ਇਮਾਨਦਾਰੀ ਜਿੰਦਾ ਹੈ - ਸਫਾਈ ਕਰਮਚਾਰੀ ਨੇ ਮੰਦਰ ਦੀ ਧਰਮਸ਼ਾਲਾ ਵਿੱਚ ਲੱਭੇ 26 ਹਜਾਰ ਪ੍ਰਬੰਧਕਾਂ ਨੂੰ ਦਿੱਤੇ

ਐਸ ਏ ਐਸ ਨਗਰ, 25 ਦਸੰਬਰ - ਸਥਾਨਕ ਫੇਜ਼ 9 ਵਿੱਚ ਸਥਿਤ ਸ੍ਰੀ ਸ਼ਿਵ ਮੰਦਰ ਅਤੇ ਧਰਮਸ਼ਾਲਾ ਫੇਜ਼ ਦੇ ਸਫਾਈ ਕਰਮਚਾਰੀ ਰਾਮ ਗੋਪਾਲ ਨੇਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ ਮੰਦਰ ਦੀ ਧਰਮਸ਼ਾਲਾ ਦੀਆਂ ਪੌੜੀਆਂ ਦੀ ਸਫਾਈ ਦੌਰਾਨ ਉੱਥੇ ਮਿਲੇ 26 ਹਜਾਰ ਰੁਪਏ ਮੰਦਰ ਦੀ ਨਵੀਂ ਬਣੀ ਕਮੇਟੀ ਦੇ ਮੈਂਬਰ ਰਜਿੰਦਰ ਸ਼ਰਮਾ ਨੂੰ ਸੌਂਪ ਦਿੱਤੇ।

ਮੰਦਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸ੍ਰੀ ਅਨਿਲ ਕੁਮਾਰ ਆਨੰਦ ਨੇ ਦਸਿਆ ਕਿ ਸ੍ਰੀ ਰਜਿੰਦਰ ਸ਼ਰਮਾ ਨੇ ਇਹ ਗੱਲ ਬਾਕੀ ਕਮੇਟੀ ਮੈਂਬਰਾਂ ਦੇ ਧਿਆਨ ਵਿੱਚ ਲਿਆਂਦੀ। ਇਸ ਦੌਰਾਨ ਧਰਮਸ਼ਾਲਾ ਦੇ 20 ਨੰਬਰ ਕਮਰੇ ਵਿੱਚ ਬਿਹਾਰ ਤੋਂ ਆ ਕੇ ਰੁਕੇ ਇੱਕ ਵਿਅਕਤੀ ਆਸ਼ੂਤੋਸ਼ ਕੁਮਾਰ ਨੇ ਮੰਦਰ ਕਮੇਟੀ ਦੇ ਮੈਂਬਰਾਂ ਨੂੰ ਆਪਣੇ 26 ਹਜਾਰ ਰੁਪਏ ਕਿਤੇ ਡਿੱਗ ਜਾਣ ਦੀ ਗੱਲ ਦੱਸੀ ਜਿਸਤੋਂ ਬਾਅਦ ਮੰਦਰ ਕਮੇਟੀ ਦੇ ਮੈਂਬਰਾਂ ਵਲੋਂ ਚੰਗੀ ਤਰ੍ਹਾਂ ਤਸਦੀਕ ਕਰਨ ਤੋਂ ਬਾਅਦ ਇਹ ਰਕਮ ਆਸ਼ੂਤੋਸ਼ ਕੁਮਾਰ ਨੂੰ ਸੌਂਪ ਦਿੱਤੀ ਗਈ। ਇਸ ਮੌਕੇ ਮੰਦਰ ਕਮੇਟੀ ਦੇ ਮੈਂਬਰ ਪਰਵੀਨ ਕੁਮਾਰ ਸ਼ਰਮਾ, ਹਰੀ ਚੰਦ ਸੇਤੀਆ, ਹਰਦੇਵ ਸਿੰਘ ਰਾਣਾ ਅਤੇ ਟੀ ਆਰ ਸ਼ਰਮਾ ਵੀ ਹਾਜਿਰ ਸਨ।