ਬਾਜ਼ਾਰਾਂ ਵਿੱਚ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਪ੍ਰਸ਼ਾਸਨ ਸਖਤ
ਖਰੜ, 9 ਜਨਵਰੀ - ਖਰੜ ਦੇ ਬਾਜਾਰਾਂ ਵਿੱਚ ਹੋਏ ਨਾਜਾਇਜ ਕਬਜਿਆਂ ਨੂੰ ਲੈ ਕੇ ਐਸ ਡੀ ਐਮ ਖਰੜ ਸ ਗੁਰਮੰਦਰ ਸਿੰਘ ਵੱਲੋਂ ਵੱਖ-ਵੱਖ ਮਹਿਕਮਿਆਂ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਦੌਰਾਨ ਸ਼ਹਿਰ ਵਿੱਚ ਰੇਹੜੀ ਫੜੀ ਲਗਾਉਣ ਵਾਲਿਆਂ ਅਤੇ ਨਜਾਇਜ਼ ਕਬਜ਼ਿਆਂ ਦੇ ਨਾਲ ਨਾਲ ਬਾਲ ਮਜ਼ਦੂਰੀ ਬਾਰੇ ਵੀ ਵਿਚਾਰ ਕੀਤਾ ਗਿਆ।

ਮੀਟਿੰਗ ਦੌਰਾਨ ਐਸ ਡੀ ਐਮ ਨੇ ਅਧਿਕਾਰੀਆਂ ਨੂੰ ਹਿਦਾਇਤ ਦਿੱਤੀ ਕਿ ਬਾਜ਼ਾਰ ਵਿੱਚ ਦੁਕਾਨਦਾਰਾਂ ਵੱਲੋਂ ਸੜਕ ਤੇ ਸਮਾਨ ਰੱਖ ਕੇ ਨਜਾਇਜ ਕਬਜੇ ਤੁਰੰਤ ਖਤਮ ਕਰਵਾਏ ਜਾਣ।
ਐਸ ਡੀ ਐਮ ਨੇ ਕਿਹਾ ਕਿ ਇਹਨਾਂ ਨਾਜਾਇਜ ਕਬਜਿਆਂ ਕਾਰਨ ਆਵਾਜਾਈ ਵਿੱਚ ਭਾਰੀ ਵਿਘਨ ਪੈ ਰਿਹਾ ਹੈ। ਇਸ ਮੌਕੇ ਦੁਕਾਨਦਾਰਾਂ ਨੂੰ ਕਿਹਾ ਗਿਆ ਕਿ ਉਹ ਆਪਣਾ ਸਮਾਨ ਦੋ ਦਿਨਾਂ ਦੇ ਅੰਦਰ ਅੰਦਰ ਆਪਣੀਆਂ ਦੁਕਾਨਾਂ ਦੇ ਅੰਦਰ ਹੀ ਰੱਖ ਲੈਣ ਅਤੇ ਸੜਕਾਂ ਤੇ ਸਮਾਨ ਦੀ ਨੁਮਾਇਸ਼ ਨਾ ਕਰਨ। ਇਸ ਮੌਕੇ ਉਹਨਾਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਹਿਦਾਇਤ ਕੀਤੀ ਕਿ ਜੇਕਰ ਦੋ ਦਿਨਾਂ ਵਿੱਚ ਇਹ ਕਬਜੇ ਖਤਮ ਨਾ ਹੋਏ ਤਾਂ ਸੜਕ ਦੇ ਉੱਤੇ ਪਿਆ ਸਮਾਨ ਤੁਰੰਤ ਜਬਤ ਕੀਤਾ ਜਾਵੇ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਮੀਟਿੰਗ ਦੌਰਾਨ ਐਸ ਡੀ ਐਮ ਵਲੋਂ ਕਿਹਾ ਗਿਆ ਕਿ ਜਿਹਨਾਂ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਉੱਤੇ ਬਾਲ ਮਜਦੂਰੀ ਕਰਵਾਈ ਜਾ ਰਹੀ ਹੈ ਉਹ ਇਸਤੇ ਤੁਰੰਤ ਰੋਕ ਲਗਾਉਣ ਅਤੇ ਕਿਸੇ ਵੀ ਦੁਕਾਨ ਉੱਤੇ ਬਾਲ ਮਜਦੂਰੀ ਕਰਦੇ ਫੜੇ ਜਾਣ ਤੇ ਦੁਕਾਨਦਾਰ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਦੌਰਾਨ ਟਰੈਫਿਕ ਇੰਚਾਰਜ ਗੁਰਮੰਦਰ ਸਿੰਘ ਖਰੜ, ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਮਨਵੀਰ ਸਿੰਘ, ਐਸ. ਐਚ. ਓ. ਖਰੜ, ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਅਸ਼ੋਕ ਸ਼ਰਮਾ ਵੀ ਹਾਜਿਰ ਸਨ।