ਪਿੰਡ ਰੋੜ ਮਜਾਰਾ ਵਿਖ਼ੇ 7 ਜਨਵਰੀ ਨੂੰ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਨਵਜੰਮੀਆਂ ਧੀਆਂ ਦੀ ਪਾਈ ਜਾਵੇਗੀ ਲੋਹੜੀ

ਗੜ੍ਹਸ਼ੰਕਰ - ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੀ ਮੀਟਿੰਗ ਪਿੰਡ ਰੋੜ ਮਜਾਰਾ ਵਿਚ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਪ੍ਰਧਾਨਗੀ ਵਿੱਚ ਹੋਈ।ਜਿਸ ਵਿਚ ਸੁਸਾਇਟੀ ਦੇ ਜਿਲ੍ਹਾਂ ਹੁਸ਼ਿਆਪੁਰ ਦੇ ਪ੍ਰਧਾਨ ਜਸਪ੍ਰੀਤ ਕੌਰ ਜੀ, ਮੁੱਖ ਬੁਲਾਰਾ ਪੰਜਾਬ ਜਗਦੀਸ਼ ਰਾਏ ਜੀ,ਉੱਘੇ ਸਮਾਜਸੇਵੀ ਮਾਸਟਰ ਪਰਕਾਸ਼ ਰਾਮ ਜੀ, ਸਮਾਜਸੇਵੀ ਰਾਜੀਵ ਕੁਮਾਰ ਕੰਡਾ ਜੀ, ਪੰਡਿਤ ਵਿਕਾਸ ਜੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।ਇਹ ਮੀਟਿੰਗ ਪਿੰਡ ਰੋੜਮਜਾਰਾ ਵਿਚ ਆਯੋਜਿਤ ਕੀਤੇ ਜਾਣ ਵਾਲੇ ਧੀਆ ਦੀ ਲੋਹੜੀ ਦੇ ਸਮਾਗਮ ਦੀਆਂ ਤਿਆਰੀਆਂ ਦੇ ਮੱਦੇਨਜਰ ਕੀਤੀ ਗਈ।

ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ 07 ਜਨਵਰੀ ਨੂੰ ਪਿੰਡ ਰੋੜ ਮਜਾਰਾ ਵਿਚ ਧੀਆ ਦੀ ਲੋਹੜੀ ਦਾ ਸਮਾਰੋਹ ਅਯੋਜਿਤ ਕੀਤਾ ਜਾ ਰਿਹਾ ਹੈ ।ਜਿਸ ਵਿਚ ਪਿੰਡ ਕੁਨੈਲ ਅਤੇ ਪਿੰਡ ਰੋੜ ਮਜਾਰਾ ਦੀਆ 25 ਧੀਆਂ ਦੀ ਲੋਹੜੀ ਸੰਯੁਕਤ ਰੂਪ ਵਿੱਚ ਮਨਾਈ ਜਾਵੇਗੀ ।ਜਿਸ ਵਿਚ ਨੰਨ੍ਹੀਆਂ ਬੇਟੀਆਂ ਨੂੰ ਲੋਹੜੀ ਨਾਲ ਸੰਬੰਧਿਤ ਸਮਗਰੀ ਵਿਤਰਿਤ ਕੀਤੀ ਜਾਵੇਗੀ। ਇਸ ਮੌਕੇ ਪੰਜਾਬੀ ਲਘੂ ਫ਼ਿਲਮ ਅਭਿਨੇਤਾ ਡਾਕਟਰ ਐਜ਼ੀ ਐਸ਼ (azzy ash) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਰਹੇ ਹਨ ਅਤੇ ਉਹਨਾਂ ਦੁਆਰਾ ਬਣਾਈ ਹੋਈ ਬੇਟੀਆਂ ਦੀ ਸਮਾਜ ਵਿਚ ਮਹੱਤਤਾ ਨੂੰ ਦਰਸਾਉਂਦੀ ਹੋਈ ਲਘੂ ਫਿਲਮ ਵਜੂਦ ਦਾ ਫਿਲਮਾਂਕਣ ਵੀ ਕੀਤਾ ਜਾਵੇਗਾ।