ਪੁਲੀਸ ਵਲੋਂ 50 ਗ੍ਰਾਮ ਹੈਰੋਈਨ ਸਮੇਤ ਸਮਗਲਰ ਕਾਬੂ
ਐਸਏਐਸ ਨਗਰ, 3 ਜਨਵਰੀ - ਰੇਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਫੇਜ਼-7 ਮੁਹਾਲੀ ਵਲੋਂ 1 ਹੈਰੋਇਨ ਸਮਗਲਰ ਨੂੰ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਏ ਡੀ ਜੀ ਪੀ ਰੂਪਨਗਰ ਰੇਂਜ ਰੇਂਜ ਸz ਜਸਕਰਨ ਸਿੰਘ ਦੀਆਂ ਹਿਦਾਇਤਾਂ ਤੇ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੌਰਾਨ ਬੀਤੀ ਰਾਤ ਰੇਜ ਐਂਟੀ- ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਫੇਜ਼-7 ਮੁਹਾਲੀ ਦੀ ਟੀਮ ਵਲੋਂ ਐਸ. ਆਈ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਬੈਰਮਪੁਰ ਭਾਗੋਮਾਜਰਾ ਤੋਂ ਪਿੰਡ ਮੌਜਪੁਰ ਸਾਈਡ ਤੇ ਜਾਂਦੀ ਸੜਕ ਤੇ ਨਾਕਾਬੰਦੀ ਕੀਤੀ ਗਈ ਸੀ।

ਉਹਨਾਂ ਦੱਸਿਆ ਕਿ ਇਸ ਦੌਰਾਨ ਇਕ ਆਈ 20 ਕਾਰ ਪਿੰਡ ਬੈਰਮਪੁਰ ਭਾਗੋਮਾਜਰਾ ਸਾਈਡ ਤੋਂ ਪਿੰਡ ਮੌਜਪੁਰ ਵੱਲ ਨੂੰ ਆ ਰਹੀ ਸੀ ਜਿਸਨੂੰ ਟਾਰਚ ਦੀ ਲਾਈਟ ਨਾਲ ਰੁਕਣ ਦਾ ਇਸ਼ਾਰਾ ਕੀਤਾ ਪਰੰਤੂ ਕਾਰ ਦੇ ਡਰਾਇਵਰ ਨੇ ਅੱਗੇ ਖੜੀ ਪੁਲੀਸ ਪਾਰਟੀ ਨੂੰ ਦੇਖ ਕੇ ਇੱਕ ਦਮ ਆਪਣੀ ਕਾਰ ਸੱਜੇ ਪਾਸੇ ਖਤਾਨਾਂ ਵੱਲ ਨੂੰ ਮੌੜ ਦਿੱਤੀ ਜੋ ਅੱਗੇ ਜਾ ਕੇ ਕਰੀਬ ਖਤਾਨਾਂ ਵਿੱਚ ਨਾਲੇ ਵਿੱਚ ਡਿੱਗ ਗਈ ਅਤੇ ਬੰਦ ਹੋ ਗਈ।
ਬੁਲਾਰੇ ਨੇ ਦੱਸਿਆ ਕਿ ਪੁਲੀਸ ਪਾਰਟੀ ਵਲੋਂ ਉਕਤ ਕਾਰ ਦੇ ਚਾਲਕ ਨੂੰ ਖਤਾਨਾਂ ਵਿਚੋਂ ਕਾਬੂ ਕਰ ਲਿਆ ਗਿਆ ਜਿਸਨੇ ਪੁੱਛਗਿੱਛ ਦੌਰਾਨ ਆਪਨਾ ਨਾਮ ਜਤਿੰਦਰ ਸਿੰਘ ਉਰਫ ਛੋਟਾ ਵਾਸੀ ਬੈਰਮਪੁਰ ਭਾਗੋਮਾਜਰਾ ਥਾਣਾ ਸੋਹਾਣਾ ਜਿਲ੍ਹਾ ਐਸ ਏ ਐਸ ਨਗਰ ਦਸਿਆ। ਕਾਰ ਦੀ ਤਲਾਸ਼ੀ ਲੈਣ ਤੇ ਕਾਰ ਦੀ ਅਗਲੀਆਂ ਦੋਵੇਂ ਸੀਟਾਂ ਵਿਚਕਾਰ ਗੇਅਰ ਬਾਕਸ ਕੋਲੋ 50 ਗ੍ਰਾਮ ਹੈਰੋਇਨ ਬਰਾਮਦ ਹੋਈ।
ਉਹਨਾਂ ਦੱਸਿਆ ਕਿ ਇਸ ਸਬੰਧੀ ਥਾਣਾ ਸੋਹਾਣਾ ਵਿਖੇ ਐਨ ਡੀ ਪੀ ਐਸ ਐਕਟ ਦੀ ਧਾਰਾ 21/61/85 ਅਧੀਨ ਮਾਮਲਾ ਦਰਜ ਰਜਿਸ਼ਟਰ ਕਰਵਾਇਆ ਗਿਆ ਹੈ ਅਤੇ ਜਤਿੰਦਰ ਸਿੰਘ ਉਰਫ ਛੋਟਾ ਉਕਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਤਿੰਦਰ ਸਿੰਘ ਉਰਫ ਛੋਟਾ ਖਿਲਾਫ ਪਹਿਲਾ ਵੀ ਕਤਲ, ਲੜਾਈ ਝਗੜੇ, ਅਸਲਾ ਐਕਟ, ਲੁੱਟਾਂ ਖੋਹਾਂ ਦੇ ਕਈ ਸੰਗੀਨ ਪਰਚੇ ਦਰਜ ਹਨ।
ਉਹਨਾਂ ਦੱਸਿਆ ਕਿ ਇਸ ਵਿਅਕਤੀ ਨੂੰ ਅੱਜ ਮਾਣਯੋਗ ਅਦਾਲਤ ਮੁਹਾਲੀ ਵਿਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲੀਸ ਵਲੋਂ ਜਤਿੰਦਰ ਸਿੰਘ ਤੋਂ ਪੁੱਛਗਿਛ ਕੀਤੀ ਜਾਵੇਗੀ ਕਿ ਉਹ ਇਹ ਹੈਰੋਇਨ ਕਿਥੋਂ ਲੈ ਕੇ ਆਇਆ ਸੀ ਅਤੇ ਅੱਗੇ ਕਿਸ ਕਿਸ ਨੂੰ ਵੇਚਣੀ ਸੀ।