ਸਮਾਜ ਭਲਾਈ ਮੋਰਚਾ ਵਲੋਂ ਆਦਮਪੁਰ ਹਲਕੇ ਦੀ ਯੂਨਿਟ ਦੀ ਸਥਾਪਨਾ ਕੀਤੀ

ਹੁਸ਼ਿਆਰਪੁਰ - ਅੱਜ ਹਲਕਾ ਆਦਮਪੁਰ ਵਿਖੇ ਸਮਾਜ ਭਲਾਈ ਮੋਰਚਾ ਵੱਲੋਂ ਇਕ ਯੂਨਿਟ ਤਿਆਰ ਕਰਨ ਲਈ ਮੀਟਿੰਗ ਕੀਤੀ ਗਈ। ਜਿਸ ਦੀ ਪ੍ਰਧਾਨਗੀ ਜਤਿੰਦਰ ਕੁਮਾਰ ਹੈਪੀ ਦੁਆਬਾ ਪ੍ਰਧਾਨ ਨੇ ਕੀਤੀ। ਜਿਸ ਵਿਚ ਸਮਾਜ ਭਲਾਈ ਮੋਰਚਾ ਦੇ ਕੌਮੀ ਪ੍ਰਧਾਨ ਸ਼੍ਰੀ ਦਵਿੰਦਰ ਕੁਮਾਰ ਸਰੋਆ ਜੀ ਮੁੱਖ ਤੌਰ ਤੇ ਹਾਜ਼ਰ ਹੋਏ।

ਹੁਸ਼ਿਆਰਪੁਰ - ਅੱਜ ਹਲਕਾ ਆਦਮਪੁਰ ਵਿਖੇ ਸਮਾਜ ਭਲਾਈ ਮੋਰਚਾ ਵੱਲੋਂ ਇਕ ਯੂਨਿਟ ਤਿਆਰ ਕਰਨ ਲਈ ਮੀਟਿੰਗ ਕੀਤੀ ਗਈ। ਜਿਸ ਦੀ ਪ੍ਰਧਾਨਗੀ ਜਤਿੰਦਰ ਕੁਮਾਰ ਹੈਪੀ ਦੁਆਬਾ ਪ੍ਰਧਾਨ ਨੇ ਕੀਤੀ। ਜਿਸ ਵਿਚ ਸਮਾਜ ਭਲਾਈ ਮੋਰਚਾ ਦੇ ਕੌਮੀ ਪ੍ਰਧਾਨ ਸ਼੍ਰੀ ਦਵਿੰਦਰ ਕੁਮਾਰ ਸਰੋਆ ਜੀ ਮੁੱਖ ਤੌਰ ਤੇ ਹਾਜ਼ਰ ਹੋਏ। 
ਇਸ ਮੌਕੇ ਸਮੂਹ ਨੌਜਵਾਨਾਂ ਦਾ ਸਮਾਜ ਭਲਾਈ ਮੋਰਚਾ ਵਿੱਚ ਆਉਣ 'ਤੇ ਸਵਾਗਤ ਕੀਤਾ ਗਿਆ| ਅਤੇ ਇਹ ਵੀ ਦੱਸਿਆ ਗਿਆ ਕਿ ਸਮਾਜ ਭਲਾਈ ਮੋਰਚਾ ਪਾਰਟੀ ਦਾ ਮੁੱਖ ਕੰਮ ਕਿਸੇ ਵੀ ਵਰਗ ਨਾਲ ਧੱਕੇਸ਼ਾਹੀ ਨਾ ਹੋਣ ਦੇਣਾ, ਸਭ ਨਾਲ ਸਤਿਕਾਰ ਨਾਲ ਪੇਸ਼ ਆਉਣਾ, ਬਾਬਾ ਸਾਹਿਬ ਭੀਮ ਦੀ ਸੋਚ 'ਤੇ ਚੱਲਣਾ ਹੈ। ਬਾਬਾ ਸਾਹਿਬ ਜੀ ਦੇ ਸਤਿਕਾਰ ਵਿੱਚ ਲਗਾਏ ਨਾਹਰਿਆਂ ਨਾਲ ਪੰਡਾਲ ਜ਼ੋਰਦਾਰ ਨਾਅਰਿਆਂ ਨਾਲ ਗੂੰਜ ਗਿਆ। ਸਰੋਆ ਜੀ ਨੇ ਇਹ ਵੀ ਕਿਹਾ ਕਿ ਜੇਕਰ ਅੱਜ ਦੇ ਨੌਜਵਾਨ ਚੰਗੇ ਕੰਮ ਲਈ ਤਨ-ਮਨ ਨਾਲ ਖੜੇ ਹੋਣ ਤਾਂ ਉਨ੍ਹਾਂ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਯੂਨਿਟ ਦੀ ਚੋਣ ਕਰਦਿਆਂ ਭੁਪਿੰਦਰ ਕੁਮਾਰ ਅਤੇ ਅਜੇ ਸਿੱਧੂ ਨੂੰ ਹਲਕਾ ਆਦਮਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਪਰਵੇਜ਼ ਨੂੰ ਮੀਤ ਪ੍ਰਧਾਨ, ਨਰਜੋਤ ਸਿੰਘ ਨੂੰ ਜਨਰਲ ਸਕੱਤਰ, ਕਰਨ ਸਿੰਘ ਚੀਮਾ, ਸੰਦੀਪ ਕੁਮਾਰ, ਹਰਸ਼ਦੀਪ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਇਨ੍ਹਾਂ ਸਾਰਿਆਂ ਦੀ ਚੋਣ ਕਰਨ ਉਪਰੰਤ ਨਵ-ਨਿਯੁਕਤ ਅਧਿਕਾਰੀਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਭੁਪਿੰਦਰ ਕੁਮਾਰ, ਅਜੇ ਸਿੱਧੂ, ਪਰਵੇਜ਼, ਨਰਜੋਤ ਅਤੇ ਸਮੂਹ ਅਹੁਦੇਦਾਰਾਂ ਨੇ ਪ੍ਰਣ ਕੀਤਾ ਕਿ ਅਸੀਂ ਦਿਨ ਰਾਤ ਇੱਕ ਕਰ ਕੇ ਪਾਰਟੀ ਸਮਾਜ ਭਲਾਈ ਮੋਰਚੇ ਨੂੰ ਹੋਰ ਬੁਲੰਦੀਆਂ 'ਤੇ ਲੈ ਕੇ ਜਾਵਾਂਗੇ ਅਤੇ ਸਮਾਜ ਭਲਾਈ ਮੋਰਚੇ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਵਾਂਗੇ। ਹਰ ਘਰ ਇਸ ਮੌਕੇ ਸਮਾਜ ਭਲਾਈ ਮੋਰਚਾ ਦੇ ਵੱਖ-ਵੱਖ ਵਰਕਰ ਮਨਦੀਪ ਕੁਮਾਰ, ਸੰਦੀਪ ਕੁਮਾਰ, ਸਾਹਿਲ, ਹਰਸ਼ਦੀਪ, ਮਾਨ, ਵਿਸ਼ਾਲ, ਸੁਖਮਨਪ੍ਰੀਤ ਸਿੰਘ, ਮਨਦੀਪ ਕੁਮਾਰ, ਗੋਪੀ, ਤਨਵੀਰ, ਮਲਕੀਤ ਸਿੰਘ ਮਿੰਟੂ, ਸੁਰਿੰਦਰ ਠਾਕੁਰ, ਹਨੀ ਸਰੋਆ, ਲਖਵੀਰ ਸਿੰਘ, ਅਮਨ, ਰਮਨਪ੍ਰੀਤ ਆਦਿ ਹਾਜ਼ਰ ਸਨ।