ਰੋਟਰੀ ਕਲੱਬ ਬੰਗਾ ਤੰਦਰੁਸਤ ਅਤੇ ਰੋਗ ਮੁਕਤ ਸਮਾਜ ਮਿਸ਼ਨ ਤਹਿਤ ਡਿਸਪੈਂਸਰੀ ਨੂੰ ਦਵਾਈਆਂ ਭੇਂਟ I

ਨਵਾਂਸ਼ਹਿਰ - ਰੋਟਰੀ ਕਲੱਬ ਬੰਗਾ ਵਲੋਂ ਸਮਾਜ ਸੇਵਾ ਨੂੰ ਮੁਖ ਰੱਖਦੇ ਹੋਏ ਰੋਟਰੀ ਇੰਟਰਨੈਸ਼ਨਲ ਦੇ ਤੰਦਰੁਸਤ ਅਤੇ ਰੋਗ ਮੁਕਤ ਸਮਾਜ ਮਿਸ਼ਨ ਤਹਿਤ ਅੱਜ ਤਪ ਅਸਥਾਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ, ਗੁਰੂਦਵਾਰਾ ਸਰੋਵਰ ਸਾਹਿਬ, ਗੁਣਾਚੌਰ ਵਿਖੇ ਚਲਾਈ ਜਾ ਰਹੀ ਡਿਸਪੈਂਸਰੀ ਨੂੰ ਦੁਜੀ ਬਾਰ ਦਵਾਈਆਂ ਭੇਂਟ ਕੀਤੀਆਂ ਗਈਆਂ I ਇਸ ਡਿਸਪੈਂਸਰੀ ਵਿਚ ਲੌੜਬੰਦ ਮਰੀਜਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਂ ਰਹੀਆਂ ਹਨ I

ਕਲੱਬ ਦੇ ਪ੍ਰਧਾਨ ਗੁਰਜੰਟ ਸਿੰਘ ਦੀ ਅਗਵਾਈ ਵਿਚ ਰੋਟਰੀ ਟੀਮ ਦੇ ਮੈਂਬਰ ਉਥੇ ਪਹੁੰਚੇ ਅਤੇ ਉਨ੍ਹਾਂ ਨੇ ਇਸ ਡਿਸਪੈਂਸਰੀ ਦੇ ਕੰਮਕਾਜ ਤੇ ਤਸੱਲੀ ਪ੍ਰਗਟ ਕੀਤੀ I  ਇਸ ਮੌਕੇ ਰੋਟਰੀ ਕਲੱਬ ਬੰਗਾ ਦੇ ਟੀਮ ਵਲੋਂ ਡਾਕਟਰ ਅਤੇ ਮਰੀਜਾਂ ਨਾਲ ਉਨ੍ਹਾਂ ਦਿਆਂ ਸਮਸਿਆਵਾਂ ਬਾਰੇ ਗੱਲਬਾਤ ਕੀਤੀ ਗਈ ਅਤੇ ਰੋਟਰੀ ਵਲੋਂ ਹਰ ਪ੍ਰਕਾਰ ਨਾਲ ਉਨ੍ਹਾਂ ਨਾਲ ਖੜੇ ਹੋਣ ਦਾ ਭਰੋਸਾ ਦਿੱਤਾ I  ਰੋਟੋ ਗੁਰਜੰਟ ਸਿੰਘ ਨੇ ਕਿਹਾ ਕਿ ਇਕ ਤੰਦਰੁਸਤ ਇਨਸਾਨ ਹੀ ਇਕ ਤੰਦਰੁਸਤ ਸਮਾਜ ਦੀ ਸਿਰਜਣਾ ਕਰ ਸਕਦਾ ਹੈ I  ਉਨ੍ਹਾਂ ਸਾਰਿਆਂ ਨੂੰ ਬੇਨਤੀ ਕੀਤੀ ਕਿ ਉਹ ਵੀ ਆਪਣੇ ਪੱਧਰ ਤੇ ਇਕ ਤੰਦਰੁਸਤ ਸਮਾਜ ਬਣਾਉਣ ਵਿਚ ਯੋਗਦਾਨ ਪਾਉਣ I  ਇਸ ਪ੍ਰੋਜੈਕਟ ਦੇ ਪ੍ਰੋਜੈਕਟ ਚੇਅਰਮੈਨ ਰੋਟੋ ਨਿਤਿਨ ਦੁੱਗਲ ਸਨ ਜੋ ਕਿ ਆਪਣੇ ਇਲਾਕੇ ਵਿਚ ਵੱਖ ਵੱਖ ਸਮਾਜ ਸੇਵਾ ਦੇ ਕੰਮਾਂ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ I ਇਸ ਸਮੇਂ ਡਿਸਪੈਂਸਰੀ ਦੇ ਡਾਕਟਰ ਹਰਜਿੰਦਰ ਸਿੰਘ, ਰੋਟੋ ਗੁਰਜੰਟ ਸਿੰਘ, ਪ੍ਰਧਾਨ, ਰੋਟੋ. ਸਰਨਜੀਤ ਸਿੰਘ, ਫਾਇਨਾਂਸ ਸੇਕ੍ਰੇਟਰੀ, ਰੋਟੋ ਮਨਧੀਰ ਸਿੰਘ ਚੱਠਾ, ਰੋਟੋ. ਸੁਰਜੀਤ ਸਿੰਘ ਬੀਸਲਾ, ਰੋਟੋ ਸੁਰਿੰਦਰ ਪਾਲ ਖੇਪੜ,  ਰੋਟੋ. ਰਾਜ ਕੁਮਾਰ ਬਜ੍ਹਾੜ, ਰੋਟੋ ਭੁਪਿੰਦਰ ਸਿੰਘ, ਰੋਟੋ ਨਿਤਿਨ ਦੁੱਗਲ, ਪ੍ਰਬੰਧਕ ਕਮੇਟੀ ਦੇ ਮੈਂਬਰ ਮਾਸਟਰ ਅਜੀਤ ਸਿੰਘ, ਰਾਜਵਿੰਦਰ ਸ਼ੇਰਗਿੱਲ, ਪਰਮਜੀਤ ਸਿੰਘ ਆਦਿ ਹਾਜਰ ਸਨ I