ਇਸ ਤੋਂ ਇਲਾਵਾ ਉਹਨਾਂ 15 ਬੇਟੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ,ਜਿਨ੍ਹਾਂ ਨੇ ਸਿੱਖਿਆ ਅਤੇ ਹੋਰ ਵਿਭਿੰਨ ਖੇਤਰਾਂ ਵਿੱਚ ਆਪਣਾ ਹੁਨਰ ਦਿਖਾ ਕੇ ਆਪਣੀ ਛਾਪ ਛੱਡੀ ਹੈ।ਇਸ ਮੌਕੇ ਸੁਸਾਇਟੀ ਦੇ ਮੁੱਖ ਬੁਲਾਰਾ ਪੰਜਾਬ ਜਗਦੀਸ਼ ਰਾਏ ਜੀ ਨੇ ਕਿਹਾ ਕਿ ਇਹ ਸੁਸਾਇਟੀ ਵਲੋਂ ਆਯੋਜਿਤ ਕੀਤਾ ਜਾਣ ਵਾਲਾ ਲਗਾਤਾਰ ਸੱਤਵਾਂ ਧੀਆਂ ਦੀ ਲੋਹੜੀ ਦਾ ਸਮਾਰੋਹ ਹੈ।ਜੋਂ ਕਿ ਅਲੱਗ ਅਲੱਗ ਪਿੰਡਾਂ ਵਿਚ ਧੀਆ ਦੀ ਸਮਾਜ ਵਿਚ ਮਹੱਤਤਾ ਪ੍ਰਤੀ ਜਾਗ੍ਰਿਤ ਕਰਨ ਲਈ ਕੀਤਾ ਜਾਂਦਾ ਹੈ। ਹੁਣ ਤੱਕ ਸਾਡੀ ਸੰਸਥਾ ਨੂੰ ਇਸ ਲਈ ਭਰਪੂਰ ਹੁੰਗਾਰਾ ਮਿਲਿਆ ਹੈ।ਸੁਸਾਇਟੀ ਦੇ ਜਿਲ੍ਹਾ ਪ੍ਰਧਾਨ ਜਸਪ੍ਰੀਤ ਕੌਰ ਜੀ ਨੇ ਕਿਹਾ ਪਿਛਲੇ ਸਮਿਆਂ ਵਿਚ ਬੇਟੀਆਂ ਨਾਲ ਵਿਤਕਰਾ ਕੀਤਾ ਜਾਂਦਾ ਸੀ।ਉਹਨਾਂ ਦੇ ਜਨਮ ਨੂੰ ਅਭਿਸ਼ਾਪ ਮੰਨਿਆ ਜਾਂਦਾ ਸੀ।।ਅੱਜ ਬੇਟੀਆਂ ਹਰ ਖੇਤਰ ਚ ਆਪਣੀ ਹੋਂਦ ਨੂੰ ਦਰਸ਼ਾ ਰਹੀਆਂ ਹਨ ਅਤੇ ਹਰ ਖੇਤਰ ਚ ਆਪਣੀ ਛਾਪ ਛੱਡ ਰਹੀਆਂ ਹਨ।ਉੱਘੇ ਸਮਾਜਸੇਵੀ ਮਾਸਟਰ ਪਰਕਾਸ਼ ਰਾਮ ਜੀ ਨੇ ਸੁਸਾਇਟੀ ਵਲੋ ਕੀਤੇ ਜਾਣ ਵਾਲੇ ਇਸ ਨੇਕ ਕਾਰਜ ਦੀ ਸਲਾਘਾ ਕਰਦਿਆਂ ਕਿਹਾ ਕਿ ਸਾਡੇ ਵਲੋ ਸੁਸਾਇਟੀ ਦਾ ਇਸ ਮੌਕੇ ਪੂਰਾ ਸਹਿਯੋਗ ਕੀਤਾ ਜਾਵੇਗਾ। ਸ਼੍ਰੀ ਰਾਜੀਵ ਕੁਮਾਰ ਕੰਡਾ ਜੀ ਨੇ ਕਿਹਾ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸੰਸਥਾ ਵਲੋ ਇਸ ਨੇਕ ਕਾਰਜ ਲਈ ਸਾਡੇ ਪਿੰਡ ਨੂੰ ਚੁਣਿਆ ਹੈ ।ਇਹੋ ਜਿਹੇ ਕਾਰਜ ਸਮੇਂ ਦੀ ਮੰਗ ਹੈ,ਇਸ ਤਰਾਂ ਦੇ ਕਾਰਜ ਸਮਾਜ ਨੂੰ ਵਧੀਆ ਸੇਧ ਦਿੰਦੇ ਹਨ।ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਕੁਮਾਰ ਜੀ, ਮਨਜਿੰਦਰ ਕੁਮਾਰ ਜੀ ਮੀਤ ਪ੍ਰਧਾਨ, ਲੀਨਾ ਪਰਤੀ ਜੀ,ਜਸਵਿੰਦਰ ਕੌਰ ਜੀ ਆਂਗਣਵਾੜੀ ਵਰਕਰ, ਸਾਂਤੀ ਦੇਵੀ ਹੈਲਪਰ ਆਂਗਣਵਾੜੀ,ਵਿਕਾਸ ਕੁਮਾਰ ਸ਼ਰਮਾ, ਸਤਨਾਮ ਸਿੰਘ ਖਾਲਸਾ ਜੀ, ਆਰੀਅਨ ਪਰਤੀ, ਤੀਰਥ ਰਾਮ ਲੰਬੜਦਾਰ, ਮਿਲਖੀ ਰਾਮ ਜੀ ਅਤੇ ਹੋਰ ਪਤਵੰਤੇ ਹਾਜਰ ਸਨ।