
ਕੰਡੀ ਇਲਾਕੇ ਦੀਆਂ ਪਹਾੜੀਆਂ ਉਤੇ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਪਹਾੜੀਆਂ ਦੀਆਂ ਚੌਟੀਆਂ ਉਤੇ ਦਰਖਤਾਂ ਦਾ ਨਾ ਹੋਣਾ ਵੀ ਵੱਡਾ ਭ੍ਰਿਸ਼ਟਾਚਾਰ।
ਗੜ੍ਹਸੰਕਰ 29 ਦਸੰਬਰ - ਜੰਗਲ ਤੇ ਜੰਗਲਾਂ ਵਿਚ ਵਸਦੇ ਜੀਵ ਜੰਤੂ ਕੁਦਰਤੀ ਸੰਤੁਲਨ ਬਣਾ ਕੇ ਰਖਣ ਅਤੇ ਮਨੁੱਖਤਾ ਦੀ ਭਲਾਈ ਤੇ ਆਰਥਿਕਤਾ ਦੀ ਖੁਸ਼ਹਾਲੀ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ। ਪਰ ਇਨ੍ਹਾਂ ਦੇ ਖਾਤਮੇ ਕਾਰਨ ਕੁਦਰਤੀ ਸੰਤੁਲਨ ਤੇਜੀ ਨਾਲ ਤਬਾਹ ਹੋ ਰਿਹਾ ਹੈ।ਜਿਸ ਦਾ ਬੁਰਾ ਪ੍ਰਭਾਵ ਲੋਕਾਂ ਦੀ ਸਿਹਤ ਅਤੇ ਦੇਸ਼ ਦੀ ਆਰਥਿਕਤਾ ਅਤੇ ਕਿਸਾਨਾ ਉਤੇ ਵੇਖਣ ਨੂੰ ਮਿਲ ਰਿਹਾ ਹੈ।
ਗੜ੍ਹਸੰਕਰ 29 ਦਸੰਬਰ - ਜੰਗਲ ਤੇ ਜੰਗਲਾਂ ਵਿਚ ਵਸਦੇ ਜੀਵ ਜੰਤੂ ਕੁਦਰਤੀ ਸੰਤੁਲਨ ਬਣਾ ਕੇ ਰਖਣ ਅਤੇ ਮਨੁੱਖਤਾ ਦੀ ਭਲਾਈ ਤੇ ਆਰਥਿਕਤਾ ਦੀ ਖੁਸ਼ਹਾਲੀ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ। ਪਰ ਇਨ੍ਹਾਂ ਦੇ ਖਾਤਮੇ ਕਾਰਨ ਕੁਦਰਤੀ ਸੰਤੁਲਨ ਤੇਜੀ ਨਾਲ ਤਬਾਹ ਹੋ ਰਿਹਾ ਹੈ।ਜਿਸ ਦਾ ਬੁਰਾ ਪ੍ਰਭਾਵ ਲੋਕਾਂ ਦੀ ਸਿਹਤ ਅਤੇ ਦੇਸ਼ ਦੀ ਆਰਥਿਕਤਾ ਅਤੇ ਕਿਸਾਨਾ ਉਤੇ ਵੇਖਣ ਨੂੰ ਮਿਲ ਰਿਹਾ ਹੈ।
ਇਸ ਸਬੰਧ ਵਿਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਮੀਤ ਪ੍ਰਧਾਨ ਜਸਵਿੰਦਰ ਕੁਮਾਰ,ਪ੍ਰਦੀਪ ਕੁਮਾਰ ਨੇ ਪੰਜਾਰ ਸਰਕਾਰ ਦੇ ਵਣ ਵਿਭਾਗ ਮੰਤਰਾਲੇ ਵਲੋਂ ਵਰਤੀਆਂ ਜਾ ਰਹੀਆਂ ਅਣਗਹਿਲੀਆਂ ਅਤੇ ਜੰਗਲਾਂ ਦੇ ਵਿਕਾਸ ਅਤੇ ਜੰਗਲੀ ਜੀਵ ਸੁੱਰਖਿਆ ਵਿਚ ਫੈਲੇ ਭ੍ਰਿਸ਼ਟਾਚਾਰ ਵੱਲ ਨਾ ਧਿਆਨ ਦੇਣ ਤੇ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆ ਕਿਹਾ ਕਿ ਅਜ ਪਹਾੜਾ ਅਤੇ ਜੰਗਲੀ ਜੀਵ ਅਤੇ ਉਥੇ ਰਹਿ ਰਹੇ ਪੰਛੀਆਂ ਦੇ ਜੰਗਲ ਵਿਚੋਂ ਪ੍ਰਵਾਸ ਹੋਣ ਦੇ ਸਾਫ ਸਬੂਤ ਵੇਖਣ ਨੂੰ ਮਿਲ ਰਹੇ ਹਨ । ਧੀਮਾਨ ਨੇ ਕਿਹਾ ਕਿ ਜੰਗਲ,ਜੰਗਲੀ ਜੀਵ,ਪੱਛੀਆਂ ਅਤੇ ਮਨੁੱਖ ਦਾ ਆਪਸੀ ਅਹਿਮ ਮੇਲ ਹੈ ਤੇ ਸਾਰਾ ਕੁਝ ਇਕ ਦੁਸਰੇ ਉਤੇ ਨਿਰਭਰ ਕਰਦਾ ਹੈ।ਉਨ੍ਹਾਂ ਕਿਹਾ ਕਿ ਕੰਡੀ ਇਲਾਕੇ ਵਿਚ ਹਰ ਸਾਲ ਲੱਖਾਂ ਰੁਪਏ ਦੇ ਦਰਖਤ ਲਗਦੇ ਹਨ,ਪਰ 10 ਪ੍ਰਤੀਸ਼ਤ ਵੀ ਦਰਖਤਾਂ ਦਾ ਪਾਲਣਾ ਨਹੀਂ ਹੋ ਰਹੀ ਤੇ ਬਾਕੀ ਸਾਰਾ ਕੁਝ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਰਹੇ ਹਨ।ਸਭ ਕੁਝ ਕਾਗਜੀ ਵਿਕਾਸ ਹੋ ਰਿਹਾ ਹੈ।ਜੰਗਲਾਂ ਦਾ ਨੁਕਸਾਨ ਪ੍ਰਤੀ ਪੰਜਾਬ ਸਰਕਾਰ ਦੀ ਚੁੱਪੀ ਫੈਲੇ ਭ੍ਰਿਸ਼ਟਾਚਾਰ ਤੋਂ ਵੀ ਨੁਕਸਾਨ ਦਾਇਕ ਹੈ।ਜਿਹੜਾ ਭ੍ਰਿਸ਼ਟਾਚਾਰ ਜੰਗਲਾਂ ਦੇ ਨਾਮ ਉਤੇ ਹੁੰਦਾ ਹੈ ਉਹ ਪੂਰੀ ਤਰ੍ਹਾਂ ਥੱਲੇ ਤੋਂ ਲੈ ਕੇ ਉਪਰ ਤੱਕ ਫੈਲਿਆ ਪਿਆ ਹੈ।ਜੰਗਲਾਂ ਦੇ ਘਟਣ ਕਾਰਨ ਅਨੇਕਾਂ ਨੁਕਸਾਨ ਵੇਖਣ ਨੂੰ ਮਿਲ ਰਹੇ ਹਨ।ਪਹਾੜੀ ਇਲਾਕਿਆਂ ਵਿਚ ਜੰਗਲੀ ਜਾਨਵਰਾਂ ਤੇ ਪੰਛੀਆਂ ਦੇ ਭੋਜਨ ਅਤੇ ਪਾਣੀ ਦੀ ਵੱਡੀ ਘਾਟ ਵੇਖਣ ਨੂੰ ਮਿਲ ਰਹੀ ਹੈ।ਜੰਗਲਾਂ ਵਿਚ ਜੰਗਲੀ ਜੀਵ ਜੰਤੂਆਂ ਲਈ ਘਾਟ ਕਾਰਨ,ਜਾਨਵਰਾ ਦੀ ਵੱਡੀ ਗਿਣਤੀ ਵਿਚ ਮੇਦਾਨੀ ਇਲਾਕੇ ਵਿਚ ਪਰਵਾਸ ਹੋ ਰਿਹਾ ਹੈ ਤੇ ਉਥੇ ਉਹੀ ਜਾਨਵਰ ਕਿਸਾਨਾ ਦੀਆਂ ਫਸਲਾਂ ਦੀ ਵੱਡਾ ਉਜਾੜਾ ਕਰਦੇ ਹਨ ਤੇ ਮਾਸਾਹਾਰੀ ਲੋਕਾਂ ਦੇ ਹਥੋਂ ਜਾਨਵਰ ਮਾਰੇ ਜਾ ਰਹੇ ਹਨ ਤੇ ਸ਼ਿਕਾਰੀਆਂ ਨੂੰ ਸ਼ਿਕਾਰ ਕਰਨ ਦੇ ਮੌਕੇ ਮਿਲਦੇ ਹਨ।ਅਗਰ ਇਸੇ ਤਰ੍ਹਾਂ ਜੰਗਲੀ ਜਾਨਵਰ ਮੌਤ ਦੇ ਘਾਟ ਉਤਰਦੇ ਰਹੇ ਤਾਂ ਬਹਤ ਵਡਾ ਕੁਦਰਤੀ ਸਰੋਤਾਂ ਦਾ ਸੰਤੁਲਨ ਬਿਗੜ ਜਾਵੇਗਾ ਤੇ ਉਸ ਦਾ ਸਾਰਾ ਅਸਰ ਮਨੁੱਖੀ ਜੀਵਨ ਦੇ ਜਿੰਦਗੀ ਜਿਊਣ ਦੇ ਸੰਸਾਧਨਾ ਉਤੇ ਪਵੇਗਾ।
ਧੀਮਾਨ ਨੇ ਕਿਹਾ ਕਿ ਜਾਨਵਰਾਂ ਦੇ ਨਾਮ ਅਤੇ ਉਨ੍ਹਾਂ ਨੂੰ ਸਾਧਨ ਮੁਹਈਆ ਕਰਵਾਉਣ ਦੇ ਨਾਮ ਵੁਤੇ ਹੁੰਦਾ ਭ੍ਰਿਸ਼ਟਾਚਾਰ ਅਤਿ ਘਾਤਕ ਹੈ ਤੇ ਕੁਦਰਤੀ ਸੰਤੁਲਨ ਲਈ ਵੱਡਾ ਨੁਕਸਾਨ ਦਾਇਕ ਹੈ।ਉਨ੍ਹਾਂ ਕਿਹਾ ਕਿ ਵਣ ਵਿਭਾਗ ਅਤੇ ਜੰਗਲੀ ਜੀਵ ਸੁੱਰਖਿਆ ਅਧਿਕਾਰੀਆਂ ਦੀਆਂ ਅਣਗਹਿਲੀਆਂ ਕਾਰਨ ਜੰਗਲੀ ਜੀਵਾਂ ਦਾ ਧੱੜਲੇ ਨਾਲ ਸ਼ਿਕਾਰ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਵਣ ਤੇ ਜੰਗਲੀ ਜੀਵ ਅਧਿਕਾਰੀ ਅਪਣੇ ਘਰਾਂ ਵਿਚ ਹੀਟਰਾਂ ਦਾ ਆਨੰਦੇ ਲੈਂਦੇ ਹਨ ਤੇ ਸ਼ਿਕਾਰੀ ਜੰਗਲੀ ਜਾਨਵਰਾ ਦਾ ਕਤਲ ਕਰਨ ਵਿਚ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਸਲ ਵਿਕਾਸ ਕਰਨ ਦੀ ਥਾਂ ਫਲੈਕਸਾਂ ਉਤੇ ਵਿਕਾਸ ਕਰਨ ਵਿਚ ਰੁੱਝੀ ਹੋਈ ਹੈ, ਜਿਸ ਕਾਰਨ ਜੰਗਲੀ ਜੀਵਾਂ ਦੇ ਅਧਿਕਾਰਾਂ ਦਾ ਕਤਲ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਸਾਰੇ ਜੰਗਲੀ ਜੀਵ ਅਧਿਕਾਰੀਆਂ ਕੋਲ ਵੱਡੇ ਸੰਸਸਾਧਨਾ ਦੀ ਵਡੀ ਘਾਟ ਹੈ।ਧੀਮਾਨ ਨੇ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਜੰਗਲਾਂ ਨੂੰ ਬਚਾਉਣ ਅਤੇ ਜੰਗਲੀ ਜਾਨਵਰਾ ਦੀ ਰੱਖਿਆ ਲਈ ਲਾਮਬੰਦ ਹੋਣ ਤਾ ਕਿ ਜਾਨਵਰ ਮੇਦਾਨੀ ਇਲਾਕਿਆਂ ਵਿਚ ਆਉਣ ਤੋਂ ਗੁਰੇਜ਼ ਕਰਨ ਤੇ ਜੰਗਲਾਂ ਦੇ ਅੰਦਰ ਹੀ ਰਹਿਣ।
