ਵਾਹਨਾਂ ਵਿੱਚ ਰਿਫਲੈਕਟਰ ਲਗਾਏ

ਐਸ ਏ ਐਸ ਨਗਰ, 25 ਦਸੰਬਰ - ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਜਨਕ ਰਾਜ ਵਲੋਂ ਬਾਬਾ ਫਤਹਿ ਸਿੰਘ ਵੈਲਫੇਅਰ ਐਂਬੂਲੈਂਸ ਮਿਸ਼ਨ ਸੁਸਾਇਟੀ ਦੇ ਨਾਲ ਮਿਲ ਕੇ ਟਰਾਲੀਆਂ, ਆਟੋ ਰਿਕਸ਼ਿਆਂ ਅਤੇ ਗੱਡੀਆਂ ਵਿੱਚ ਰਿਫਲੇਗਟਰ ਲਗਾਏ ਗਏ। ਇਸ ਮੌਕੇ ਉਹਨਾਂ ਨੇ ਕਿਹਾ ਕਿ ਅੱਜ ਕੱਲ ਸਰਦੀਆਂ ਦਾ ਮੌਸਮ ਚੱਲ ਰਿਹਾ ਹੈ ਤੇ ਧੁੰਦ ਵੀ ਪੈਂਦੀ ਹੈ ਜਿਸ ਕਰਕੇ ਦੁਰਘਟਨਾ ਹੋਣ ਦਾ ਜਿਆਦਾ ਡਰ ਰਹਿੰਦਾ ਹੈ।

ਉਹਨਾਂ ਕਿਹਾ ਕਿ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ ਜਿਨਾਂ ਟਰਾਲੀਆਂ, ਟਰੱਕਾਂ ਅਤੇ ਆਟੋ ਰਕਸ਼ਿਆਂ ਵਿੱਚ ਰਿਫਲੈਕਟਰ ਨਹੀਂ ਲੱਗੇ ਹਨ ਉਹਨਾਂ ਨੂੰ ਰਿਫਲੈਕਟਰ ਲਗਾਏ ਜਾ ਰਹੇ ਹਨ ਤਾਂ ਕਿ ਕੋਈ ਹਾਦਸਾ ਨਾ ਹੋ ਅਤੇ ਲੋਕਾਂ ਨੂੰ ਦੂਰ ਤੋਂ ਹੀ ਨਜ਼ਰ ਆਉਣ।