
ਧਰਤੀ ਬਚਾਓ ,ਬੇਟੀ ਬਚਾਓ ਮੁਹਿੰਮ ਅਧੀਨ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਨਵਜੰਮੀਆਂ ਧੀਆਂ ਦੀ ਪਾਈ ਲੋਹੜੀ
ਗੜ੍ਹਸ਼ੰਕਰ - ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਪ੍ਰਧਾਨਗੀ ਹੇਠ ਪਿੰਡ ਰੋੜ ਮਜਾਰਾ ਵਿਚ ਧੀਆ ਦੀ ਲੋਹੜੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਿੰਡ ਕੁਨੈਲ ਅਤੇ ਪਿੰਡ ਰੋੜ ਮਜਾਰਾ ਦੀਆ 30 ਬੇਟੀਆਂ ਦੀ ਲੋਹੜੀ ਪਾਈ ਗਈ ਅਤੇ ਉਹਨਾਂ ਨੂੰ ਲੋਹੜੀ ਨਾਲ ਸੰਬਧਿਤ ਸਮਗਰੀ ਭੇਂਟ ਕੀਤੀ ਗਈ ਇਸ ਤੋਂ ਇਲਾਵਾ ਉਹਨਾਂ 20 ਬੇਟੀਆਂ ਦਾ ਸਨਮਾਨ ਵੀ ਕੀਤਾ ਗਿਆ ਜਿਹਨਾ ਨੇ ਵੱਖ ਵੱਖ ਖੇਤਰਾਂ ਵਿਚ ਅਪਣੇ ਹੁਨਰ ਦੀ ਛਾਪ ਛੱਡੀ ਹੈ।
ਗੜ੍ਹਸ਼ੰਕਰ - ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਪ੍ਰਧਾਨਗੀ ਹੇਠ ਪਿੰਡ ਰੋੜ ਮਜਾਰਾ ਵਿਚ ਧੀਆ ਦੀ ਲੋਹੜੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਿੰਡ ਕੁਨੈਲ ਅਤੇ ਪਿੰਡ ਰੋੜ ਮਜਾਰਾ ਦੀਆ 30 ਬੇਟੀਆਂ ਦੀ ਲੋਹੜੀ ਪਾਈ ਗਈ ਅਤੇ ਉਹਨਾਂ ਨੂੰ ਲੋਹੜੀ ਨਾਲ ਸੰਬਧਿਤ ਸਮਗਰੀ ਭੇਂਟ ਕੀਤੀ ਗਈ ਇਸ ਤੋਂ ਇਲਾਵਾ ਉਹਨਾਂ 20 ਬੇਟੀਆਂ ਦਾ ਸਨਮਾਨ ਵੀ ਕੀਤਾ ਗਿਆ ਜਿਹਨਾ ਨੇ ਵੱਖ ਵੱਖ ਖੇਤਰਾਂ ਵਿਚ ਅਪਣੇ ਹੁਨਰ ਦੀ ਛਾਪ ਛੱਡੀ ਹੈ।
ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਦੱਸਿਆ ਕਿ ਇਹ ਸੁਸਾਇਟੀ ਵਲੋ ਕੀਤਾ ਗਿਆ ਸੱਤਵਾਂ ਧੀਆਂ ਦਾ ਆਯੋਜਨ ਹੈ ਸੰਸਥਾ ਵਲੋ ਚਲਾਈ ਹੋਈ ਧਰਤੀ ਬਚਾਓ ,ਬੇਟੀ ਬਚਾਓ ਮੁਹਿੰਮ ਅਧੀਨ ਕੀਤਾ ਜਾਂਦਾ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਐਜ਼ੀ ਐਸ਼ ਜੀ ਲਘੂ ਫ਼ਿਲਮ ਅਭਿਨੇਤਾ ਹਾਜਿਰ ਹੋਏ ਉਹਨਾਂ ਤੋ ਇਲਾਵਾ ਬੂਟਾ ਰਾਮ, ਸੁਰੇਸ਼ ਸ਼ਰਮਾ,ਜਿਲ੍ਹਾ ਪ੍ਰਧਾਨ ਜਸਪ੍ਰੀਤ ਕੌਰ, ਮੀਡਿਆ ਇੰਚਾਰਜ ,ਮਨਜੀਤ ਰਾਮ ਹੀਰ,
