ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾਂ ਦਾ ਸਲਾਨਾ ਕੈਲੰਡਰ ਰਿਲੀਜ

ਬਲਾਚੌਰ - ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ ਸ਼ਹੀਦ ਭਗਤ ਸਿੰਘ ਨਗਰ ਵਿਖੇ ਸ੍ਰੀ ਸਤਗਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਦੂਸਰੇ ਅਵਤਾਰ ਸ੍ਰੀ ਸਤਿਗੁਰੂ ਲਾਲ ਦਾਸ ਭੂਰੀਵਾਲਿਆ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਸ਼ੁਰੂ ਹੋਏ ਸਲਾਨਾ ਤਿੰਨ ਰੋਜਾ ਸੰਤ ਸਮਾਗਮ ਦੇ ਪਹਿਲੇ ਦਿਨ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਦਾ ਸਲਾਨਾ 2024 ਦਾ ਕੈਲੰਡਰ ਸਰਬ ਸੰਗਤ ਲਈ ਰਿਲੀਜ ਕੀਤਾ ਗਿਆ|

 ਕੈਲੰਡਰ ਰਿਲੀਜ ਕਰਨ ਮੋਕੇ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਮੋਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆ ਨੇ ਸੰਗਤਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਹਰ ਸਾਲ ਵਾਂਗ ਸਤਿਗੁਰੂ ਰਕਬੇ ਵਾਲਿਆਂ ਦੇ ਇਸ ਪਵਿੱਤਰ ਅਵਤਾਰ ਦਿਵਸ ਨੂੰ ਮੁੱਖ ਰੱਖ ਕਿ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਜਾਰੀ ਕੀਤੇ ਹਿੰਦੀ ਪੰਜਾਬੀ ਕੈਲੰਡਰ ਵਿੱਚ ਸਤਿਗੁਰੂ ਦੇ ਪਰਬ ਸਾਲ ਦੇ ਸਾਰੇ ਪ੍ਰਮੁੱਖ ਧਾਮਾਂ ਦੇ ਸਲਾਨਾ ਮਹੀਨਾਵਾਰ ਸਮਾਗਮ ਦੀ ਜਾਣਕਾਰੀ ਸੰਗਤਾਂ ਦੀ ਸਹੂਲਤ ਲਈ ਮਹੁੱਈਆ ਕਰਵਾਈ ਗਈ ਜਿਸ ਨਾਲ ਸਮੂਹ ਸੰਗਤਾਂ ਨੂੰ ਘਰ ਬੈਠੇ ਸਮਾਗਮਾਂ ਦੀ ਜਾਣਕਾਰੀ ਪ੍ਰਪਾਤ ਹੋਵੇਗੀ ਕੈਲੰਡਰ ਜਾਰੀ ਕਰਨ ਮੋਕੇ ਸੰਤ ਮਹਾਂਪੁਰਸ਼ਾਂ ਵਿੱਚ ਸਵਾਮੀ ਹਰਬੰਸ ਲਾਲ ਡੈਹਲੋ ਬ੍ਰਹਮਚਾਰੀ, ਸਵਾਮੀ ਦਰਵੇਸ਼ਾ ਨੰਦ ਜੀ, ਸਵਾਮੀ ਤ੍ਰਿਪੁਰਾਰੀ ਦਾਸ ਜੀ, ਸਵਾਮੀ ਨਛੱਤਰ ਸਿੰਘ ਜੀ, ਸਵਾਮੀ ਸਚਿਦਾ ਨੰਦ ਜੀ, ਸਵਾਮੀ ਸੱਤਦੇਵ ਬ੍ਰਹਮਚਾਰੀ, ਸਵਾਮੀ ਮਾਦਵਾ ਨੰਦ ਜੀ, ਸਵਾਮੀ ਰਾਮਸ਼ਰਨਾ ਨੰਦ ਜੀ ਆਦਿ ਸੰਤ ਮਹਾਂਪੁਰਸ਼ ਤੇ ਸਤਿਗੁਰੂ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਚੈਰੀਟੇਬਲ ਟਰੱਸਟ ਦੇ ਮੈਂਬਰ ਹਲਕਾ ਵਿਧਾਇਕਾਂ ਸ਼ੰਤੋਸ ਕਟਾਰੀਆ ਬਲਾਚੋਰ, ਟਰੱਸਟ ਪ੍ਰਧਾਨ ਸਰਦਾਰ ਮਹਿੰਦਰ ਸਿੰਘ ਬਾਗ਼ੀ, ਮੀਤ ਪ੍ਰਧਾਨ ਹਰਬੰਸ ਲਾਲ ਕਿਸਾਣਾ, ਜਨਰਲ ਸਕੱਤਰ ਤੀਰਥ ਰਾਮ ਭੂੰਬਲਾ, ਜਨਰਲ ਸਕੱਤਰ ਸ੍ਰੀ ਰਾਮ, ਬਲਦੇਵ ਰਾਜ ਖੇਪੜ ਕਾਨੇਵਾਲ ਮਝੋਟ, ਬਾਬੂ ਨਾਰੇਸ਼ ਗੋਇਲ ਲੁਧਿਆਣਾ, ਸੇਠ ਚਰਨਦਾਸ ਅਗਰਵਾਲ, ਡਾ ਕੁੰਦਰਾ ਜਲੰਧਰ, ਸਾਬਕਾ ਚੈਅਰਮੈਨ ਅਸ਼ੋਕ ਬਜਾੜ ਕਰੀਮਪੁਰਧਿਆਨੀ, ਬਾਬੂ ਰਾਮਜੀਦਾਸ ਭੂੰਬਲਾ ਐਮ ਆਰ ਗਰੁੱਪ, ਠੇਕੇਦਾਰ ਭਜਨ ਲਾਲ, ਡਾ ਯਸ਼ਪਾਲ ਦੇਦੜ, ਰਵੀ ਕਾਂਤ ਨਾਨੋਵਾਲ, ਜਿਲ੍ਹਾ ਭਾਜਪਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਆਦਿ ਸੰਗਤਾਂ ਟਰੱਸਟ ਦੇ ਮੈਂਬਰ ਮੋਕੇ ਤੇ ਹਾਜਿਰ ਸਨ