ਪੰਜਾਬ ਪੁਲੀਸ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ

ਐਸਏਐਸ ਨਗਰ, 6 ਜਨਵਰੀ - ਪੰਜਾਬ ਪੁਲੀਸ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੇਵਾਮੁਕਤ ਇੰਸਪੈਕਟਰ ਮਹਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮੈਬਰਾਂ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾਂ ਕੀਤਾ ਗਿਆਂ ਅਤੇ ਹੱਲ ਕਰਾਉਣ ਦਾ ਵਿਸ਼ਵਾਸ ਦੁਆਇਆ ਗਿਆ।

ਸz. ਮਹਿੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਜਿਲ੍ਹਾ ਕਾਰਜਕਾਰਨੀ ਦਾ ਗਠਨ ਵੀ ਕੀਤਾ ਗਿਆ ਜਿਸ ਦੌਰਾਨ ਸੇਵਾਮੁਕਤ ਇੰਸ ਹਰਭਿੰਦਰ ਕੁਮਾਰ ਨੂੰ ਮੀਤ ਪ੍ਰਧਾਨ ਹਲਕਾ ਮੁਹਾਲੀ ਅਤੇ ਕੈਸ਼ੀਅਰ, ਸੇਵਾਮੁਕਤ ਇੰਸ. ਸਤਵਿੰਦਰ ਸਿੰਘ ਨੂੰ ਮੀਤ ਪ੍ਰਧਾਨ ਹਲਕਾ ਮੁਲਾਂਪੁਰ, ਸੇਵਾਮੁਕਤ ਥਾਣੇਦਾਰ ਮਹਿੰਦਰ ਸਿੰਘ ਭਾਖਰਪੁਰ ਨੂੰ ਮੀਤ ਪ੍ਰਧਾਨ ਹਲਕਾ ਡੇਰਾਬਸੀ, ਸੇਵਾਮੁਕਤ ਥਾਣੇਦਾਰ ਰਮੇਸ਼ ਕੁਮਾਰ ਨੂੰ ਮੀਤ ਪ੍ਰਧਾਨ ਹਲਕਾ ਕੁਰਾਲੀ, ਸੇਵਾਮੁਕਤ ਇੰਸ. ਬਲਵੀਰ ਸਿੰਘ ਨੂੰ ਸੈਕਟਰੀ ਕਮ ਦਫਤਰ ਇੰਚਾਰਜ਼, ਸੇਵਾਮੁਕਤ ਥਾਣੇਦਾਰ ਰਘਬੀਰ ਸਿੰਘ ਅਤੇ ਸੇਵਾਮੁਕਤ ਥਾਣੇਦਾਰ ਸਮਸ਼ੇਰ ਸਿੰਘ ਨੂੰ ਸਕੱਤਰ 2 ਅਤੇ ਸੇਵਾਮੁਕਤ ਥਾਣੇਦਾਰ ਗਿਆਨ ਸਿੰਘ, ਸੇਵਾਮੁਕਤ ਥਾਣੇਦਾਰ ਕਸ਼ਮੀਰ ਸਿੰਘ, ਸੇਵਾਮੁਕਤ ਥਾਣੇਦਾਰ ਅਸ਼ੋਕ ਕੁਮਾਰ ਅਤੇ ਸੇਵਾਮੁਕਤ ਥਾਣੇਦਾਰ ਈਸ਼ਰ ਸਿੰਘ, ਸੇਵਾਮੁਕਤ ਥਾਣੇਦਾਰ ਜਸਵੰਤ ਸਿੰਘ ਅਤੇ ਸੇਵਾਮੁਕਤ ਥਾਣੇਦਾਰ ਹਰਚੰਦ ਸਿੰਘ ਨੂੰ ਐਗਜੈਕਟਿਵ ਮੈਂਬਰ ਬਣਾਇਆ ਗਿਆ ਹੈ।

ਉਹਨਾਂ ਦੱਸਿਆ ਕਿ ਐਸੋਸੀਏਸ਼ਨ ਵਲੋਂ ਮੀਟਿੰਗ ਉਪਰੰਤ ਇੱਕ ਨਿੱਜੀ ਰਿਜ਼ੋਰਟ ਵਿੱਚ ਨਵੇਂ ਸਾਲ ਦੇ ਸੰਬੰਧ ਵਿੱਚ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਜਿਸ ਦੌਰਾਨ ਦੌਰਾਨ ਗੀਤਕਾਰ ਰੋਮੀ ਘੜਾਮੇ ਵਾਲਾ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਜਿਲ੍ਹਾ ਫਤਿਹਗੜ੍ਹ ਦੇ ਪ੍ਰਧਾਨ ਸੇਵਾਮੁਕਤ ਇੰਸਪੈਕਟਰ ਸ਼ਮਸ਼ੇਰ ਸਿੰਘ, ਜਿਲ੍ਹਾ ਰੋਪੜ ਦੇ ਪ੍ਰਧਾਨ ਸੇਵਾਮੁਕਤ ਜੀ ਡੀਐਸਪੀ ਸ਼੍ਰੀ ਸੋਹਣ ਲਾਲ ਵੀ ਸ਼ਾਮਿਲ ਹੋਏ।