ਉੱਦਮ ਕੀਤਾ ਜਾਵੇ ਤਾਂ ਹੋ ਜਾਂਦਾ ਹਰ ਕੰਮ ਆਸਾਨ ( ਪ੍ਰਧਾਨ ਗੁਰਮੀਤ ਸਿੰਘ ਗੋਲਡੀ)

ਰੇਲ ਕੋਚ ਫੈਕਟਰੀ (ਕਪੂਰਥਲਾ) ਪ੍ਰੀਤ ਨਗਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ ਗੋਲਡੀ ਜੋ ਕਿ ਪਹਿਲਾਂ ਵੀ ਵੱਖ ਵੱਖ ਅਹੁਦਿਆਂ ਤੇ ਰਹਿ ਚੁੱਕੇ ਨੇ ਤੇ ਸਮਾਜ ਸੇਵਾ ਕਰਦੇ ਰਹੇ ਨੇ ਬੀਤਿਆ ਕੱਲ ਵੀ ਪ੍ਰੀਤ ਨਗਰ ਪਿੰਡ ਰਾਵਲ ਵਾਸੀਆਂ ਲਈ ਖੁਸ਼ੀਆਂ ਭਰਿਆ ਰਿਹਾ। ਪ੍ਰੀਤ ਨਗਰ ਵੈਲਫੇਅਰ ਸੁਸਾਇਟੀ ਵੱਲੋ ਇੱਕ ਹੋਰ ਕੰਮ ਨੇਪਰੇ ਚਾੜਿਆ ਗਿਆ ਜਿਸਦੀ ਉਡੀਕ ਪ੍ਰੀਤ ਨਗਰ ਦੇ ਲੋਕਾਂ ਨੂੰ ਬੀਤੇ ਕਾਫੀ ਸਾਲਾਂ ਤੋ ਸੀ|

ਪ੍ਰੀਤ ਨਗਰ ਵਾਸੀ ਸ਼੍ਰੀ ਰਾਜ ਕੁਮਾਰ ਸਚਦੇਵਾ ਉਨ੍ਹਾਂ ਦੇ ਪੁੱਤਰ ਵਿਦੁਰ ਸਚਦੇਵਾ (ਕਨੇਡਾ) ਰਜਤ ਸਚਦੇਵਾ ਦੇ ਪਰਿਵਾਰ ਵੱਲੋਂ ਸੁਸਾਇਟੀ ਦੇ ਕੰਮਾਂ ਤੋਂ ਖੁਸ਼ ਹੋ ਕੇ  ਸੁਸਾਇਟੀ ਦੇ ਲੋਕਾਂ ਨਾਲ ਮਿਲਕੇ ਵੈਲਫੇਅਰ ਸੁਸਾਇਟੀ ਦੀ ਲੋੜ ਅਨੁਸਾਰ  ਪੂਰੇ ਨਗਰ ਵਿੱਚ 3 ਸੀਮੇਂਟ ਦੇ ਬੈਂਚ ਕੁਰਸੀਆਂ ਤੇ ਹਰ ਗਲੀ ਚ ਨੰਬਰ ਵਾਲੇ ਲੋਹੇ ਦੇ ਸਟੈਂਡ ਲਗਵਾਏ ਗਏ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਨੂੰ ਮਦਦ ਮਿਲ ਸਕੇ। ਇਹ ਨਵੀਂ ਬਣੀ ਵੈੱਲਫੇਅਰ ਸੁਸਾਇਟੀ ਪ੍ਰੀਤ ਨਗਰ ਨੂੰ ਸੁੰਦਰ ਬਣਾਉਣ ਲਈ ਕੋਈ ਨਾ ਕੋਈ ਉਪਰਾਲਾ ਕਰਦੀ ਰਹਿੰਦੀ ਹੈ ਲੋਕ ਇਸ ਬਣੀ ਵੈੱਲਫੇਅਰ ਸੁਸਾਇਟੀ ਦੀ ਸੌਚ ਤੇ ਕੀਤੇ ਕੰਮਾ ਦੀ ਸਰਾਹਨਾ ਕਰਦੇ ਹਨ। ਉੱਨਾਂ ਦੇ ਇਸ ਕਾਰਜ ਲਈ ਪ੍ਰੀਤ ਨਗਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ ਗੋਲਡੀ, ਸੈਕਟਰੀ ਪਰਮਜੀਤ ਸਿੰਘ ਪੰਮਾਂ ਤੇ ਸਾਰੀ ਸੁਸਾਇਟੀ ਨੇ ਸਚਦੇਵਾ ਪਰਿਵਾਰ ਦਾ ਧੰਨਵਾਦ ਕੀਤਾ
ਪ੍ਰਧਾਨ ਗੋਲਡੀ ਨੇ ਦੱਸਿਆ ਕਿ  ਮੇਰਾ ਨਗਰ ਮੇਰਾ ਪਿੰਡ ਮੇਰਾ ਪਰਿਵਾਰ ਹੈ ਤੇ ਨਗਰ ਵੱਲੋਂ ਮੈਨੂੰ ਜੋ ਵੀ ਸੇਵਾ ਲਗਾਈ ਜਾਵੇਗੀ ਮੈਂ ਤੇ ਮੇਰੀ ਟੀਮ ਹਮੇਸ਼ਾ ਹਾਜਰ ਰਹਾਂਗੇ ।
 ਕਲੋਨੀ ਚ ਕਾਰਜ ਕਰਦੇਂ ਸਮੇਂ  ਕਮੇਟੀ ਦੇ ਹੋਰ ਵੀ ਮੈਬਰ ਮੌਜੂਦ ਸਨ ਜਿੰਨਾਂ ਵਿੱਚ ਲੱਕੀ ਜੀ, ਸ਼ੇਖਰ ਸਲਾਰੀਆ ਜੀ , ਸ਼੍ਰੀ ਅਮਰਜੀਤ ਸਲਾਰੀਆ ਜੀ , ਰਿੰਕੂ ਜੀ ,
ਵਾਈਸ ਪ੍ਰਧਾਨ  ਗਗਨਦੀਪ ਸਿੰਘ ,
ਕੈਸ਼ੀਅਰ ਗੁਰਮੀਤ ਸਿੰਘ
ਸਲਾਹਕਾਰ ਦਵਿੰਦਰ ਸਿੰਘ ਜੀ ,
ਸ਼੍ਰੀ ਰਤੜਾ ਜੀ , ਚਮਕੌਰ ਸਿੰਘ ਜੀ , ਕਮਲ ਜੀ ,ਡਾਕਟਰ ਸੁਮੇਸ਼ ਜੀ, ਬਲਦੇਵ ਸਿੰਘ ਜੀ , ਰਾਜੀਵ ਭਾਰਤਵਾਜ ਜੀ , ਸੰਜੀਵ ਜੀ , ਸੁਖਦੇਵ ਸਿੰਘ ਜੀ ,ਰਾਵਤ ਜੀ , ਉਮੈਦ ਜੀ, ਨਰਿੰਦਰ ਸਿੰਘ ਜੀ, ਪ੍ਰਦੀਪ ਕੁਮਾਰ ਜੀ , ਬੇਲੀ ਰਾਮ  ਜੀ , ਸੁਖਦੇਵ ਸਿੰਘ ਤੇ ਰਾਮ ਲਾਲ ਜੀ ਹਾਜਰ ਰਹੇ ।
  ਨਗਰ ਵਿੱਚ ਸੁਧਾਰ ਹੋਇਆ ਦੇਖ ਨਗਰ  ਵਾਸੀਆਂ ਨੇ ਸੁਸਾਇਟੀ ਸੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ॥॥