ਸੀਨੀਅਰ ਸਿਟੀਜਨ ਲਈ ਮਿਲਟਸ ਮੇਲਾ ਲਗਾਇਆ
ਐਸ ਏ ਐਸ ਨਗਰ, 9 ਜਨਵਰੀ - ਸਥਾਨਕ ਫੇਜ਼ 9 ਵਿੱਚ ਸੀਨੀਅਰ ਸਿਟੀਜਨ ਲਈ ਮਿਲਟਸ ਮੇਲਾ ਅਤੇ ਜਾਗਰੂਕਤਾ ਅਭਿਆਨ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਖੇਤੀ ਵਿਰਾਸਤ ਮਿਸ਼ਨ ਅਤੇ ਸੈਲਬੀ ਹਸਪਤਾਲ ਦੇ ਯੂਰੋ ਗਾਇਨਕੌਲਜਿਸਟ ਡਾਕਟਰ ਨਿਮਰਤਾ ਗਰੋਵਰ ਵੱਲੋਂ ਸੀਨੀਅਰ ਸਿਟੀਜਨਾਂ ਨੂੰ ਜਾਗਰੂਕ ਕੀਤਾ ਗਿਆ।

ਖੇਤੀ ਵਿਰਾਸਤ ਮਿਸ਼ਨ ਦੇ ਵਰੁਣ ਗਿਰੀ ਨੇ ਹਾਜ਼ਰ ਸਾਰੇ ਸੀਨੀਅਰ ਸਿਟੀਜਨ ਨੂੰ ਮਿਲਟਸ ਦੀ ਜਾਣਕਾਰੀ, ਲਾਭ ਅਤੇ ਕੁਕਿੰਗ ਦੇ ਵਿਧੀ ਅਤੇ ਰੈਸਪੀ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਉਹਨਾਂ ਦੇ ਸਵਾਲਾਂ ਤੇ ਜਵਾਬ ਦਿੱਤੇ।
ਇਸ ਮੌਕੇ ਡਾਕਟਰ ਨਿਮਰਤਾ ਗਰੋਵਰ ਵੱਲੋਂ ਵੱਡੀ ਉਮਰ ਦੀਆਂ ਔਰਤਾਂ ਨੂੰ ਪਿਸ਼ਾਬ ਅਤੇ ਲੀਕੇਜ ਸਬੰਧੀ ਸਮੱਸਿਆਵਾਂ ਬਾਰੇ ਜਾਗਰੂਕਤਾ ਸੈਸ਼ਨ ਲਗਾਇਆ ਗਿਆ।
ਇਸ ਮੌਕੇ ਡਾਕਟਰ ਪ੍ਰਭਜੋਤ ਸਿੰਘ, ਮਨੋਜ ਰਾਵਤ ਜਾਵਾ, ਡਾਕਟਰ ਦੀਪਕ, ਡਾਕਟਰ ਹਰਬੀਰ ਮੌਜੂਦ ਰਹੇ।