ਪੰਜਾਬ ਬਣਿਆ 67ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਬਾਸਕਟਬਾਲ ਮੁਕਾਬਲੇ ਦਾ ਚੈਂਪੀਅਨ
ਪਟਿਆਲਾ, 11 - ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਦੀ ਅਗਵਾਈ ਹੇਠ ਨੈਸ਼ਨਲ ਸਕੂਲ ਖੇਡਾਂ 2023-24 ਦਾ ਆਯੋਜਨ ਪਟਿਆਲਾ ਵਿਖੇ ਕੀਤਾ ਗਿਆ ਜਿਸ ਦੇ ਆਖਰੀ ਦਿਨ ਬਾਸਕਟਬਾਲ ਲੜਕੇ ਅੰਡਰ 19 ਦਾ ਫਾਈਨਲ ਮੈਚ ’ਚ ਪੰਜਾਬ ਅਤੇ ਦਿੱਲੀ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਨੂੰ ਪੰਜਾਬ ਨੇ ਦਿੱਲੀ ਨੂੰ 75-56 ਅੰਕਾਂ ਨਾਲ ਹਰਾ ਕੇ ਟੂਰਨਾਮੈਂਟ ਦੀ ਟਰਾਫੀ ਤੇ ਕਬਜ਼ਾ ਕੀਤਾ। ਇਸਦੇ ਨਾਲ ਹੀ ਤੀਜੇ ਸਥਾਨ ਦੇ ਲਈ ਹੋਏ ਮੈਚ ਵਿੱਚ ਹਰਿਆਣਾ ਨੇ ਆਈਬੀਐਸਓ ਨੂੰ 82-62 ਅੰਕਾਂ ਨਾਲ ਹਰਾਇਆ।

ਇਨਾਮ ਵੰਡ ਸਮਾਰੋਹ ’ਚ ਪਹੁੰਚੇ ਵਿਧਾਇਕ ਪਟਿਆਲਾ ਅਜੀਤਪਾਲ ਸਿੰਘ ਕੋਹਲੀ ਨੇ ਪੰਜਾਬ ਦੀ ਟੀਮ ਨੂੰ ਜੇਤੂ ਰਹਿਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸੋਚ ਹੈ ਕਿ ਸੂਬੇ ਦੇ ਬੱਚਿਆਂ ਦਾ ਸਿੱਖਿਆ ਅਤੇ ਖੇਡਾਂ ’ਚ ਸਰਵਪੱਖੀ ਵਿਕਾਸ ਹੋਵੇ। ਇਸ ਦਾ ਪ੍ਰਤੱਖ ਨਤੀਜਾ ਹੈ ਕਿ ਪੰਜਾਬ ਦੇ ਅੰਡਰ 19 ਲੜਕਿਆਂ ਨੇ ਬਾਸਕਟਬਾਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡ ਸਭਿਆਚਾਰ ਨੂੰ ਵਿਕਸਿਤ ਕਰਨ ਲਈ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਗਈਆਂ ਹਨ, ਜਿਸ ’ਚ ਇਸ ਸਾਲ 4.5 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ 11 ਹਜ਼ਾਰ ਖਿਡਾਰੀਆਂ ਨੂੰ 8.5 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ।
ਦਲਜੀਤ ਸਿੰਘ ਸਪੋਰਟਸ ਕੋਆਰਡੀਨੇਟਰ ਪਟਿਆਲਾ ਨੇ ਦੱਸਿਆ ਕਿ ਸਮਾਪਨ ਸਮਾਰੋਹ ਸਮੇਂ ਹੋਏ ਸੱਭਿਆਚਾਰਕ ਪ੍ਰੋਗਰਾਮ ਤਹਿਤ ਓਲਡ ਪੁਲਿਸ ਲਾਈਨ ਸਕੂਲ ਦੀਆਂ ਲੜਕੀਆਂ ਵੱਲੋਂ ਗਿੱਧਾ, ਸਕੂਲ ਆਫ ਐਮੀਨੈਂਸ ਫੀਲਖਾਨਾਂ ਪਟਿਆਲਾ ਨੇ ਕੁੜੀਆਂ ਦਾ ਲੋਕ ਨਾਚ ਅਤੇ ਵਿਦਿਆਰਥੀਆਂ ਨੇ ਪੰਜਾਬ ਦੇ ਪ੍ਰਚੱਲਿਤ ਅਤੇ ਪੁਰਾਤਨ ਲੋਕ ਸਾਜਾਂ ਨੂੰ ਵਜਾ ਕੇ ਰੰਗ ਬੰਨ੍ਹਿਆ।
ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੀਆਂ ਟੀਮਾਂ ਦੇ ਖਿਡਾਰੀਆਂ ਨੂੰ ਮੈਡਲ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਪਹਿਲੇ ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਟਰਾਫੀਆਂ ਦਿੱਤੀਆਂ ਗਈਆਂ। ਇਸ ਮੌਕੇ ਹਰਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਰਵਿੰਦਰਪਾਲ ਸਿੰਘ, ਪ੍ਰੀਤਇੰਦਰ ਘਈ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੰਗਰੂਰ, ਦਲਜੀਤ ਸਿੰਘ ਸਪੋਰਟਸ ਕੋਆਰਡੀਨੇਟਰ, ਵੱਖ-ਵੱਖ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਪ੍ਰਿੰਸੀਪਲ, ਹੈੱਡ ਮਾਸਟਰ, ਖੇਡ ਅਧਿਆਪਕ ਤੇ ਕਰਮਚਾਰੀ ਵੀ ਮੌਜੂਦ ਸਨ।