ਪਿੱਲਰਾਂ ਦਾ ਪੁਲ ਬਣਾਉਣ ਦੀ ਮੰਗ - ਬਸਪਾ ਆਗੂਆਂ ਨੇ ਕੀਤੀ
ਨਵਾਂਸ਼ਹਿਰ - ਬਸਪਾ ਆਗੂਆਂ ਵਲੋਂ ਕਸਬਾ ਟਾਈਪ ਪਿੰਡ ਬਹਿਰਾਮ ਵਿਖੇ ਪਿੱਲਰਾਂ ਦਾ ਪੁੱਲ ਬਣਾਉਣ ਦੀ ਜਾਇਜ ਮੰਗ ਲਈ ਸੰਘਰਸ਼ ਕਰ ਰਹੇ ਪਿੰਡ ਤੇ ਇਲਾਕਾ ਨਿਵਾਸੀਆਂ ਦੀ ਜਾਇਜ ਅਵਾਜ਼ ਨੂੰ ਸਮਝਦੇ ਹੋਏ ਪਿੰਡ ਦੇ ਸਹਿਯੋਗੀ ਸਾਥੀਆਂ ਸਮੇਤ ਸ਼ਾਮਿਲ ਹੋਏ।
ਨਵਾਂਸ਼ਹਿਰ - ਬਸਪਾ ਆਗੂਆਂ ਵਲੋਂ ਕਸਬਾ ਟਾਈਪ ਪਿੰਡ ਬਹਿਰਾਮ ਵਿਖੇ ਪਿੱਲਰਾਂ ਦਾ ਪੁੱਲ ਬਣਾਉਣ ਦੀ ਜਾਇਜ ਮੰਗ ਲਈ ਸੰਘਰਸ਼ ਕਰ ਰਹੇ ਪਿੰਡ ਤੇ ਇਲਾਕਾ ਨਿਵਾਸੀਆਂ ਦੀ ਜਾਇਜ ਅਵਾਜ਼ ਨੂੰ ਸਮਝਦੇ ਹੋਏ ਪਿੰਡ ਦੇ ਸਹਿਯੋਗੀ ਸਾਥੀਆਂ ਸਮੇਤ ਸ਼ਾਮਿਲ ਹੋਏ।
ਬਹੁਜਨ ਸਮਾਜ ਪਾਰਟੀ ਵਲੋਂ ਰਾਜਨੀਤੀ ਤੋਂ ਉੱਪਰ ਉੱਠ ਕੇ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਗਿਆ ।ਪ੍ਰਸ਼ਾਸਨ ਤੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਤੁਰੰਤ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਸਲੇ ਦਾ ਹੱਲ ਕਰਨ ਦੀ ਅਪੀਲ ਕੀਤੀ। ਪਿੰਡ ਦੇ ਨੁਮਾਇੰਦਿਆਂ ਵਲੋਂ ਸਮੇਂ ਸਮੇਂ ਤੇ ਪ੍ਰਸ਼ਾਸਨ ਨੂੰ ਲੋਕਾਂ ਦੀ ਮੁਸ਼ਕਲ ਹੱਲ ਕਰਨ ਦੀ ਕੀਤੀ ਅਪੀਲ ਦਾ ਕੋਈ ਅਸਰ ਨਹੀਂ ਹੋਇਆ। ਪਿੰਡ ਤੇ ਨਜਦੀਕੀ ਪਿੰਡਾਂ ਦੇ ਲੋਕਾਂ ਵਲੋਂ ਮਜਬੂਰ ਹੋ ਕੇ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ ਇੰਚਾਰਜ ਹਲਕਾ ਬੰਗਾ, ਕੁਲਦੀਪ ਬਹਿਰਾਮ ਯੂਥ ਵਿੰਗ ਬਸਪਾ, ਡਾਹਰੀ ਸਾਹਿਬ ਬਸਪਾ ਆਗੂ, ਜ਼ੋਰਾਵਰ ਬੋਧੀ ਯੂਥ ਵਿੰਗ ਬਸਪਾ, ਦਰਸ਼ਨ ਬਹਿਰਾਮ, ਪ੍ਰਕਾਸ਼ ਫਰਾਲਾ ਅਤੇ ਹੋਰ ਕਈ ਆਲ਼ੇ ਦੁਆਲ਼ੇ ਦੇ ਪਤਵੰਤੇ ਸੱਜਣ ਹਾਜ਼ਰ ਸਨ।