ਫ਼ੌਜੀ ਦੀ ਪਤਨੀ ਨੇ ਤੰਗ ਆ ਕੇ ਕੀਤੀ ਖ਼ੁਦਕੁਸ਼ੀ, ਸ਼ੱਕ ਕਰਦਾ ਸੀ ਪਤੀ

ਪਟਿਆਲਾ, 6 ਜਨਵਰੀ - ਪਟਿਆਲਾ ਵਿਖੇ ਫ਼ੌਜ ਵਿੱਚ ਤਾਇਨਾਤ ਇੱਕ ਸਿਪਾਹੀ ਦੇ ਵਤੀਰੇ ਤੋਂ ਤੰਗ-ਪ੍ਰੇਸ਼ਾਨ ਹੋ ਕੇ ਉਸਦੀ ਪਤਨੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੋਵੇਂ ਪੱਛਮੀ ਬੰਗਾਲ ਦੇ ਰਹਿਣ ਵਾਲੇ ਹਨ ਤੇ ਦੋਵਾਂ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਪਰ ਕੋਈ ਬੱਚਾ ਨਹੀਂ ਸੀ।

ਪਤਾ ਲੱਗਾ ਹੈ ਕਿ ਸਿਪਾਹੀ ਗੌਰਾਂਗ ਸਰਕਾਰ ਆਪਣੀ ਪਤਨੀ 'ਤੇ ਸ਼ੱਕ ਕਰਦਾ ਸੀ, ਕਿਸੇ ਨਾਲ ਗੱਲ ਕਰਨ 'ਤੇ ਵੀ ਔਖਾ ਹੁੰਦਾ ਸੀ ਤੇ ਲੜਦਾ ਝਗੜਦਾ ਰਹਿੰਦਾ ਸੀ। ਇਸ ਗੱਲੋਂ ਤੰਗ ਆ ਕੇ ਮੋਮੀਆ ਸਰਕਾਰ ਨੇ ਫਾਹਾ ਲੈ ਲਿਆ। ਥਾਣਾ ਪਸਿਆਣਾ ਦੀ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਗੌਰਾਂਗ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਕਰ ਰਹੀ ਹੈ।