ਸਿਹਤ ਵਿਭਾਗ ਵਲੋਂ "ਧੀਆਂ ਦੀ ਲੋਹੜੀ" ਦਾ ਸਮਾਗਮ

ਹੁਸ਼ਿਆਰਪੁਰ - ਲੜਕੇ ਲੜਕੀਆਂ ਦੇ ਲਿੰਗ ਅਨੁਪਾਤ ਨੂੰ ਬਰਾਬਰ ਕਰਨ ਅਤੇ ਇੱਕ ਸਮਾਨਤਾ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਡਮਾਣਾ ਜੀ ਦੇ ਨਿਰਦੇਸ਼ਾਂ ਅਨੁਸਾਰ ਪੀਸੀਪੀਐਨਡੀਟੀ ਤਹਿਤ ਅੱਜ ਦਫਤਰ ਸਿਵਲ ਸਰਜਨ ਵਿਖੇ ਮਾਸ ਮੀਡੀਆ ਵਿੰਗ ਵੱਲੋਂ ‘ਧੀਆਂ ਦੀ ਲੋਹੜੀ ਸਮਾਗਮ’ ਕਰਵਾਇਆ ਗਿਆ।

ਹੁਸ਼ਿਆਰਪੁਰ - ਲੜਕੇ ਲੜਕੀਆਂ ਦੇ ਲਿੰਗ ਅਨੁਪਾਤ ਨੂੰ ਬਰਾਬਰ ਕਰਨ ਅਤੇ ਇੱਕ ਸਮਾਨਤਾ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਡਮਾਣਾ ਜੀ ਦੇ ਨਿਰਦੇਸ਼ਾਂ ਅਨੁਸਾਰ ਪੀਸੀਪੀਐਨਡੀਟੀ ਤਹਿਤ ਅੱਜ ਦਫਤਰ ਸਿਵਲ ਸਰਜਨ ਵਿਖੇ ਮਾਸ ਮੀਡੀਆ ਵਿੰਗ ਵੱਲੋਂ ‘ਧੀਆਂ ਦੀ ਲੋਹੜੀ ਸਮਾਗਮ’ ਕਰਵਾਇਆ ਗਿਆ।
 ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਅਨੀਤਾ ਕਟਾਰੀਆ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ 13 ਨਵਜੰਮੀਆਂ ਬੱਚੀਆਂ ਦੀ ਲੋਹੜੀ ਪਾਈ ਗਈ ਅਤੇ ਬੱਚੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿੱਚ ਏਐਨਐਮ ਟ੍ਰੇਨਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸਿਹਤ ਸਕੀਮਾਂ ਪ੍ਰਤੀ ਜਾਗਰੂਕ ਕਰਦਾ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। 
ਇਸ ਮੌਕੇ ਸਭ ਨੂੰ ਲੋਹੜੀ ਵੀ ਵੰਡੀ ਗਈ। ਲੋਹੜੀ ਦੇ ਸਮਾਰੋਹ ਵਿੱਚ ਸੰਬੋਧਨ ਕਰਦਿਆਂ ਡਾ. ਬਲਵਿੰਦਰ ਕੁਮਾਰ ਡਮਾਣਾ ਨੇ ਲੋਹੜੀ ਦੀ ਮਹੱਤਤਾ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਧੀਆਂ ਦੀ ਲੋਹੜੀ ਪਾਉਣ ਦੇ ਇਸ ਉਪਰਾਲੇ ਨਾਲ ਜਿੱਥੇ ਭਰੂਣ ਹੱਤਿਆ ਨੂੰ ਠੱਲ ਪਾਉਣ ਵਿੱਚ ਮਦਦ ਮਿਲੇਗੀ ਉੱਥੇ ਲੋਕਾਂ ਦੇ ਮਨਾ ਵਿੱਚ ਵੀ ਲੜਕੀਆਂ ਪ੍ਰਤੀ ਇੱਕ ਸੱਚੀ ਸੁਚੀ ਸੋਚ ਨੂੰ ਬਲ ਮਿਲੇਗਾ ਕਿਉਂਕਿ ਲੜਕੀਆਂ ਹੀ ਸਾਡੇ ਸਮਾਜ ਦਾ ਆਧਾਰ ਹਨ।ਡਾ.ਅਨੀਤਾ ਕਟਾਰੀਆ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਮਾਦਾ ਭਰੂਣ ਹੱਤਿਆ ਰੋਕਣ ਲਈ ਪੀ.ਸੀ. ਪੀ.ਐਨ.ਡੀ.ਟੀ. ਐਕਟ ਅਧੀਨ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਵਿੱਚ ਹੋਰ ਸੁਧਾਰ ਕਰਨ ਲਈ ਸਾਨੂੰ ਆਪਣੀ ਸੋਚ ਵਿੱਚ ਬਦਲਾਅ ਲਿਆਉਣ ਦੀ ਜਰੂਰਤ ਹੈ ਤਾਂ ਕਿ ਕੁੜੀਆਂ ਨੂੰ ਅਸੀਂ ਵਧੀਆ ਸੋਚ ਦੇ ਨਾਲ ਮਜਬੂਤ ਬਣਾਈਏ ।
ਸਮਾਗਮ ਦੌਰਾਨ ਜਿਲ੍ਹਾ ਟੀਕਾਕਰਨ ਅਫਸਰ ਡਾ. ਸੀਮਾ ਗਰਗ ਨੇ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਅਸੀਂ ਆਪਣੇ ਲੜਕਿਆਂ ਦੀ ਲੋਹੜੀ ਪੂਰੀ ਧੂਮ ਧਾਮ ਨਾਲ ਮਨਾਉਂਦੇ ਹਾਂ ਇਸ ਸੋਚ ਨਾਲ ਕਿ ਉਹ ਉਹਨਾਂ ਦਾ ਸਹਾਰਾ ਬਣੇਗਾ, ਜੇਕਰ ਇਹੀ ਸੋਚ ਅਸੀਂ ਆਪਣੀਆਂ ਲੜਕੀਆਂ ਲਈ ਅਪਣਾਈਏ, ਉਹਨਾਂ ਨੂੰ ਪੜਾਈਏ ਅਤੇ ਲੜਕਿਆਂ ਬਰਾਬਰ ਪਾਲਣ ਪੋਸ਼ਣ ਕਰੀਏ ਤਾਂ ਲੜਕੀਆਂ ਵੀ ਸਮਾਜ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਇਸ ਸਮਾਜ ਨੂੰ ਖੁਸ਼ਹਾਲ ਅਤੇ ਬੁਢਾਪੇ ਵਿੱਚ ਆਪਣੇ ਮਾਂ ਬਾਪ ਦਾ ਸਹਾਰਾ ਬਣ ਸਕਦੀਆਂ ਹਨ। ਧੀਆਂ ਦੀ ਲੋਹੜੀ ਸਮਾਗਮ ਵਿੱਚ ਜਿਲ੍ਹਾ ਡੈਂਟਲ ਹੈਲਥ ਅਫਸਰ ਡਾ. ਸ਼ੈਲਾ ਮਹਿਤਾ, ਡਿਪਟੀ ਮਾਸ ਮੀਡੀਆ ਅਫਸਰ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਏ.ਐਨ.ਐਮ ਟ੍ਰੇਨਿੰਗ ਸਕੂਲ ਦੇ ਪ੍ਰਿੰਸੀਪਲ ਤ੍ਰਿਸ਼ਲਾ ਦੇਵੀ ਤੇ ਸਮੂਹ ਟਿਊਟਰ ਅਤੇ ਜਿਲ੍ਹਾ ਬੀ.ਸੀ.ਸੀ ਕੋਆਰਡੀਨੇਟਰ ਅਮਨਦੀਪ ਸਿੰਘ ਦਾ ਪੂਰਣ ਸਹਿਯੋਗ ਰਿਹਾ। ਇਸ ਦੌਰਾਨ ਦਫਤਰ ਦਾ ਸਮੂਹ ਸਟਾਫ ਵੀ ਹਾਜ਼ਰ ਸੀ।