ਆਸ਼ੀਸ਼ ਚਰਚ ਪਿੰਡ ਢੱਕ ਪੰਡੋਰੀ ਵਿਖੇ ਉਤਸ਼ਾਹ ਨਾਲ ਮਨਾਇਆ ਕ੍ਰਿਸਮਿਸ ਦਾ ਤਿਓਹਾਰ

ਨਵਾਂਸ਼ਹਿਰ - ਆਸ਼ੀਸ਼ ਚਰਚ (ਨਜਦੀਕ ਪੈਟਰੋਲ ਪੰਪ) ਪਿੰਡ ਢੱਕ ਪੰਡੋਰੀ ਵਿਖੇ ਪ੍ਰਭੂ ਯਿਸ਼ੂ ਮਸੀਹ ਦੇ ਜਨਮ ਉਤਸਵ ਕ੍ਰਿਸਮਿਸ ਦਾ ਤਿਓਹਾਰ ਪਾਸਟਰ ਸੁਰਿੰਦਰ ਪਾਲ ਦੀ ਅਗਵਾਈ ਹੇਠ ਸਮੂਹ ਮਸੀਹੀ ਭਾਈਚਾਰੇ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।

ਨਵਾਂਸ਼ਹਿਰ - ਆਸ਼ੀਸ਼ ਚਰਚ (ਨਜਦੀਕ ਪੈਟਰੋਲ ਪੰਪ) ਪਿੰਡ ਢੱਕ ਪੰਡੋਰੀ ਵਿਖੇ ਪ੍ਰਭੂ ਯਿਸ਼ੂ ਮਸੀਹ ਦੇ ਜਨਮ ਉਤਸਵ ਕ੍ਰਿਸਮਿਸ ਦਾ ਤਿਓਹਾਰ ਪਾਸਟਰ ਸੁਰਿੰਦਰ ਪਾਲ ਦੀ ਅਗਵਾਈ ਹੇਠ ਸਮੂਹ ਮਸੀਹੀ ਭਾਈਚਾਰੇ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
 ਸਵੇਰੇ ਵਿਸ਼ਵ ਸ਼ਾਂਤੀ ਦੀ ਪ੍ਰਾਰਥਰਨਾਂ ਤੋਂ ਬਾਅਦ ਸਮੂਹ ਸੰਗਤ ਨੇ ਮੰਤਰ ਮੁਗਧ ਹੋ ਕੇ ਪ੍ਰਭੂ ਯਿਸ਼ੂ ਮਸੀਹ ਦੀ ਮਹਿਮਾ ਦਾ ਸੁੰਦਰ ਭਜਨਾਂ ਨਾਲ ਗੁਣਗਾਨ ਕੀਤਾ। ਪਾਸਟਰ ਸੁਰਿੰਦਰ ਪਾਲ ਨੇ ਮਸੀਹੀ ਭਾਈਚਾਰੇ ਨੂੰ ਕਿ੍ਰਸਮਸ ਦੀ ਵਧਾਈ ਦਿੱਤੀ ਅਤੇ ਬਾਈਬਲ ਦੀਆਂ ਸਿੱਖਿਆਵਾਂ ਦੇ ਹਵਾਲੇ ਦੇ ਕੇ ਆਪਣਾ ਜੀਵਨ ਸੱਚ ਦੇ ਮਾਰਗ ਦੇ ਚੱਲਦੇ ਹੋਏ ਦੀਨ ਦੁਖੀਆਂ ਦੀ ਸੇਵਾ ਨੂੰ ਸਮਰਪਿਤ ਕਰਨ ਲਈ ਪ੍ਰੇਰਿਆ। ਉਹਨਾਂ ਦੱਸਿਆ ਕਿ ਪ੍ਰਭੂ ਯਿਸ਼ੂ ਮਸੀਹ ਨੇ ਮਨੁੱਖਤਾ ਦੇ ਭਲੇ ਲਈ ਆਪਣੇ ਜੀਵਨ ਦਾ ਬਲਿਦਾਨ ਦਿੱਤਾ। ਉਹਨਾਂ ਨੂੰ ਸਲੀਬ ਤੇ ਟੰਗਿਆ ਗਿਆ ਪਰ ਉਹਨਾਂ ਨੇ ਸੱਚ ਦਾ ਮਾਰਗ ਨਹੀਂ ਤਿਆਗਿਆ। ਇਸ ਮੌਕੇ ਛੋਟੇ-ਛੋਟੇ ਬੱਚਿਆਂ ਨੇ ਖੂਬਸੂਰਤ ਪੇਸ਼ਕਾਰੀਆਂ ਨਾਲ ਸੰਗਤਾਂ ਦੀ ਵਾਹਵਾਹੀ ਖੱਟੀ। ਸਮਾਗਮ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਆਰਥਕ ਸਹਾਇਤਾ ਵੀ ਭੇਂਟ ਕੀਤੀ ਗਈ। ਚਾਹ ਪਕੌੜੇ ਅਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਮੀਕਾ ਬ੍ਰਦਰ, ਮਨਜੀਤ ਦਾਦਰਾ, ਬੀਬੀ ਸੁਰਜੀਤ ਕੌਰ ਸਰਪੰਚ ਢੱਕ ਪੰਡੋਰੀ, ਡਿੰਪਲ ਫਗਵਾੜਾ, ਬਬੀਤਾ, ਸੋਨੀ ਵਰਿਆਹਾਂ, ਮੇਹਰ ਚੰਦ, ਹਰਬੰਸ ਕੌਰ, ਜੀਵਨ ਕੁਮਾਰੀ, ਗਗਨ ਫਗਵਾੜਾ, ਇੰਦਰ ਕੁਮਾਰ, ਸਤਪਾਲ ਮਲਕਪੁਰ, ਗਿਆਨ ਸਿੰਘ ਪਲਾਹੀ, ਰਸ਼ੀਦ ਮੁਹੰਮਦ, ਅਜੇ ਕੁਮਾਰ ਫਗਵਾੜਾ, ਹੈੱਪੀ ਬਿਸ਼ਨਪੁਰ, ਪਾਲੀ ਚੱਕ ਪ੍ਰੇਮਾ, ਮੰਗਾ, ਗੋਰਾ, ਸ਼ਕੁੰਤਲਾ, ਪੁਰਸ਼ੋਤਮ ਜਗਤਪੁਰ ਜੱਟਾਂ, ਨੀਰਜ ਫਗਵਾੜਾ, ਤਿਲਕਾ ਅਠੌਲੀ, ਗੁਰਮੁਖ ਸਿੰਘ ਮੇਹਟਿਆਣਾ, ਰਾਕੇਸ਼ ਕੁਮਾਰ ਰੁੜਕਾ, ਬਿੰਦਰ ਦਾਦਰਾ, ਨਰੇਸ਼ ਕੁਮਾਰ, ਕਿਰਨਾ ਜਗਤਪੁਰ ਜੱਟਾਂ, ਕਸ਼ਮੀਰ ਕੌਰ, ਪੰਮੀ, ਸਨੀ, ਸੌਰਵ ਦਾਦਰਾ, ਸਾਹਿਲ ਕੁਮਾਰ, ਰੋਬਿਨ ਕੈਂਥ, ਕਲੇਵ ਦਾਦਰਾ, ਰਮਨ ਖਲਵਾੜਾ, ਸੁਨੈਣਾ, ਲਵਲੀ, ਦੀਪਿਕਾ, ਪੂਜਾ, ਸੀਮਾ, ਦੀਪਾ, ਬਿਮਲਾ, ਸਵਿਤਾ, ਕਾਜਲ, ਸੇਵਾਦਾਰ ਅਨੀਤਾ ਖਲਵਾੜਾ, ਸੇਵਾਦਾਰ ਸਤਨਾਮ ਸਿੰਘ ਖਲਵਾੜਾ ਆਦਿ ਹਾਜਰ ਸਨ।