੱਖਿਆ ਦਾ ਤੇ ਆਜ਼ਾਦੀ ਦਾ ਅਧਿਕਾਰ ਦੇਣਾ ਚਾਹੀਦਾ ਹੈ। ਅੱਜਕੱਲ੍ਹ ਪੁੱਤਾਂ ਸਮੇਤ ਧੀਆਂ ਦੀ ਲੋਹੜੀ ਵੀ ਵੱਡੇ ਪੱਧਰ 'ਤੇ ਮਨਾਈ ਜਾਂਦੀ ਹੈ, ਜੋ ਇਕ ਸਮਾਜਿਕ ਤਬਦੀਲੀ ਦਾ ਪ੍ਰਤੀਕ ਹੈ। ਦੇਸ਼ ਦੀਆਂ ਧੀਆਂ ਨੇ ਸਮਾਜ ਦੇ ਹਰੇਕ ਖੇਤਰ 'ਚ ਬਰਾਬਰਤਾ ਦੇ ਝੰਡੇ ਗੱਡ ਕੇ ਆਪਣੀ ਹੋਂਦ ਨੂੰ ਸਾਰਥਕ ਸਿੱਧ ਕੀਤਾ ਹੈ। ਜੇਕਰ ਅਸੀਂ ਅਸਲ ਮਾਇਨਿਆਂ 'ਚ ਧੀਆਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰਨਾ ਚਾਹੁੰਦੇ ਹਾਂ ਤਾਂ ਸਿੱਖਿਆ ਦੇ ਮਾਧਿਅਮ ਨਾਲ ਸਾਡੀਆਂ ਅੱਜ ਦੀਆਂ ਨਿੱਕੀਆਂ ਬੱਚੀਆਂ ਹੀ ਆਉਣ ਵਾਲੇ ਸਮੇਂ 'ਚ ਕਲ੍ਹ ਦੀਆਂ ਵੱਡੀਆਂ ਅਫਸਰ ਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਵੱਡੀਆਂ ਸ਼ਖ਼ਸੀਅਤਾਂ ਬਣ ਸਕਦੀਆਂ ਹਨ। ਇਸ ਲਈ ਧੀਆਂ ਨੂੰ ਸਮਾਜ 'ਚ ਹੋਰਨਾਂ ਲਈ ਮਿਸਾਲ ਬਣਾਉਣ ਲਈ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ।

ਇਸ ਮੌਕੇ ਤੇ ਮੈਡੀਕਲ ਅਫ਼ਸਰ ਡਾ. ਬਲਜੀਤ ਕਮਲ,  ਡਾ. ਅਮਰਿੰਦਰ ਸਿੰਘ,  ਡਾ.  ਸਿਮਲ ਗਿੱਲ, ਡਾ. ਪੂਨਮਦੀਪ ,ਹਰਪ੍ਰੀਤ ਸਿੰਘ ਬੀ ਈ ਈ, ਹੈਲਥ ਵਰਕਰ, ਏ ਐਨ ਐਮ, ਸਟਾਫ਼ ਨਰਸ, ਮੈਡੀਕਲ ਲੈਬ ਟੈਕਨੀਸ਼ੀਅਨ, ਰੇਡੀਓਲੋਜਿਸਟ, ਫਾਰਮੇਸੀ ਅਫ਼ਸਰ ਅਤੇ ਆਫਿਸ ਸਟਾਫ਼ ਆਦੀ ਮੌਜੂਦ ਸਨ।