ਰੋਟਰੀ ਕਲੱਬ ਬੰਗਾ ਵਲੋਂ ਲਿਟਰੇਸੀ ਮਿਸ਼ਨ ਤਹਿਤ ਵਿਦਿਆਰਥੀਆਂ ਨੂੰ ਜਰਸੀਆਂ ਭੇਂਟ

ਨਵਾਂਸ਼ਹਿਰ - ਰੋਟਰੀ ਕਲੱਬ ਬੰਗਾ ਵਲੋਂ ਸਮਾਜ ਸੇਵਾ ਨੂੰ ਮੁਖ ਰੱਖਦੇ ਹੋਏ ਰੋਟਰੀ ਲਿਟਰੇਸੀ ਮਿਸ਼ਨ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪੂਨੀਆਂ ਦੇ ਵਿਦਿਆਰਥੀਆਂ ਨੂੰ ਵੱਧ ਰਹੀ ਠੰਢ ਤੋਂ ਬਚਾਅ ਲਈ ਕਲੱਬ ਦੇ ਪ੍ਰਧਾਨ ਪ੍ਰਿੰਸੀਪਲ ਗੁਰਜੰਟ ਸਿੰਘ ਦੀ ਅਗਵਾਈ ਵਿਚ ਰੋਟਰੀ ਟੀਮ ਦੇ ਮੈਂਬਰ ਨੇ ਸਕੂਲ ਪਹੁੰਚ ਕੇ ਵਿਦਿਆਰਥੀਆਂ ਨੂੰ ਜਰਸੀਆਂ ਪ੍ਰਦਾਨ ਕੀਤੀਆਂ।

ਇਸ ਮੌਕੇ ਰੋਟਰੀ ਕਲੱਬ ਬੰਗਾ ਦੇ ਪ੍ਰਧਾਨ ਨੇ ਵਿਦਿਆਰਥੀਆਂ ਦੀ ਦਿਲਚਸਪੀ ਦਾ ਨਿਰੀਖਣ ਕਰਦਿਆਂ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਪੜ੍ਹਾਈ ਮਨ ਲਾਕੇ ਕਰਨ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੁਚੇਤ ਕੀਤਾ ਕਿ ਜੀਵਨ ਵਿਚ ਹੁਣੇ ਹੀ ਉਚੇ ਟੀਚੇ ਨਿਸ਼ਚਿਤ ਕਰਕੇ ਚੱਲਣ। ਰੋਟਰੀ ਮੈਂਬਰਾਂ ਵਲੋਂ ਹਰ ਪ੍ਰਕਾਰ ਨਾਲ ਸਕੂਲ ਨੂੰ  ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ I ਇਸ ਪ੍ਰਾਜੈਕਟ ਦੇ ਚੇਅਰਮੈਨ ਅਤੇ ਸਪਾਂਸਰ ਪਾਸਟ ਪ੍ਰੈਜ਼ੀਡੈਂਟ ਰਾਜ ਕੁਮਾਰ ਬਜਾੜ੍ਹ ਸਨ। ਇਸ ਸਮੇ ਸਕੂਲ ਦੇ ਮੁੱਖ ਅਧਿਆਪਕ ਦੀਦਾਰ ਜੀ ਨੇ ਇਸ ਕਾਰਜ ਲਈ ਰੋਟਰੀ ਕਲੱਬ ਮੈਂਬਰਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ।ਰੋਟੇ ਪ੍ਰਵੀਨ ਕੁਮਾਰ ਸੈਕਟਰੀ ਰੋਟੋ. ਸਰਨਜੀਤ ਸਿੰਘ, ਫਾਇਨਾਂਸ ਸੈਕਟਰੀ, ਰੋਟੋ. ਰਾਜ ਕੁਮਾਰ ਬਜ੍ਹਾੜ, ਰੋਟੋ ਭੁਪਿੰਦਰ ਸਿੰਘ, ਰੋਟੇ ਮਾਸਟਰ ਰਾਜ ਕੁਮਾਰ , ਰੋਟੇ ਇਕਬਾਲ ਬਾਜਵਾ, ਰੋਟੇ ਹਿੰਮਤ ਤੇਜਪਾਲ ਐਮ ਸੀ, ਰੋਟ ਜਵਿੰਦਰ ਮਾਨ ਐਮ ਸੀ ਅਤੇ ਸਕੂਲ ਦਾ ਸਮੁੱਚਾ  ਹਾਜਰ ਰਿਹਾ I