ਪਿੰਡ ਮੁਬਾਰਕਪੁਰ ਵਿਖੇ ਸੰਤ ਸਮਾਗਮ ਆਯੋਜਿਤ।

ਨਵਾਂਸ਼ਹਿਰ - ਨਜ਼ਦੀਕੀ ਪਿੰਡ ਮੁਬਾਰਕਪੁਰ ਦੇ ਗ਼ੁਲਾਬ ਸ਼ਾਹੀ ਦਰਬਾਰ ਕੁਟੀਆ ਸੰਤ ਬਾਬਾ ਗੰਡਾ ਦਾਸ ਜੀ ਵਿਖੇ ਸੰਤ ਬਾਬਾ ਸੇਵਾ ਦਾਸ ਅਤੇ ਸੰਤ ਬਾਬਾ ਬ੍ਰਹਮ ਦਾਸ ਦੀ ਬਰਸੀ ਮੌਕੇ ਸੰਤ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਦੂਰ ਦੁਰਾਡੇ ਤੋਂ ਸੰਤਾਂ ਮਹਾਪੁਰਸ਼ਾਂ ਨੇ ਸ਼ਿਰਕਤ ਕੀਤੀ ਅਤੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ।ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਭ ਤੋਂ ਪਹਿਲਾਂ ਸੰਤ ਬਾਬਾ ਸੰਤੋਖ ਦਾਸ ਜੀ ਡੇਰਾ ਬਾਬਾ ਮਧੂਸੂਦਨ ਦਾਸ ਖਾਨਪੁਰ ਵਾਲਿਆਂ ਨੇ ਸੰਗਤਾਂ ਨੂੰ ਸੰਤਾਂ ਦੀ ਮਹਿਮਾ ਅਤੇ ਮਨੁੱਖਾ ਜੀਵਨ ਨੂੰ ਨਾਮ ਬਾਣੀ ਨਾਲ ਜੁੜਨ ਅਤੇ ਸਾਦਗੀ ਨਾਲ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ।

ਆਏ ਹੋਏ ਕਲਾਕਾਰਾਂ ਸੀਤਲ ਬਘਔਰਆਂ ਵਾਲੇ, ਸਤਨਾਮ ਆਲਮ, ਪਰਮਜੀਤ ਪੰਮੀ ਬਾੜੀਆਂ, ਸੁਰਜੀਤ ਸਿੰਘ ਰਾਹੋਂ ਦਾ ਢਾਡੀ ਜੱਥਾ, ਦਿਲਪ੍ਰੀਤ ਫਗਵਾੜਾ,ਹਰਨਾਮ ਬਹਿਲਪੁਰੀ, ਆਦਿ ਨੇ ਧਾਰਮਿਕ ਪ੍ਰੋਗ੍ਰਾਮ ਪੇਸ਼ ਕੀਤਾ।ਇਸ ਮੌਕੇ ਸੰਤ ਅਮਰੀਕ ਸਿੰਘ,ਸੰਤ ਕਸ਼ਮੀਰ ਸ਼ਾਹ, ਸੰਤ ਸੇਵਾ ਦਾਸ, ਮਹੰਤ ਕੇਸਵਾਨੰਦ, ਬੀਬੀ ਰੁਖਸਾਨਾ ਖੰਨਾ ਆਦਿ ਹਾਜ਼ਰ ਸਨ। ਗੱਦੀ ਨਸ਼ੀਨ ਸੰਤ ਫ਼ਕੀਰ ਦਾਸ ਅਤੇ ਸੰਤ ਬੀਬੀ ਮਨਦੀਪ ਕੌਰ ਨੇ ਆਏ ਹੋਏ ਮਹਾਂਪੁਰਸ਼ਾਂ ਅਤੇ ਪਤਵੰਤਿਆਂ ਦਾ ਵਿਸ਼ੇਸ਼ ਸਨਮਾਨ ਕੀਤਾ। ਰਾਮ ਸ਼ੰਕਰ ਦੇ ਪਰਿਵਾਰ ਵਲੋਂ ਆਤਮਾ ਰਾਮ ਦੀ ਯਾਦ ਵਿੱਚ ਲੰਗਰ ਦੀ ਸੇਵਾ ਕੀਤੀ।ਇਸ ਮੌਕੇ ਸੰਤ ਫ਼ਕੀਰ ਦਾਸ, ਸੰਤ ਬੀਬੀ ਮਨਦੀਪ ਕੌਰ, ਸੰਤ ਗੁਰਪ੍ਰੀਤ ਦਾਸ, ਨੰਬਰਦਾਰ ਦੇਸ ਰਾਜ ਬਾਲੀ,ਰਤਨ ਸਿੰਘ ਗੜ੍ਹਸ਼ੰਕਰ, ਸ਼ਮਸ਼ੇਰ ਬਹਾਦਰ, ਮਨਜੀਤ ਕੁਮਾਰ, ਆਦਿ ਹਾਜ਼ਰ ਸਨ। ਗੁਰੂ ਦਾ ਲੰਗਰ ਅਤੁੱਟ ਵਰਤਿਆ।