ਫਰੂਡਨਬਰਗ ਕੰਪਨੀ ਦੇ ਵਰਕਰਾਂ ਵਲੋਂ 29 ਜਨਵਰੀ ਨੂੰ ਰੋਸ ਰੈਲੀ ਦਾ ਐਲਾਨ
ਐਸ ਏ ਐਸ ਨਗਰ, 6 ਜਨਵਰੀ - ਜ਼ਿਲ੍ਹੇ ਦੇ ਪਿੰਡ ਬਾਸਮਾ ਵਿਖੇ ਸਥਿਤ ਫਰੂਡਨਬਰਗ ਨੋਕ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਵਰਕਰਾ ਵਲੋਂ 29 ਜਨਵਰੀ ਨੂੰ ਰੋਸ ਰੈਲੀ ਦਾ ਐਲਾਨ ਕੀਤਾ ਗਿਆ ਹੈ। ਫਰੂਡਨਬਰਗ ਨੋਕ ਮਜ਼ਦੂਰ ਏਕਤਾ ਯੂਨੀਅਨ ਪ੍ਰਧਾਨ ਕਮਲਦੀਪ ਸੈਣੀ, ਜਨਰਲ ਸਕੱਤਰ ਪ੍ਰਿੰਸ ਸ਼ਰਮਾ, ਪ੍ਰੈਸ ਸਕੱਤਰ ਸੋਹਣ ਲਾਲ, ਮਨਪ੍ਰੀਤ ਸਿੰਘ, ਬਲਜੀਤ ਸਿੰਘ, ਸਰਬਜੀਤ ਸਿੰਘ ਅਤੇ ਸਤਨਾਮ ਸਿੰਘ ਅਤੇ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਅਤੇ ਉਪ ਪ੍ਰਧਾਨ ਵਿਨੋਦ ਚੁੱਘ ਨੇ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਕੰਪਨੀ ਬੰਦ ਕਰਨ ਨੂੰ ਲੈ ਕੇ ਕਰੀਬ 600 ਕੰਟਰੈਕਟ ਵਰਕਰਾਂ ਦਾ ਭਵਿੱਖ ਖ਼ਤਰੇ ਵਿਚ ਪੈ ਗਿਆ ਹੈ।

ਉਹਨਾਂ ਕਿਹਾ ਕਿ ਫਰੂਡਨਬਰਗ ਨੋਕ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਕੰਪਨੀ ਦੀ ਥਾਂ ਨੂੰ ਮੋਰਿੰਡਾ ਵਿਖੇ ਤਬਦੀਲ ਕਰਨ ਦੇ ਨਾਂ ਬੰਦ ਕਰਕੇ ਕਰੀਬ 600 ਕੰਟਰੈਕਟ ਵਰਕਰਾਂ ਦੀਆਂ ਨੌਕਰੀਆਂ ਸਮਾਪਤ ਕਰਨ ਅਤੇ ਰੋਜ਼ੀ-ਰੋਟੀ ਉਤੇ ਡਾਕਾ ਮਾਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਉਪਰੋਕਤ ਆਗੂਆਂ ਨੇ ਕੰਪਨੀ ਵਲੋਂ ਮਜ਼ਦੂਰਾਂ ਅੱਗੇ ਖੜ੍ਹੇ ਕੀਤੇ ਸੰਕਟ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕੰਪਨੀ ਮਾਲਕਾਂ ਵਲੋਂ ਇਸ ਮਹੱਤਵਪੂਰਨ ਅਤੇ ਮੁਨਾਫੇ ਵਾਲੀ ਸਨਅਤ ਨੂੰ ਪਿੰਡ ਬਾਸਮਾ ਤੋਂ ਬੰਦ ਕਰਕੇ ਮਸ਼ੀਨਰੀ ਨੂੰ ਦੂਜੇ ਰਾਜਾਂ ਅਤੇ ਥਾਵਾਂ ਉਤੇ ਸਿਫਟ ਕੀਤੀ ਜਾ ਰਹੀ ਹੈ। ਇਸ ਦੌਰਾਨ ਪ੍ਰਬੰਧਕਾਂ ਵਲੋਂ ਵਰਕਰਾਂ ਦੀਆਂ ਨੌਕਰੀਆਂ ਸਬੰਧੀ ਕੋਈ ਭਰੋਸਾ ਨਹੀਂ ਦਿੱਤਾ ਜਾ ਰਿਹਾ, ਜਿਸ ਤੋਂ ਸਪੱਸ਼ਟ ਹੈ ਕਿ 600 ਵਰਕਰਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕਿ ਇਸ ਕੰਪਨੀ ਵਿਚ ਜ਼ਿਆਦਾਤਰ ਵਰਕਰ ਨਜ਼ਦੀਕੀ ਪਿੰਡਾਂ ਦੇ ਨੌਜਵਾਨ ਮੁੰਡੇ-ਕੁੜੀਆਂ ਕੰਮ ਕਰਦੇ ਹਨ, ਜੋ ਕਿ ਕੰਪਨੀ ਦੇ ਇਸ ਵਰਤਾਰੇ ਨਾਲ ਬੇਰੁਜ਼ਗਾਰ ਹੋ ਜਾਣਗੇ। ਪੰਜਾਬ ਸਰਕਾਰ, ਕਿਰਤ ਵਿਭਾਗ ਸਾਰੀ ਸਥਿਤੀ ਤੋਂ ਜਾਣੂੰ ਹੋਣ ਦੇ ਬਾਵਜੂਦ ਵਰਕਰਾਂ ਦੇ ਰੁਜ਼ਗਾਰ ਉਜਾੜੇ ਪ੍ਰਤੀ ਜ਼ਰ੍ਹਾ ਵੀ ਚਿੰਤਤ ਨਹੀਂ ਹਨ ਅਤੇ ਨਾ ਹੀ ਕੰਪਨੀ ਖਿਲਾਫ ਕੋਈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਤੋਂ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਇਹ ਸਭ ਕੁੱਝ ਸਰਕਾਰ ਦੀ ਸਹਿਮਤੀ ਨਾਲ ਹੀ ਹੋ ਰਿਹਾ ਹੈ।
ਆਗੂਆਂ ਨੇ ਐਲਾਨ ਕੀਤਾ ਗਿਆ ਹੈ ਕਿ ਜੇਕਰ ਪੰਜਾਬ ਸਰਕਾਰ, ਕਿਰਤ ਵਿਭਾਗ ਅਤੇ ਪ੍ਰਬੰਧਕਾਂ ਨੇ ਵਰਕਰਾਂ ਦੀਆਂ ਨੌਕਰੀਆਂ ਦੀ ਸੁਰੱਖਿਆ ਨਾ ਕੀਤੀ ਤਾਂ ਆਉਂਦੀ 29 ਜਨਵਰੀ, 2024 ਨੂੰ ਪਿੰਡ ਬਾਸਮਾ ਵਿਖੇ ਕੰਪਨੀ ਸਾਹਮਣੇ ਸਮੇਤ ਇਲਾਕੇ ਦੇ ਲੋਕਾਂ ਦੀ ਮੱਦਦ ਨਾਲ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ।