ਪੀ.ਐਚ.ਸੀ. ਤ੍ਰਿਪੜੀ ਨੂੰ 4 ਆਈ.ਸੀ.ਯੂ. ਬੈਡਾਂ ਅਤੇ ਹੋਰ ਸਾਜ਼ੋ ਸਮਾਨ ਨਾਲ ਕੀਤਾ ਲੈਸ
ਪਟਿਆਲਾ, 6 ਜਨਵਰੀ - ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਹੀ ਬਿਹਤਰ ਸਿਹਤ ਸੇਵਾਵਾਂ ਦੇਣ ਦੀ ਵਚਨਬੱਧਤਾ ਨੂੰ ਪੂਰਾ ਕਰਦੇ ਹੋਏ ਜਿਥੇ ਆਮ ਆਦਮੀ ਕਲੀਨਿਕ ਖੋਲੇ ਗਏ ਹਨ, ਉਥੇ ਅੱਜ ਕਮਿਊਨਿਟੀ ਸਿਹਤ ਕੇਂਦਰ, ਤ੍ਰਿਪੜੀ ਵਿਖੇ ਅਧੁਨਿਕ ਸਿਹਤ ਸਹੂਲਤਾਂ ਦੇਣ ਦੀ ਸ਼ੁਰੂਆਤ ਕੀਤੀ ਗਈ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਕਮਿਊਨਿਟੀ ਸਿਹਤ ਕੇਂਦਰ, ਤ੍ਰਿਪੜੀ ਵਿਖੇ ਸੀ.ਐਸ.ਆਰ. ਗਤੀਵਿਧੀਆਂ ਤਹਿਤ ਸਟੇਟ ਬੈਂਕ ਆਫ ਇੰਡੀਆ ਵੱਲੋਂ ਡੋਨੇਟ ਕੀਤੇ 4 ਆਈ ਸੀ ਯੂ ਬੈਡ, ਇੱਕ ਓ.ਟੀ. ਟੇਬਲ, ਇੱਕ ਲੇਬਰ ਟੇਬਲ, ਇੱਕ ਆਟੋਕਲੇਵ, ਦੋ ਸੈੱਟ ਓ.ਟੀ. ਸੀਲਿੰਗ ਲਾਈਟਸ ਅਤੇ ਇੱਕ ਮਲਟੀਪੈਰਾ ਮਾਨੀਟਰ ਦਾ ਉਦਘਾਟਨ ਕੀਤਾ ਗਿਆ। ਉਹਨਾਂ ਸਟੇਟ ਬੈਂਕ ਆਫ ਇੰਡੀਆ ਵੱਲੋਂ ਲੋਕ ਹਿੱਤ ਵਿੱਚ ਲਗਭਗ 10 ਲੱਖ ਰੁਪਏ ਦੇ ਡੋਨੇਟ ਕੀਤੇ ਸਬੰਧਿਤ ਸਾਜ਼ੋ ਸਮਾਨ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਨਾਲ ਆਲੇ ਦੁਆਲੇ ਦੇ ਲੋਕਾਂ ਨੂੰ ਆਧੁਨਿਕ ਸਿਹਤ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ।
ਉਹਨਾਂ ਕਿਹਾ ਕਿ ਅਜਿਹੇ ਉਪਰਾਲੇ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹਿਣਗੇ। ਇਸ ਮੌਕੇ ਡਾ. ਬਲਬੀਰ ਸਿੰਘ ਵੱਲੋਂ ਕਮਿਊਨਿਟੀ ਸਿਹਤ ਕੇਂਦਰ ਤ੍ਰਿਪੜੀ ਵਿਖੇ ਓ.ਪੀ.ਡੀ., ਅਪਰੇਸ਼ਨ ਥਿਏਟਰ ਅਤੇ ਵਾਰਡਾਂ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਵੀ ਲਿਆ ਗਿਆ। ਇਸ ਮੌਕੇ ਕਰਨਲ ਜੇ. ਵੀ. ਸਿੰਘ, ਮੈਡੀਕਲ ਸਲਾਹਕਾਰ ਡਾ. ਸੁਧੀਰ ਵਰਮਾ , ਸਿਵਲ ਸਰਜਨ ਡਾ. ਰਮਿੰਦਰ ਕੌਰ, ਸੀਨੀਅਰ ਮੈਡੀਕਲ ਅਫਸਰ ਡਾ. ਸੰਜੀਵ ਅਰੋੜਾ, ਸਟੇਟ ਬੈਂਕ ਆਫ ਇੰਡੀਆ ਦੇ ਰਿਜਨਲ ਮੈਨੇਜਰ ਧਰਮੇਂਦਰ ਤਿਵਾੜੀ ਤੇ ਬੈਂਕ ਮੈਨੇਜਰ ਕਰਨਦੀਪ ਸਿੰਘ ਵੀ ਹਾਜ਼ਰ ਸਨ।