ਫ਼ਲਸਤੀਨੀ ਲੋਕਾਂ ਤੇ ਇਜਰਾਇਲੀ ਅਤਿਆਚਾਰ ਤੁਰੰਤ ਬੰਦ ਹੋਵੇ :- ਜਬਰ ਵਿਰੋਧੀ ਫਰੰਟ

ਗੜ੍ਹਸ਼ੰਕਰ - ਫਾਸ਼ੀਵਾਦ ਤੇ ਜਬਰ ਵਿਰੋਧੀ ਫਰੰਟ ਪੰਜਾਬ ਦੀ ਇਕਾਈ ਗੜ੍ਹਸ਼ੰਕਰ ਵਲੋਂ ਪ੍ਰਿੰਸੀਪਲ ਪਿਆਰਾ ਸਿੰਘ, ਹਰਮੇਸ਼ ਢੇਸੀ ਤੇ ਰਾਮ ਜੀ ਦਾਸ ਚੌਹਾਨ ਦੀ ਅਗਵਾਈ ਵਿਚ ਸਾਮਰਾਜੀ ਦੇਸ਼ਾਂ ਦੀ ਸ਼ਹਿ ਤੇ ਇਜ਼ਰਾਈਲ ਵਲੋਂ ਜੰਗ ਦੀ ਆੜ੍ਹ ਵਿੱਚ ਫਲਸਤੀਨੀ ਲੋਕਾਂ ਦੇ ਕੀਤੇ ਜਾ ਰਹੇ ਕਤਲ - ਏ - ਆਮ ਅਤੇ ਅਤਿਆਚਾਰ ਵਿਰੁੱਧ ਸਖ਼ਤ ਰੋਹ ਦਾ ਪ੍ਰਗਟਾਵਾ ਕਰਦਿਆਂ ਗਾਂਧੀ ਪਾਰਕ ਵਿਖੇ ਰੋਸ ਰੈਲੀ ਕੀਤੀ ਅਤੇ ਸ਼ਹਿਰ ਵਿਚ ਮਾਰਚ ਕੀਤਾ ਤੇ ਫੌਰੀ ਜੰਗਬੰਦੀ ਅਤੇ ਫਲਸਤੀਨੀ ਲੋਕਾਂ ਦੀ ਅਜ਼ਾਦੀ ਦੀ ਮੰਗ ਕੀਤੀ।

 ਇਸ ਸਮੇ ਫਰੰਟ ਦੇ ਸੂਬਾਈ ਆਗੂ ਕਾਮਰੇਡ ਪਿਰਥੀਪਾਲ ਸਿੰਘ ਮਾੜੀ ਮੇਘਾ ਨੇ ਫਲਸਤੀਨੀ ਲੋਕਾਂ ਦੇ ਅਜ਼ਾਦੀ ਸੰਘਰਸ਼ ਦੇ ਇਤਿਹਾਸ ਤੇ ਚਾਨਣਾ ਪਾਉਦਿਆਂ ਕਿਹਾ ਕਿ ਫਲਸਤੀਨੀ ਲੋਕਾਂ ਦੀ ਅਜ਼ਾਦੀ ਦੇ ਹੱਕੀ ਸੰਘਰਸ਼ ਨੂੰ ਤਾਕਤ ਅਤੇ ਹਥਿਆਰਾਂ ਦੇ ਜ਼ੋਰ ਤੇ ਦਬਾਇਆ ਨਹੀਂ ਜਾ ਸਕਦਾ । ਇਜਰਾਈਲ ਦੁਆਰਾ ਨਿਹੱਥੇ ਫ਼ਲਸਤੀਨੀ ਲੋਕਾਂ ਤੇ ਬੱਚਿਆਂ ਦਾ ਕਤਲ ਕਰਨਾ ਅਤੀ ਨਿੰਦਣਯੋਗ ਹੈ । ਇਹਨਾਂ ਕਤਲਾਂ ਜਿੰਮੇਵਾਰੀ ਇਜ਼ਰਾਈਲੀ ਰਾਸ਼ਟਰਪਤੀ ਨੇਤਨਯਾਹੂ ਤੇ ਅਮਰੀਕਾ ਤੇ ਸਾਮਰਾਜੀ ਮੁਲਕਾਂ ਤੇ ਆਉਂਦੀ ਹੈ । ਭਾਰਤ ਦੇ ਸਮੂਹ ਜ਼ਮਰੂਹੀਅਤ ਪਸੰਦ ਲੋਕ ਫਲਸਤੀਨ ਦੇ ਨਾਲ਼ ਖੜੇ ਹਨ ਅਤੇ ਉਸਦੀ ਪੂਰਣ ਅਜ਼ਾਦੀ ਦੀ ਮੰਗ ਦਾ ਪੁਰਜ਼ੋਰ ਸਮਰਥਨ ਕਰਦੇ ਹਨ।
ਇਸ ਸਮੇ ਸੱਤ ਪਾਲ ਲੱਠ ,ਮਲਕੀਤ ਬਾਹੋਵਾਲ , ਕੁਲਭੂਸ਼ਨ ਕੁਮਾਰ, ਸ਼ਿੰਗਾਰਾ ਰਾਮ ,ਬਲਵੰਤ ਰਾਮ ,ਜੀਤ ਸਿੰਘ ਬਗਵਾਈ, ਹੰਸ ਰਾਜ ,ਬਲਵੀਰ ਖਾਨਪੁਰੀ ਅਮਰੀਕ ਸਿੰਘ , ਰਣਜੀਤ ਸਿੰਘ,ਸ਼ਾਮ ਸੁੰਦਰ ,ਪ੍ਰਿੰਸੀਪਲ ਜਗਦੀਸ਼ ਰਾਏ ਅਸ਼ਨੀ ਕੁਮਾਰ, ਦਵਿੰਦਰ ਕੁਮਾਰ ,ਗਿਆਨੀ ਅਵਤਾਰ ਸਿੰਘ ,ਬਲਵੰਤ ਰਾਮ ਜੋਗਿੰਦਰ ਕੁੱਲੇਵਾਲ ,ਗੁਰਨਾਮ ਹਾਜੀਪੁਰ, ਰਮਨ ਕੁਮਾਰ, ਪਵਨ ਕੁਮਾਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ |