ਵਿਧਾਇਕ ਪਠਾਣਮਾਜਰਾ ਦੇ ਚਾਚਾ ਮੁਖਰਾਜ ਸਿੰਘ ਨੂੰ ਵੱਖ ਵੱਖ ਆਗੂਆਂ ਵੱਲੋਂ ਵਿਦਾਇਗੀ
ਦੇਵੀਗੜ੍ਹ, 5 ਜਨਵਰੀ - ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਚਾਚਾ ਮੁਖਰਾਜ ਸਿੰਘ, ਜੋ ਬੀਤੇ ਦਿਨ ਅਚਾਨਕ ਸਵਰਗਵਾਸ ਹੋ ਗਏ ਸਨ, ਦਾ ਸਸਕਾਰ ਅੱਜ ਪਿੰਡ ਪਠਾਣਮਾਜਰਾ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਮ੍ਰਿਤਕ ਸਰੀਰ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਰਾਜਵਿੰਦਰ ਸਿੰਘ, ਅਮਰਿੰਦਰ ਸਿੰਘ ਅਤੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਸਾਂਝੇ ਤੌਰ 'ਤੇ ਵਿਖਾਈ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਟੈਲੀਫੋਨ 'ਤੇ ਪਠਾਣਮਾਜਰਾ ਨਾਲ ਦੁਖ ਸਾਂਝਾ ਕੀਤਾ। ਇਸ ਦੌਰਾਨ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਮੁਖਰਾਜ ਸਿੰਘ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਜਿਹੜੇ ਵਿਅਕਤੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ ਉਨ੍ਹਾਂ ਵਿੱਚ ਅਮਰ ਰਤਨ ਵਿਧਾਇਕ ਬਠਿੰਡਾ ਦਿਹਾਤੀ, ਗੁਰਬਚਨ ਸਿੰਘ ਵਿਰਕ, ਕਿਸਾਨ ਆਗੂ ਸਤਨਾਮ ਸਿੰਘ ਬਹਿਰੂ, ਮਨਿੰਦਰ ਸਿੰਘ ਫਰਾਂਸਵਾਲਾ, ਗੁਰਮੀਤ ਸਿੰਘ ਬਿੱਟੂ ਉਪ ਚੇਅਰਮੈਨ, ਸੁਰਿੰਦਰਪਾਲ ਸਿੰਘ ਵਾਲੀਆ, ਐਡਵੋਕੇਟ ਬਿਕਰਮ ਸਿੰਘ ਭੁੱਲਰ, ਬਲਜੀਤ ਸਿੰਘ ਝੁੱਗੀਆਂ ਦਫਤਰ ਇੰਚਾਰਜ, ਹਰਪ੍ਰੀਤ ਸਿੰਘ ਚੱਠਾ ਚੇਅਰਮੈਨ, ਗੁਰਪ੍ਰੀਤ ਗੁਰੀ ਪੀ.ਏ., ਹਰਪਾਲ ਜੁਨੇਜਾ, ਰੁਪਿੰਦਰ ਸਿੰਘ ਭਾਦਸੋਂ, ਬਿੱਟੂ ਯੂ.ਐਸ.ਏ. ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਮੌਜੂਦ ਸਨ।