ਕਰਨਾਣਾ ਸਕੂਲ ਦੇ ਗੁਰਬਿੰਦਰ ਨੇ ਨੈਸ਼ਨਲ ਵੇਟਲਿਫਟਿੰਗ ਮੁਕਾਬਲਿਆਂ 'ਚੋਂ ਜਿੱਤਿਆ ਸਿਲਵਰ ਮੈਡਲ
ਨਵਾਂਸ਼ਹਿਰ - ਰਾਜਸਥਾਨ ਦੇ ਸ਼ਹਿਰ ਬੀਕਾਨੇਰ ਵਿਖੇ ਚਲ ਰਹੀਆਂ ਨੈਸ਼ਨਲ ਸਕੂਲੀ ਖੇਡਾਂ ਵਿੱਚ ਸ.ਸ.ਸ.ਸਮਾਰਟ ਸਕੂਲ ਕਰਨਾਣਾ ( ਸ.ਭ.ਸ.ਨਗਰ) ਦੇ ਗੁਰਬਿੰਦਰ ਸਿੰਘ ਨੇ ਵੇਟਲਿਫਟਿੰਗ ਮੁਬਕਾਬਲਿਆਂ ਦੇ 61ਕਿਲੋਗ੍ਰਾਮ ਭਾਰ ਵਰਗ ਵਿੱਚ 114 ਕਿਲੋਗ੍ਰਾਮ ਕਲੀਨ ਜਰਕ ਅਤੇ 95 ਕਿਲੋਗ੍ਰਾਮ ਸਨੈਚ ਕੁੱਲ 209 ਕਿਲੋਗ੍ਰਾਮ ਭਾਰ ਚੁੱਕ ਕੇ ਭਾਰਤ ਵਿੱਚੋੰ ਸਿਲਵਰ ਮੈਡਲ ਪ੍ਰਾਪਤ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਹਰਮੇਸ਼ ਭਾਰਤੀ ਨੇ ਦੱਸਿਆ ਕਿ ਗੁਰਬਿੰਦਰ ਇੱਕ ਹੋਣਹਾਰ ਵੇਟਲਿਫ਼ਟਰ ਦੇ ਨਾਲ-ਨਾਲ ਇੱਕ ਚੰਗਾ ਵਿਦਿਆਰਥੀ ਵੀ ਹੈ। ਇਸਦੀ ਸ਼ਾਨਾਮੱਤੀ ਪ੍ਰਾਪਤੀ ਨੇ ਸਿੱਖਿਆ ਵਿਭਾਗ ਅਤੇ ਪੂਰੇ ਪੰਜਾਬ ਦਾ ਨਾਂ ਚਮਕਾਇਆ ਹੈ।ਇਹ ਖਬਰ ਸੁਣਦਿਆਂ ਹੀ ਇਲਾਕੇ ਅਤੇ ਦਾਨੀ ਸੱਜਣ ਅਤੇ ਐਨ ਆਰ ਆਈ ਵੀਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।ਇਸ ਮਾਣਮੱਤੀ ਪ੍ਰਾਪਤੀ ਵਿੱਚ ਗੁਰਬਿੰਦਰ ਦੇ ਕੋਚ ਮਨਜੀਤ ਕੁਮਾਰ,ਹਰਭਜਨ ਲਾਖਾ ਸਪੋਰਟਸ ਕਲੱਬ ਕਰਨਾਣਾ, ਸੀਨੀਅਰ ਕੋਚ ਜਗਦੀਸ਼ ਕੁਮਾਰ ਅਤੇ ਸੀਨੀਅਰ ਕੋਚ ਕੁਲਦੀਪ ਸਿੰਘ ਰਾਣਾ ਦਾ ਮੁੱਖ ਯੋਗਦਾਨ ਰਿਹਾ। ਐਸ ਐਮ ਸੀ ਮੈਬਰਾਂ, ਸਮੂਹ ਸਟਾਫ਼ ਮੈੰਬਰਾਂ ਅਤੇ ਸਮੂਹ ਪੰਚਾਇਤ ਮੈੰਬਰਾਂ ਨੇ ਗੁਰਬਿੰਦਰ ਦੇ ਮਾਤਾ-ਪਿਤਾ ਅਤੇ ਕੋਚ ਸਹਿਬਾਨਾ ਨੂੰ ਮੁਬਾਰਕਬਾਦ ਦਿੱਤੀ। ਸਕੂਲ ਪੁੱਜਣ 'ਤੇ ਇਲਾਕੇ ਅਤੇ ਸਕੂਲ ਸਟਾਫ਼ ਵਲੋੰ ਹੋਣਹਾਰ ਵੇਟਲਿਫ਼ਟਰ ਦਾ ਭਰਪੂਰ ਸਵਾਗਤ ਕਿਤਾ ਜਾਵੇਗਾ।