ਸਿੱਖਿਆ ਬੋਰਡ ਦੀ ਸੇਵਾ ਮੁਕਤ ਅਧਿਕਾਰੀ ਐਸੋਸੀਏਸ਼ਨ ਦਾ ਕਲੰਡਰ ਰਿਲੀਜ਼

ਐਸ ਏ ਐਸ ਨਗਰ, 3 ਜਨਵਰੀ - ਪੰਜਾਬ ਸਕੂਲ ਸਿੱਖਿਆ ਬੋਰਡ ਸੇਵਾ ਮੁਕਤ ਆਫੀਸਰ ਵੈਲਫੇਅਰ ਐਸੇਸੀਏਸ਼ਨ ਵੱਲੋਂ ਨਵੇਂ ਵਰ੍ਹੇ ਦੀ ਆਮਦ ਤੇ ਤਿਆਰ ਕੀਤਾ ਗਿਆ ਕਲੰਡਰ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਸਤਬੀਰ ਬੇਦੀ ਵੱਲੋਂ ਰਿਲੀਜ਼ ਕੀਤਾ ਗਿਆ।

ਐਸ ਏ ਐਸ ਨਗਰ, 3 ਜਨਵਰੀ - ਪੰਜਾਬ ਸਕੂਲ ਸਿੱਖਿਆ ਬੋਰਡ ਸੇਵਾ ਮੁਕਤ ਆਫੀਸਰ ਵੈਲਫੇਅਰ ਐਸੇਸੀਏਸ਼ਨ ਵੱਲੋਂ ਨਵੇਂ ਵਰ੍ਹੇ ਦੀ ਆਮਦ ਤੇ ਤਿਆਰ ਕੀਤਾ ਗਿਆ ਕਲੰਡਰ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਸਤਬੀਰ ਬੇਦੀ ਵੱਲੋਂ ਰਿਲੀਜ਼ ਕੀਤਾ ਗਿਆ।

ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਮਾਨ ਨੇ ਦੱਸਿਆ ਕਿ 5 ਜਨਵਰੀ ਨੂੰ ਸਵੇਰੇ 11 ਵਜੇ ਤੋਂ ਬਾਅਦ 1ਵੱਜੇ ਤੱਕ ਬੋਰਡ ਦੇ ਗੈਸਟ ਹਾਊਸ ਵਿੱਚ ਕਲੰਡਰ ਵੰਡੇ ਜਾਣਗੇ। ਉਨ੍ਹਾਂ ਕਿਹਾ ਐਸੋਸੀਏਸ਼ਨ ਵਲੋਂ ਸੇਵਾ ਮੁਕਤ ਅਧਿਕਾਰੀਆਂ ਦੀ ਸੁਵਿਧਾ ਲਈ ਇੱਕ ਰਗੀਨ ਡਾਇਰੈਕਟਰੀ ਵੀ ਛਪਵਾਈ ਜਾ ਰਹੀ ਹੈ।

ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਬੰਸ ਸਿੰਘ ਢੋਲੇਵਾਲ, ਮੇਘ ਰਾਜ ਗੋਇਲ, ਹਰਵਿੰਦਰ ਸਿੰਘ, ਹਰਬੰਸ ਸਿੰਘ ਬਾਗੜੀ, ਮਲੂਕ ਸਿੰਘ, ਕਰਮਚਾਰੀ ਯੂਨੀਅਨ ਦੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਬਰਾੜ, ਗੁਰਦੀਪ ਸਿੰਘ ਸਿਆਲ ਅਤੇ ਜਸਵੀਰ ਸਿੰਘ ਆਦਿ ਹਾਜ਼ਰ ਸਨ।