ਸਾਂਝੀ ਦੋਸਤ ਕਾਰਨ ਪੈਦਾ ਹੋਈ ਰੰਜਿਸ਼ ਨੇ ਕਰਵਾਇਆ ਤੇਜ਼ਾਬੀ ਹਮਲਾ, ਚਾਰ ਵਿਰੁੱਧ ਕੇਸ
ਪਟਿਆਲਾ, 5 ਜਨਵਰੀ - ਸਨੌਰ ਥਾਣੇ ਵਿੱਚ ਇੱਕ ਵਿਅਕਤੀ 'ਤੇ ਤੇਜ਼ਾਬ ਨਾਲ ਹਮਲਾ ਕਰਨ ਦਾ ਚਾਰ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਨਿਖਿਲ ਸਿੰਗਲਾ ਨਾਮੀਂ ਵਿਅਕਤੀ ਨੇ ਥਾਣੇ ਵਿਚ ਦਿੱਤੀ ਸ਼ਿਕਾਇਤ ਵਿਚ ਉਸਤੇ ਤੇਜ਼ਾਬ ਸੁੱਟ ਕੇ ਜ਼ਖ਼ਮੀਂ ਕਰਨ ਲਈ ਤੇਜਵੀਰ ਮਹਿਤਾ ਅਤੇ ਤਿੰਨ ਹੋਰਨਾਂ ਅਣਪਛਾਤੇ ਵਿਅਕਤੀਆਂ 'ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਇੱਕ ਵਿਅਕਤੀ ਉਸਦੀ ਦੁਕਾਨ 'ਤੇ

ਮੇਖਾਂ ਲੈਣ ਦੇ ਬਹਾਨੇ ਆਇਆ, ਜਿਸਦੇ ਹੱਥ ਵਿੱਚ ਤੇਜ਼ਾਬ ਦਾ ਡੱਬਾ ਸੀ। ਉਸਨੇ ਉਸ ਡੱਬੇ ਵਿੱਚੋਂ ਤੇਜ਼ਾਬ ਨਿਖਿਲ 'ਤੇ ਡੋਲਿਆ ਜਿਸ ਨਾਲ ਉਸਦੇ ਗਲ, ਹੱਥ ਅਤੇ ਸੱਜੀ ਲੱਤ 'ਤੇ ਜ਼ਖ਼ਮ ਆਏ। ਘਟਨਾ ਮਗਰੋਂ ਹਮਲਾਵਰ ਆਪਣੇ ਸਾਥੀਆਂ ਨਾਲ ਫਰਾਰ ਹੋ ਗਿਆ। ਜ਼ਖ਼ਮੀਂ ਨੂੰ ਇਥੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਅਸਲ ਵਿੱਚ ਨਿੱਜੀ ਰੰਜਿਸ਼ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਰੰਜਿਸ਼ ਦਾ ਕਾਰਨ ਨਿਖਿਲ ਸਿੰਗਲਾ ਅਤੇ ਤੇਜਵੀਰ ਮਹਿਤਾ ਦੀ ਇੱਕ ਸਾਂਝੀ ਦੋਸਤ ਹੈ, ਜਿਸ ਕਰਕੇ ਤੇਜਵੀਰ ਮਹਿਤਾ ਨੇ ਕਥਿਤ ਤੌਰ 'ਤੇ ਆਪਣੇ ਸਾਥੀਆਂ ਦੀ ਮਦਦ ਨਾਲ ਇਹ ਹਮਲਾ ਕਰਵਾਇਆ ।