ਸੰਤ ਧਰਮਪਾਲ ਸ਼ੇਰਗੜ੍ਹ ਵਾਲਿਆਂ ਵਲੋਂ ਯੋਗਾ ਭਾਗ ਦੋ ਜਾਰੀ

ਹੁਸ਼ਿਆਰਪੁਰ - ਸਿਹਤਮੰਦ ਰਹਿਣ ਦਾ ਅਰਥ ਹੈ ਚੰਗੀ ਸਿਹਤ ਅਤੇ ਤੰਦਰੁਸਤ ਦਿਮਾਗ਼। ਜੇ ਤੁਸੀਂ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਹਰ ਰੋਜ਼ ਲਈ ਕੁੱਝ ਚੰਗੀਆਂ ਆਦਤਾਂ ਅਪਣਾਉਣ ਦੀ ਜ਼ਰੂਰਤ ਹੈ। ਆਪਣੀ ਜੀਵਨ ਸ਼ੈਲੀ ਅਤੇ ਆਦਤਾਂ ਦਾ ਧਿਆਨ ਰੱਖਣਾ ਤੁਹਾਨੂੰ ਆਪਣੇ ਬਾਰੇ ਚੰਗਾ ਮਹਿਸੂਸ ਕਰਾਉਂਦਾ ਹੈ। ਇਹ ਤੁਹਾਡੇ ਆਤਮ-ਵਿਸ਼ਵਾਸ ਨੂੰ ਵਧਾਉਣ ਦੇ ਨਾਲ-ਨਾਲ ਸ਼ਖ਼ਸੀਅਤ ਨੂੰ ਵੀ ਨਿਖਾਰਦਾ ਹੈ।

 ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੰਤ ਧਰਮਪਾਲ ਸਟੇਜ ਸਕੱਤਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ(ਰਜਿ.) ਪੰਜਾਬ ਧਾਮ ਚਾਨਣਪੁਰੀ ਸ਼ੇਰਗੜ੍ਹ ਵਾਲਿਆਂ ਵਲੋੰ ਆਪਣੇ ਯੋਗਾ ਭਾਗ ਦੋ ਦੇ ਜਾਰੀ ਕਰਨ ਸਮੇਂ ਕਿਹਾ ਕਿ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਯੋਗਾ ਦੀ ਅਹਿਮ ਭੂਮਿਕਾ ਹੈ ਅਤੇ ਹਰ ਇੱਕ ਵਿਅਕਤੀ ਨੂੰ ਚੰਗੀ ਸਿਹਤ ਲਈ ਯੋਗ ਅਪਣਾਉਣਾ ਅਤੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਹਜਾਰਾਂ ਸਾਲ ਪੁਰਾਣੀ ਇਸ ਯੋਗ ਵਿਧੀ ਰਾਹੀਂ ਮਨੁੱਖ ਆਪਣੇ ਤਨ ਅਤੇ ਮਨ ਨੂੰ ਮਜ਼ਬੂਤ ਕਰ ਸਕਦਾ ਹੈ ਅਤੇ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਯੋਗਾ ਕਰਨ ਨਾਲ ਦੂਰ ਹੋ ਜਾਂਦੀਆਂ ਹਨ। ਉਨਾਂ ਦੱਸਿਆ ਕਿ ਆਮ ਲੋਕਾਂ ਦੇ ਖਾਣ ਪੀਣ 'ਚ ਆਈ ਵੱਡੀ ਤਬਦੀਲੀ ਕਾਰਨ ਰੋਗ ਕਾਫੀ ਵਧ ਰਹੇ ਹਨ ਅਤੇ ਜੇਕਰ ਯੋਗ ਨੂੰ ਨਿਰੰਤਰ ਕੀਤਾ ਜਾਵੇ ਤਾਂ ਮਨੁੱਖ ਖੁਸਹਾਲ ਜੀਵਨ ਬਤੀਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਯੋਗ ਕਿਰਿਆਵਾਂ ਕਰਨ ਨਾਲ ਤਣਾਅ, ਸ਼ੂਗਰ, ਥਾਇਰਡ, ਬਲੱਡ ਪ੍ਰਰੈਸਰ, ਕੈਸਟਰੋਲ ਅਤੇ ਹੋਰ ਸਰੀਰਕ ਬਿਮਾਰੀਆਂ ਠੀਕ ਹੁੰਦੀਆਂ ਹਨ । ਸੰਤ ਧਰਮਪਾਲ ਨੇ ਦੱਸਿਆ ਕਿ ਧਾਮ ਚਾਨਣ ਪੁਰੀ ਸ਼ੇਰਗੜ ਚੰਡੀਗੜ ਰੋਡ ਅਸਲਾਮਾਬਾਦ ਵਿਖੇ ਯੋਗ ਸਿਖਾਉਣ ਲਈ ਵਿਸ਼ੇਸ਼ ਤੌਰ ਤੇ ਕਲਾਸਾਂ ਲਗਾਈਆਂ ਜਾਂਦੀਆਂ ਹਨ ਅਤੇ ਸੰਗਤਾਂ ਨੂੰ ਸਰੀਰਕ ਤੇ ਮਾਨਸਿਕ ਰੋਗਾਂ ਤੋਂ ਮੁਕਤੀ ਪਾਓਣ ਲਈ ਯੋਗ ਦੀ ਮਹੱਤਤਾ ਬਾਰੇ ਵੀ ਦੱਸਿਆ ਜਾਂਦਾ ਹੈ।ਉਨਾਂ ਦੱਸਿਆ ਕਿ ਉਨਾਂ ਵਲੋਂ ਯੋਗ ਆਸਨ ਸਬੰਧੀ ਦੋ ਭਾਗ ਵੀਡੀਓ ਯੂ ਟਿਊਬ , ਸ਼ੋਸ਼ਲ ਮੀਡੀਏ ਤੇ ਜਾਰੀ ਕੀਤੇ ਗਏ ਹਨ ਤਾਂ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਯੋਗ ਸਬੰਧੀ ਵੱਧ ਤੋਂ ਵੱਧ ਗਿਆਨ ਪ੍ਰਾਪਤ ਹੋ ਸਕੇ।