
ਸਾਹਿਬਜਾਦਿਆ ਦੀ ਯਾਦ ਨੂੰ ਸਮਰਪਿਤ ਮੈਡੀਕਲ ਜਾਂਚ ਕੈਂਪ ਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ
ਬਲਾਚੌਰ - ਗੁਰੂ ਗੋਬਿੰਦ ਸਿੰਘ ਜੀ, ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਸਮੇਤ ਹੋਰ ਸਿੰਘਾਂ ਦੀਆਂ ਸ਼ਹੀਦੀਆਂ ਨੂੰ ਸਮਰਪਿਤ ਚਾਹਲ ਮੈਡੀਕਲ ਸਟੋਰ ਕਾਠਗੜ੍ਹ ਦੇ ਮਾਲਕ ਹਰਜਿੰਦਰ ਸਿੰਘ ਵਿੱਕੀ ਵਲੋਂ ਡੀ ਏ ਵੀ ਸਕੂਲ ਕਾਠਗੜ੍ਹ ਵਿੱਚ ਮੁਫਤ ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।
ਬਲਾਚੌਰ - ਗੁਰੂ ਗੋਬਿੰਦ ਸਿੰਘ ਜੀ, ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਸਮੇਤ ਹੋਰ ਸਿੰਘਾਂ ਦੀਆਂ ਸ਼ਹੀਦੀਆਂ ਨੂੰ ਸਮਰਪਿਤ ਚਾਹਲ ਮੈਡੀਕਲ ਸਟੋਰ ਕਾਠਗੜ੍ਹ ਦੇ ਮਾਲਕ ਹਰਜਿੰਦਰ ਸਿੰਘ ਵਿੱਕੀ ਵਲੋਂ ਡੀ ਏ ਵੀ ਸਕੂਲ ਕਾਠਗੜ੍ਹ ਵਿੱਚ ਮੁਫਤ ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੂਰੀ ਹਸਪਤਾਲ ਬਲਾਚੌਰ ਦੇ ਡਾਕਟਰਾਂ ਦੀ ਟੀਮ ਡਾਕਟਰ ਭੁਪਿੰਦਰਜੀਤ ਸਿੰਘ ਸੂਰੀ, ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਅਮਨ ਸੂਰੀ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕਰਨ ਅਰੋੜਾ ਨਵਾਂਸ਼ਹਿਰ, ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਰਾਜ ਕੁਮਾਰ ਵਲੋਂ 40 ਬੱਚੇ ਮਰੀਜਾਂ ਸਮੇਤ 110 ਹੋਰ ਮਰੀਜਾਂ ਦੀ ਜਾਂਚ ਕਰਕੇ ਉਹਨਾਂ ਨੂੰ ਮੌਕੇ ਤੇ ਹੀ ਸੂਰੀ ਹਸਪਤਾਲ ਅਤੇ ਚਾਹਲ ਮੈਡੀਕਲ ਸਟੋਰ ਵਲੋਂ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸੰਤ ਗੁਰਮੇਲ ਸਿੱਘ ਬਲੱਡ ਕੁਲੈਕਸ਼ਨ ਸੈਂਟਰ ਗੜ੍ਹੀ ਕਾਨੂੰਗੋ ਦੀ ਟੀਮ ਵਲੋਂ 75 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਸ ਮੁਫਤ ਮੈਡੀਕਲ ਜਾਂਚ ਕੈਂਪ ਦਾ ਉਦਘਾਟਨ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਚੌਧਰੀ ਅਜੈ ਮੰਗੂਪੁਰ ਨੇ ਕੀਤਾ ਅਤੇ ਉਹਨਾਂ ਨੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੰਦਿਆਂ ਲੋਕਾਂ ਨੂੰ ਸ਼ਹੀਦੀ ਪੰਦਰਵਾੜੇ ਦੌਰਾਨ ਸ਼ਹੀਦਾਂ ਦੀ ਯਾਦ ਵਿੱਚ ਧਾਰਮਿਕ ਪ੍ਰੋਗਰਾਮ ਕਰਵਾਉਣ ਦੀ ਸਲਾਹ ਦਿੱਤੀ। ਇਸ ਮੌਕੇ ਡਾਕਟਰ ਹਰਜਿੰਦਰ ਸਿੰਘ ਵਿੱਕੀ, ਕਾਕਾ ਚੌਧਰੀ, ਮਹਾਂਵੀਰ ਭੂੰਬਲਾ, ਠੇਕੇਦਾਰ ਪ੍ਰਵੀਨ ਕੁਮਾਰ, ਕਪਿਲ ਦੇਵ, ਨਰੇਸ਼ ਕੁਮਾਰ, ਸ਼ਾਮ ਲਾਲ, ਗੁਰਪ੍ਰੀਤ ਹੀਰ, ਦਵਿੰਦਰ ਸਿੰਘ ਸੋਨੀ, ਐਡਵੋਕੇਟ ਕ੍ਰਿਸ਼ਨ ਭੁੱਟਾ, ਵਿੱਕੀ ਬੰਗਾ, ਵਿਨੋਦ ਕੁਮਾਰ ਤੇ ਲਾਡੀ ਰਾਣਾ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਮੈਡੀਕਲ ਜਾਂਚ ਕੈਂਪ ਦਾ ਲਾਹਾ ਲਿਆ।
