ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਵੱਖ-ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਚੈਕ ਵੰਡੇ
ਨਵਾਂਸ਼ਹਿਰ - ਨਵਾਂਸ਼ਹਿਰ ਵਿਧਾਨ ਸਭਾ ਹਲਕੇ ਦੇ ਪਿੰਡ ਪੱਲੀਆਂ ਖੁਰਦ ਵਿਖੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਵਲੋਂ ਵਿਕਾਸ ਕਾਰਜਾਂ ਲਈ ਚੈਕ ਤਕਸੀਮ ਕੀਤੇ। ਤਿਵਾੜੀ ਨੇ ਪੱਲੀਆਂ ਖੁਰਦ ਦੇ ਸਮਸ਼ਾਨਘਾਟ ਲਈ 2,50 ਲੱਖ ਰੁਪਏ, ਪੱਲੀਆਂ ਕਲਾਂ ਦੀ ਧਰਮਸ਼ਾਲਾ ਲਈ 2,50 ਲੱਖ ਰੁਪਏ, ਅਤੇ ਦੌਲਤਪੁਰ ਦੇ ਜਿੰਮੇਵਾਰ 'ਤੇ ਲਾਇਬ੍ਰੇਰੀ ਲਈ 2,50 ਲੱਖ ਰੁਪਏ ਦੇ ਚੈਕ ਪਤਵੰਤਿਆਂ ਨੂੰ ਦਿੱਤੇ।

ਇਸ ਚੈਕ ਨਵਾਂਸ਼ਹਿਰ ਦੇ ਸਾਬਕਾ ਵਿਧਾਇਕ ਅੰਗਦ ਸਿੰਘ ਦੀ ਹਾਜਰੀ ਵਿੱਚ ਵੰਡੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਸੰਮਤੀ ਮੈਂਬਰ ਤਰਨਜੀਤ ਕੌਰ ਗਰਚਾ, ਗੁਰਜੀਤ ਸਿੰਘ ਗਰਚਾ, ਸੈਕਟਰੀ ਸੁਰਜੀਤ ਸਿੰਘ, ਸਰਪੰਚ ਕਸ਼ਮੀਰ ਸਿੰਘ, ਧਰਮ ਸਿੰਘ, ਸੰਤੋਖ ਸਿੰਘ, ਮੱਖਣ ਸਿੰਘ, ਅਵਤਾਰ ਸਿੰਘ, ਜਸਵਿੰਦਰ ਸਿੰਘ, ਹਰਦਿਆਲ ਸਿੰਘ, ਪੰਚ ਸਤਨਾਮ ਕੌਰ, ਸਰਦਾਰ ਅਮਰੀਕ ਸਿੰਘ ਪ੍ਰਧਾਨ ਨਗਰ ਕੌਂਸਲ ਰਾਹੋਂ, ਗੁਰਵਿੰਦਰ ਸਿੰਘ ਖਾਲਸਾ, ਨਰਿੰਦਰ ਸਿੰਘ ਚਾਹਲ, ਸ਼ੁਰੇਸ਼ ਰਾਣਾ, ਰਾਜਿੰਦਰ ਸਿੰਘ ਰਾਠੌਰ, ਤਰਸੇਮ ਲਾਲ ਪੱਲੀਆਂ ਖੁਰਦ, ਜਰਨੈਲ ਸਿੰਘ, ਪ੍ਰਧਾਨ ਕੁਲਦੀਪ ਸਿੰਘ ਸੁਸਾਇਟੀ ਪੱਲੀਆਂ ਖੁਰਦ ਤੇ ਮਨਪ੍ਰੀਤ ਸਿੰਘ ਭਗੌਰਾ ਵੀ ਮੌਜੂਦ ਸਨ।