ਜੇ.ਐਨ.ਵੀ ’ਚ ਛੇਵੀਂ ਜਮਾਤ ਦੀ ਦਾਖਲਾ ਪ੍ਰੀਖਿਆ 20 ਨੂੰ

ਹੁਸ਼ਿਆਰਪੁਰ - ਪੀ ਐਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ, ਫਲਾਹੀ, ਹੁਸ਼ਿਆਰਪੁਰ ਦੀ ਛੇਵੀਂ ਜਮਾਤ ਦੀ ਦਾਖਲਾ ਪ੍ਰੀਖਿਆ ਇਸ ਵਾਰ ਮਿਤੀ 20 ਜਨਵਰੀ 2024 (ਸ਼ਨੀਵਾਰ) ਨੂੰ ਹੋਣ ਜਾ ਰਹੀ ਹੈ।

ਹੁਸ਼ਿਆਰਪੁਰ - ਪੀ ਐਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ, ਫਲਾਹੀ, ਹੁਸ਼ਿਆਰਪੁਰ ਦੀ ਛੇਵੀਂ ਜਮਾਤ ਦੀ ਦਾਖਲਾ ਪ੍ਰੀਖਿਆ ਇਸ ਵਾਰ ਮਿਤੀ 20 ਜਨਵਰੀ 2024 (ਸ਼ਨੀਵਾਰ) ਨੂੰ ਹੋਣ ਜਾ ਰਹੀ ਹੈ। 
ਵਿਦਿਆਲਿਆ ਦੇ ਪ੍ਰਿੰਸੀਪਲ ਰੰਜੂ ਦੁੱਗਲ ਨੇ ਦੱਸਿਆ ਕਿ ਜਿਨ੍ਹਾਂ ਉਮੀਦਵਾਰਾਂ ਨੇ ਪ੍ਰੀਖਿਆ ਦੇ ਫਾਰਮ ਭਰੇ ਹਨ, ਉਹ ਆਪਣਾ ਰਜਿਸਟ੍ਰੇਸ਼ਨ ਨੰਬਰ ਭਰ ਕੇ ਆਪਣੇ ਐਡਮਿਟ ਕਾਰਡ https://navodaya.gov.in/ ਲਿੰਕ ਤੇ ਡਾਊਨਲੋਡ ਕਰ ਸਕਦੇ ਹਨ, ਸਬੰਧਤ ਬਲਾਕਾਂ ਦੇ ਬੀ.ਪੀ.ਈ.ਓ ਦਫ਼ਤਰ ਅਤੇ ਜੇ.ਐਨ.ਵੀ ਫਲਾਹੀ ਹੁਸ਼ਿਆਰਪੁਰ ਤੋਂ ਵੀ ਪ੍ਰਾਪਤ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 01882-289393 ਤੇ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 4.30 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।