'ਉਮੰਗ' ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ ਅਤੇ ਲੰਗਰ ਲਾਇਆ

ਪਟਿਆਲਾ, 28 ਦਸੰਬਰ - ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਸਮਰਪਿਤ ਪਿਛਲੇ 15 ਸਾਲ ਤੋਂ ਚਲਾਏ ਜਾ ਰਹੇ ਲੰਗਰ ਅਤੇ ਖੂਨਦਾਨ ਕੈਂਪ ਦੀ ਤਰ੍ਹਾਂ ਇਸ ਸਾਲ ਵੀ ਉਮੰਗ ਵੈੱਲਫੇਅਰ ਫਾਉਂਡੇਸ਼ਨ ਵੱਲੋਂ ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ ਤੇ ਟੀਮ ਦੀ ਅਗਵਾਈ ਅਤੇ ਸੀਨੀਅਰ ਮੈਂਬਰ ਰੁਪਿੰਦਰ ਸਿੰਘ ਸੋਨੂੰ ਤੇ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਸਰਹਿੰਦ-ਰਾਜਪੁਰਾ ਬਾਈਪਾਸ ਵਿਖੇ ਖੂਨਦਾਨ ਕੈਂਪ ਅਤੇ ਲੰਗਰ ਲਗਾਇਆ ਗਿਆ ।

ਪਟਿਆਲਾ, 28 ਦਸੰਬਰ - ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਸਮਰਪਿਤ ਪਿਛਲੇ 15 ਸਾਲ ਤੋਂ ਚਲਾਏ ਜਾ ਰਹੇ ਲੰਗਰ ਅਤੇ ਖੂਨਦਾਨ ਕੈਂਪ ਦੀ ਤਰ੍ਹਾਂ ਇਸ ਸਾਲ ਵੀ ਉਮੰਗ ਵੈੱਲਫੇਅਰ ਫਾਉਂਡੇਸ਼ਨ ਵੱਲੋਂ ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ ਤੇ ਟੀਮ ਦੀ ਅਗਵਾਈ ਅਤੇ ਸੀਨੀਅਰ ਮੈਂਬਰ ਰੁਪਿੰਦਰ ਸਿੰਘ ਸੋਨੂੰ ਤੇ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਸਰਹਿੰਦ-ਰਾਜਪੁਰਾ ਬਾਈਪਾਸ ਵਿਖੇ ਖੂਨਦਾਨ ਕੈਂਪ ਅਤੇ ਲੰਗਰ ਲਗਾਇਆ ਗਿਆ । ਇਸ ਖੂਨਦਾਨ ਕੈਂਪ ਵਿੱਚ 40 ਦੇ ਕਰੀਬ ਖੂਨਦਾਨੀਆਂ ਨੇ ਖੂਨ ਦਾਨ ਕੀਤਾ। ਇਸ ਮੌਕੇ ਸੂਬਾ ਸਕੱਤਰ ਪੰਜਾਬ ਅਤੇ ਚੇਅਰਮੈਨ ਪੀ.ਆਰ.ਟੀ.ਸੀ. ਰਣਜੋਧ ਸਿੰਘ ਹਡਾਣਾ ਵਿਸ਼ੇਸ਼ ਤੌਰ 'ਤੇ  ਪੁੱਜੇ। ਉਨ੍ਹਾਂ ਕਿਹਾ ਕਿ ਸਾਰਾ ਮੁਲਕ ਜ਼ੁਲਮ ਵਿਰੁੱਧ ਕੁਰਬਾਨ ਹੋਏ ਗੁਰੂ ਸਾਹਿਬ ਦੇ ਸਾਰੇ ਪਰਿਵਾਰ ਦਾ ਸਦਾ ਰਿਣੀ ਰਹੇਗਾ। 
ਸੰਸਥਾ ਦੇ ਚੇਅਰਮੈਨ ਹਰਦੀਪ ਸਿੰਘ ਬਡੂੰਗਰ ਪੀਪੀਐਸ ਨੇ ਕਿਹਾ ਕਿ ਹੋਰਨਾਂ ਸੰਸਥਾਵਾਂ ਨੂੰ ਵੀ ਅਜਿਹੇ ਮੌਕੇ ਖੂਨਦਾਨ ਕੈਂਪ ਲਗਾਉਣੇ ਚਾਹੀਦੇ ਹਨ, ਕਿਉਂਕਿ ਇੱਕ ਵਿਅਕਤੀ ਵੱਲੋਂ ਕੀਤਾ ਖੂਨਦਾਨ ਕਈ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਮਦਦਗਾਰ ਸਾਬਿਤ ਹੁੰਦਾ ਹੈ। ਇਸ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਇਲਾਕੇ ਦੀਆਂ ਸੰਗਤਾਂ ਨੇ ਲੰਗਰ ਬਨਾਉਣ ਅਤੇ ਵੰਡਣ ਵਿੱਚ ਵਧ ਚੜ ਕੇ ਸੇਵਾ ਨਿਭਾਈ । ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਆਚਾਰਿਆ, ਕੋਆਰਡੀਨੇਟਰ ਡਾ.ਗਗਨਪ੍ਰੀਤ ਕੌਰ, ਕਾਨੂੰਨੀ ਸਲਾਹਕਾਰ ਯੋਗੇਸ਼ ਪਾਠਕ ਅਤੇ ਪ੍ਰਚਾਰ ਸਕੱਤਰ ਗੁਰਜੀਤ ਸਿੰਘ ਵੱਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਵਿੰਦਰ ਸਿੰਘ ਹਡਾਣਾ, ਹਰਪਿੰਦਰ ਚੀਮਾ, ਨਵਕਿਰਨ ਦੀਪ ਸਿੰਘ, ਅੰਮ੍ਰਿਤਪ੍ਰੀਤ ਸਿੰਘ, ਪ੍ਰਿੰਸ ਸ਼ਰਮਾ, ਰਾਣਾ, ਦਵਿੰਦਰ ਪਾਲ ਸਿੰਘ ਗੁਲਾਟੀ, ਗੋਗੀ ਵਿਰਕ, ਪੁਸ਼ਪਿੰਦਰ ਸਿੰਘ,ਹਰਪ੍ਰੀਤ ਸਿੰਘ, ਗੌਰਵ ਘਈ, ਪਰਵਿੰਦਰ ਸਿੰਘ ਸ਼ੇਰਾ, ਭੁੱਟੋ ਬਾਜਵਾ, ਹਰਿੰਦਰ ਮਹਿੰਦਰਾ, ਸਤਿੰਦਰ ਸੈਣੀ, ਜਤਿੰਦਰ ਮਹਿੰਦਰਾ, ਰਵਿੰਦਰ ਮਰਵਾਹਾ, ਡੀਪੀ ਸਿੰਘ ਅਤੇ ਕਈ ਹੋਰ ਇਲਾਕਾ ਨਿਵਾਸੀ ਵੀ ਮੌਜੂਦ ਰਹੇ ।