ਵਾਈਸ ਪ੍ਰਧਾਨ ਕਿਰਨ ਬਾਲਾ , ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਕੁਮਾਰ,ਮੀਤ ਪ੍ਰਧਾਨ ਮਨਜਿੰਦਰ ਕੁਮਾਰ , ਪ੍ਰਧਾਨ ਬੰਗਾ ਬਲਾਕ ਨਿਸ਼ਾਨ ਲਾਲ ਲਾਡੀ ਉਚੇਚੇ ਤੌਰ ਤੇ ਹਾਜਿਰ ਹੋਏ ।ਇਸ ਸਟੇਜ ਸੰਚਾਲਨ ਸੁਸਾਇਟੀ ਦੇ ਮੁੱਖ ਬੁਲਾਰਾ ਪੰਜਾਬ ਜਗਦੀਸ਼ ਰਾਏ ਜੀ ਨੇ ਬਾਖੂਬੀ ਨਿਭਾਇਆ ਅਤੇ ਧੀਆ ਦੀ ਮੱਹਤਤਾ ਨੂੰ ਦਸਦਿਆਂ ਕਿਹਾ ਕਿ ਬੇਟੀਆਂ ਅੱਜ ਹਰ ਖੇਤਰ ਵਿੱਚ ਆਪਣੀ ਹੋਂਦ ਨੂੰ ਦਰਸਾ ਰਹੀਆਂ ਹਨ। ਡਾਕਟਰ ਐਜ਼ੀ ਐਸ਼ ਨੇ ਕਿਹਾ ਕਿ ਅੱਜ ਤੋਂ ਡੇਢ ਦਹਾਕਾ ਪਹਿਲਾਂ ਬੇਟੀਆਂ ਨੂੰ ਅਬਲਾ ਕਿਹਾ ਜਾਂਦਾ ਸੀ ਅਤੇ ਉਹਨਾਂ ਨੂੰ ਘਰਾਂ ਵਿਚ ਹੀ ਬੰਦ ਕਰਕੇ ਰੱਖਿਆ ਜਾਂਦਾ ਸੀ ਹੁਣ ਸਮਾਂ ਬਦਲਣ ਦੇ ਨਾਲ ਓਹੀ ਅਬਲਾ ਅੱਜ ਵਿਸ਼ਵ ਪੱਧਰ ਤੇ ਅਪਣਾ ਅਤੇ ਦੇਸ਼ ਦਾ ਨਾਮ ਚਮਕਾ ਰਹੀਆ ਹਨ। ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਕੁਮਾਰ ਨੇ ਹੁਣ ਤਕ ਦੀ ਸੁਸਾਇਟੀ ਦੀ ਕਰੁਗੁਜਾਰੀ ਵਾਰੇ ਸੰਖੇਪ ਵਿੱਚ ਚਾਨਣਾ ਪਾਇਆ।ਵਾਈਸ ਪ੍ਰਧਾਨ ਕਿਰਨ ਬਾਲਾ ਨੇ ਕਿਹਾ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਵਲੋ ਧੀਆਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਿਲਾਈ ਸੈਂਟਰ ਖੋਲ੍ਹਿਆ ਗਿਆ ਹੈ ,ਜਿਸ ਵਿਚ ਕੋਈ ਵੀ ਬੇਟੀ ਇਥੋਂ ਸਿੱਖ ਕੇ ਅਪਣਾ ਜੀਵਨ ਦੀ ਗੁਜ਼ਰ ਵਧੀਆ ਢੰਗ ਨਾਲ ਚਲਾ ਸਕਦੀ ਹੈ।ਜਿਲ੍ਹਾ ਪ੍ਰਧਾਨ ਜਸਪ੍ਰੀਤ ਕੌਰ ਨੇ ਧੀਆ ਦੀ ਲੋਹੜੀ ਵਿਚ ਆਏ ਹੋਏ ਨੰਨ੍ਹੀਆਂ ਬੇਟੀਆਂ ਦੀਆ ਮਾਤਾਵਾਂ ਅਤੇ ਹੋਰ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਉੱਘੇ ਸਮਾਜਸੇਵੀ ਰਾਜੀਵ ਕੰਡਾ ਜੀ ਨੇ ਸੁਸਾਇਟੀ ਵਲੋ ਕੀਤੇ ਇਸ ਨੇਕ ਕਾਰਜ ਦੀ ਸਲਾਘਾ ਕਰਦਿਆਂ ਕਿਹਾ ਕਿ ਇਹ ਸਾਡੇ ਪਿੰਡ ਲਈ ਮਾਣ ਵਾਲੀ ਗਲ ਹੈ ਅਤੇ ਸੁਸਾਇਟੀ ਮੈਂਬਰਾਂ ਦਾ ਧੰਨਵਾਦ ਕੀਤਾ। ਇਹਨਾ ਤੋ ਇਲਾਵਾ ਪਾਵਰ ਲਿਫਟਰ ਏਕਮਜੋਤ ਕੌਰ ,ਮਨਪ੍ਰੀਤ ਕੋਰ,ਲਕਸ਼ਮੀ , ਜਾਨਵੀ, ਪਰਮਿੰਦਰ ਸਹੋਤਾ,ਅੰਮ੍ਰਿਤ ਕਟਾਰੀਆ,ਕੁਲਦੀਪ ਪਰਤੀ,ਪੰਡਿਤ ਚਮਨ ਲਾਲ,ਮਾਸਟਰ ਪਰਕਾਸ਼ ਰਾਮ,ਅਮਰਜੀਤ,ਦੀਪਾ,ਮਿਲਖੀ ਰਾਮ,ਮਨਜੀਤ ਕੌਰ ਆਂਗਣਵਾੜੀ ਵਰਕਰ,ਜਸਵਿੰਦਰ ਆਂਗਣਵਾੜੀ ਵਰਕਰ,ਸ਼ਾਂਤੀ,ਲੀਨਾ ਪਰਤੀ, ਆਰਿਅਨ ਪਰਤੀ ਅਤੇ ਹੋਰ ਪਤਵੰਤੇ ਹਾਜਰ ਸਨ |
