ਪਤੰਗ ਦੀ ਪਬੰਦੀਸੁਦਾ ਡੋਰ ਦੀ ਵਿਕਰੀ ਚੋਰ ਮੋਰੀਆਂ ਰਾਹੀਂ - ਵਾਸਦੇਵ ਪਰਦੇਸੀ
ਨਵਾਂਸ਼ਹਿਰ, - ਸੂਬਾ ਸਰਕਾਰ ਵੱਲੋਂ ਲਾਈ ਪਾਬੰਦੀ ਦੇ ਬਾਵਜੂਦ ਪਤੰਗ ਉਡਾਉਣ ਲਈ ਪਲਾਸਟਿਕ ਦੀਆਂ ਤਾਰਾਂ ਦੀ ਖਰੀਦੋ-ਫਰੋਖਤ ਗੰਭੀਰ ਮਾਮਲਾ ਹੈ।ਇਹ ਜਾਣਕਾਰੀ ਮਨੁੱਖੀ ਅਧਿਕਾਰ ਜਾਗਰਤੀ ਮੰਚ ਸੁਸਾਇਟੀ ਨਵਾਂਸ਼ਹਿਰ ਦੇ ਪ੍ਰਧਾਨ ਵਾਸਦੇਵ ਪਰਦੇਸੀ ਵੱਲੋਂ ਸਾਂਝੀ ਕੀਤੀ ।ਉਨ੍ਹਾਂ ਕਿਹਾ ਕਿ ਪੁਲਿਸ ਦੀ ਕਾਰਵਾਈ ਦੇ ਡਰੋਂ ਇਸ ਨੂੰ ਲੁਕ-ਛਿਪ ਕੇ ਵੇਚਿਆ ਅਤੇ ਖਰੀਦਿਆ ਜਾ ਰਿਹਾ ਹੈ।

ਜਿਹੜੇ ਦੁਕਾਨਦਾਰ ਕੁਝ ਵਾਧੂ ਪੈਸੇ ਕਮਾਉਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਮੁਹਿੰਮ ਚਲਾਉਣ ਦੀ ਲੋੜ ਹੈ। ਪੁਲਿਸ ਨੂੰ ਸ਼ਰਾਰਤੀ ਦੁਕਾਨਦਾਰਾਂ ਦੀ ਸੂਚਨਾ ਉਦੋਂ ਹੀ ਮਿਲ ਸਕੇਗੀ ਜਦੋਂ ਉਹ ਆਪਣੀ ਸੂਚਨਾ ਪ੍ਰਣਾਲੀ ਨੂੰ ਮਜ਼ਬੂਤ ਕਰਨਗੇ। ਦੁਕਾਨਦਾਰਾਂ ਨੂੰ ਵੀ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਅਜਿਹੀ ਤਾਰ ਵੇਚਣਾ ਉਚਿਤ ਹੈ ਜਿਸ ਨਾਲ ਮਨੁੱਖਾਂ ਅਤੇ ਪੰਛੀਆਂ ਦੀ ਜਾਨ ਨੂੰ ਖ਼ਤਰਾ ਹੋਵੇ? ਕਾਰੋਬਾਰ ਕਰਨ ਦੇ ਨਾਲ-ਨਾਲ ਦੁਕਾਨਦਾਰਾਂ ਨੂੰ ਆਪਣੇ ਫਰਜ਼ਾਂ ਬਾਰੇ ਵੀ ਸੋਚਣਾ ਚਾਹੀਦਾ ਹੈ। ਡਿਊਟੀ ਵਿੱਚ ਅਣਗਹਿਲੀ ਕਰਕੇ ਕਾਰੋਬਾਰ ਕਰਨਾ ਬਿਲਕੁਲ ਵੀ ਉਚਿਤ ਨਹੀਂ ਮੰਨਿਆ ਜਾ ਸਕਦਾ। ਪਤੰਗ ਉਡਾਉਣ ਲਈ ਪਲਾਸਟਿਕ ਦੀਆਂ ਤਾਰਾਂ ਖਰੀਦਣ ਵਾਲਿਆਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਕੀ ਸਸਤੀ ਤਾਰ ਦੇ ਪਿੱਛੇ ਆਪਣੀ ਜਾਨ ਨੂੰ ਖ਼ਤਰੇ ਵਿਚ ਪਾਉਣਾ ਸਹੀ ਹੈ?
ਜਿਹੜੇ ਦੁਕਾਨਦਾਰ ਪਲਾਸਟਿਕ ਦੇ ਡੋਰ ਚੋਰੀ-ਛਿਪੇ ਵੇਚ ਰਹੇ ਹਨ, ਉਨ੍ਹਾਂ ਖ਼ਿਲਾਫ਼ ਪੁਲੀਸ ਕਾਰਵਾਈ ਕੀਤੀ ਜਾਵੇ।