
ਵਿਦਿਆਰਥੀਆਂ ਤੇ ਸਟਾਫ ਵੱਲੋਂ ਦੇਸ਼ ਦੀ ਪਹਿਲੀ ਮਹਿਲਾਂ ਅਧਿਆਪਕਾ ਬੀਬੀ ਸਵਿੱਤਰੀ ਬਾਈ ਫੂਲੇ ਜੀ ਦਾ ਜਨਮਦਿਨ ਮਨਾਇਆ
ਗੜ੍ਹਸ਼ੰਕਰ ,3 ਜਨਵਰੀ - ਸਰਕਾਰੀ ਸੀਨੀਅਰ ਸੈਕੰਡਰੀ ਸਕੁਲ ਧਮਾਈ ਵਿਖੇ ਵਿਦਿਆਰਥੀਆਂ ਤੇ ਸਟਾਫ ਵਲੋ ਦੇਸ਼ ਦੀ ਪਹਿਲੀ ਮਹਿਲਾ ਅਧਿਆਪਕਾ ਬੀਬੀ ਸਵਿੱਤਰੀ ਬਾਈ ਫੂਲੇ ਜੀ ਦਾ ਜਨਮਦਿਨ ਮਨਾਇਆ।
ਗੜ੍ਹਸ਼ੰਕਰ ,3 ਜਨਵਰੀ - ਸਰਕਾਰੀ ਸੀਨੀਅਰ ਸੈਕੰਡਰੀ ਸਕੁਲ ਧਮਾਈ ਵਿਖੇ ਵਿਦਿਆਰਥੀਆਂ ਤੇ ਸਟਾਫ ਵਲੋ ਦੇਸ਼ ਦੀ ਪਹਿਲੀ ਮਹਿਲਾ ਅਧਿਆਪਕਾ ਬੀਬੀ ਸਵਿੱਤਰੀ ਬਾਈ ਫੂਲੇ ਜੀ ਦਾ ਜਨਮਦਿਨ ਮਨਾਇਆ। ਲੈਕਚਰਾਰ ਮੁਕੇਸ਼ ਕੁਮਾਰ ਤੇ ਬਲਕਾਰ ਸਿੰਘ ਮਘਾਣੀਆ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਵਿਤਰੀ ਬਾਈ ਫੂਲੇ ਜੀ ਦੇ ਜੀਵਨ ਸੰਬੰਧੀ ਵਿਸਥਾਰ ਨਾਲ ਚਰਚਾ ਕਰਦਿਆਂ ਕਿਹਾ ਕਿ ਔਰਤਾਂ ਨੂੰ ਪੜ੍ਹਨ ਤੇ ਪੜਾਉਣ ਦਾ ਹੱਕ ਜੋਤੀਬਾਈ ਫੂਲੇ,ਬੀਬੀ ਸਵਿੱਤਰੀ ਬਾਈ ਫੂਲੇ ਅਤੇ ਬੀਬੀ ਫਾਤਮਾ ਸ਼ੇਖ ਵਰਗੀਆਂ ਸ਼ਖਸ਼ੀਅਤਾ ਦੇ ਨਾ ਭੁੱਲਣਯੋਗ ਯਤਨਾ ਸਦਕੇ ਮਿਲਿਆ ਹੈ ਇਹਨਾ ਮਹਾਂਪੁਰਸ਼ਾ ਨੇ ਹੀ ਔਰਤਾਂ ਨੂੰ ਮਨੁੱਖੀ ਜੀਵਨ ਜੀਉਣ ਲਾਇਕ ਬਣਾਾਇਆ ਹੈ। ਇਸ ਸਮੇ ਸਕੁਲ ਸਟਾਫ ਮੈਂਬਰਾਂ ਪਰਮਜੀਤ ਸਿੰਘ , ਦੀਪਕ ਕੌਸ਼ਲ , ਸੁਨੀਤਾ ਕੁਮਾਰੀ, ਕਮਲਜੀਤ ਕੌਰ ,ਖੁਸ਼ਵਿੰਦਰ ਕੌਰ ਅਤੇ ਸੀਮਾ ਦੇਵੀ ਨੇ ਕਿਹਾ ਕਿ ਇਹਨਾਂ ਦੇ ਜੀਵਨ ਤੋ ਪ੍ਰੇਰਨਾ ਲੈਦਿਆ ਹੋਇਆ ਸਮਤਾ, ਬਰਾਬਰਤਾ ਤੇ ਲੁੱਟ ਰਹਿਤ ਸਮਾਜ ਸਿਰਜਣ ਲਈ ਲਗਾਤਾਰ ਸ਼ੰਘਰਸ਼ ਕਰਨ ਵੱਲ ਵਧਣਾ ਚਾਹੀਦਾ ਹੈ।
