ਨਸ਼ੇ ਵੇਚਣ ਦੇ ਦੋਸ਼ 'ਚ ਗ੍ਰਿਫ਼ਤਾਰ ਨੇ ਫ਼ਰਾਰ ਹੋਣ ਲਈ ਦੂਜੀ ਮੰਜ਼ਿਲ ਤੋਂ ਮਾਰੀ ਛਾਲ

ਪਟਿਆਲਾ, 5 ਜਨਵਰੀ - ਜ਼ਿਲ੍ਹੇ ਦੇ ਸ਼ੰਭੂ ਥਾਣੇ ਦੀ ਪੁਲਿਸ ਵੱਲੋਂ ਐਨ ਡੀ ਪੀ ਐਸ ਤਹਿਤ ਗ੍ਰਿਫ਼ਤਾਰ ਮੁਹੰਮਦ ਉਮਰ ਖ਼ਲੀਲ ਨੂੰ ਅੱਜ ਜਦੋਂ ਰਾਜਪੁਰਾ ਵਿਖੇ ਅਦਾਲਤ ਵਿੱਚ ਪੇਸ਼ ਕਰਨ ਲਈ ਲਿਜਾਇਆ ਗਿਆ ਤਾਂ ਉਸਨੇ ਚਕਮਾ ਦੇ ਕੇ ਪੁਲਿਸ ਹਿਰਾਸਤ 'ਚੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਉੱਥੇ ਤਾਇਨਾਤ ਪੁਲਿਸ ਦੀ ਮਦਦ ਨਾਲ ਉਸ ਨੂੰ ਕਾਬੂ ਕਰਕੇ ਉਸ ਵਿਰੁੱਧ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ।

ਖ਼ਲੀਲ ਨੇ ਇਮਾਰਤ ਦੀ ਦੂਜੀ ਮੰਜ਼ਿਲ ਤੋਂ ਜਦੋਂ ਭੱਜਣ ਲਈ ਛਾਲ ਮਾਰੀ ਤਾਂ ਇੱਕ ਦਰੱਖਤ ਵਿੱਚ ਫਸ ਗਿਆ ਤੇ ਜ਼ਖ਼ਮੀਂ ਹੋ ਗਿਆ, ਇਸ ਮਗਰੋਂ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ। ਖ਼ਲੀਲ ਨੂੰ ਬੀਤੇ ਕੱਲ੍ਹ ਉਸਦੇ ਸਾਥੀ ਤਾਹਿਰ ਹਾਮਿਦ ਨਾਲ 1800 ਨਸ਼ੀਲੇ ਕੈਪਸੂਲਾਂ ਅਤੇ ਨਸ਼ੀਲੀ ਦਵਾਈ ਦੀਆਂ 70 ਸ਼ੀਸ਼ੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਦੋਵੇਂ ਜੰਮੂ-ਕਸ਼ਮੀਰ ਵਿੱਚ ਬਾਰਾਮੂਲਾ ਜ਼ਿਲ੍ਹੇ ਦੇ ਪਿੰਡ ਅਮਰਗੜ੍ਹ ਸੋਪੋਰ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।