
ਅਵਤਾਰ ਪੇਂਟਰ ਬੀਤੇ ਕੱਲ੍ਹ ਸਮਾਜ ਅਤੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ
ਨਵਾਂਸ਼ਹਿਰ - ਹਲਕਾ ਨਵਾਂਸ਼ਹਿਰ ਦੇ ਮੁਢਲੇ ਸਮੇਂ ਤੋਂ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦੇ ਅੰਦੋਲਨ ਨਾਲ ਜੁੜੇ ਵਿਦੇਸ਼ ਦੀ ਧਰਤੀ ਤੇ ਮਹਾਪੁਰਸ਼ਾਂ ਦੇ ਅੰਦੋਲਨ ਨੂੰ ਸਮਰਪਤ (ਵਰਲਡ ਵਾਈਡ ਬੀ ਐਸ ਪੀ ਸਪੋਰਟਰ) ਟੀਮ ਦੇ ਆਗੂ ਅਵਤਾਰ ਪੇਂਟਰ ਬੀਤੇ ਦਿਨੀਂ ਪਰਿਵਾਰ ਨੂੰ ਬੇਵਕਤੀ ਸਦੀਵੀ ਵਿਛੋੜਾ ਦੇ ਗਏ ਸਨ। ਅੱਜ ਇਬਰਾਹਿਮ ਬਸਤੀ ਦੇ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਅਸਥਾਨ ਵਿਖੇ ਪਰਿਵਾਰ ਵਲੋਂ ਬਹੁਜਨ ਸਮਾਜ ਪਾਰਟੀ ਯੂਨਿਟ ਦੇ ਸਹਿਯੋਗ ਨਾਲ ਕਰਵਾਏ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਿਲ ਹੋਏ
ਨਵਾਂਸ਼ਹਿਰ - ਹਲਕਾ ਨਵਾਂਸ਼ਹਿਰ ਦੇ ਮੁਢਲੇ ਸਮੇਂ ਤੋਂ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦੇ ਅੰਦੋਲਨ ਨਾਲ ਜੁੜੇ ਵਿਦੇਸ਼ ਦੀ ਧਰਤੀ ਤੇ ਮਹਾਪੁਰਸ਼ਾਂ ਦੇ ਅੰਦੋਲਨ ਨੂੰ ਸਮਰਪਤ (ਵਰਲਡ ਵਾਈਡ ਬੀ ਐਸ ਪੀ ਸਪੋਰਟਰ) ਟੀਮ ਦੇ ਆਗੂ ਅਵਤਾਰ ਪੇਂਟਰ ਬੀਤੇ ਦਿਨੀਂ ਪਰਿਵਾਰ ਨੂੰ ਬੇਵਕਤੀ ਸਦੀਵੀ ਵਿਛੋੜਾ ਦੇ ਗਏ ਸਨ। ਅੱਜ ਇਬਰਾਹਿਮ ਬਸਤੀ ਦੇ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਅਸਥਾਨ ਵਿਖੇ ਪਰਿਵਾਰ ਵਲੋਂ ਬਹੁਜਨ ਸਮਾਜ ਪਾਰਟੀ ਯੂਨਿਟ ਦੇ ਸਹਿਯੋਗ ਨਾਲ ਕਰਵਾਏ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਿਲ ਹੋਏ|
ਸਾਥੀਆਂ ਨੇ ਆਖਿਆ ਕਿ ਅਵਤਾਰ ਪੇਂਟਰ ਜੀ ਬਸਪਾ ਰੂਪੀ ਮੰਜਿਲ ਦੀ ਨੀਂਹ ਹਨ। ਅਜਿਹੇ ਸਾਥੀਆਂ ਦਾ ਦੁੱਖ ਪਰਿਵਾਰ ਦੇ ਨਾਲ-ਨਾਲ ਸਮਾਜ ਲਈ ਅਸਹਿ ਹੈ। ਕੁਦਰਤ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਦੀ ਸਮਰੱਥਾ ਬਖਸ਼ੇ। ਇਸ ਮੌਕੇ ਤੇ ਡਾ ਨਛੱਤਰ ਪਾਲ ਐਮ ਐਲ ਏ ਹਲਕਾ ਨਵਾਂਸ਼ਹਿਰ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਜਿਥੇ ਪਰਿਵਾਰ ਨੂੰ ਘਾਟਾ ਪਿਆ ਹੈ, ਉਥੇ ਹੀ ਸਮਾਜ ਨੂੰ ਨਾ ਪੂਰਾ ਹੋਣ ਵਾਲ਼ਾ ਘਾਟਾ ਵੀ ਪਿਆ ਹੈ। ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ, ਇੰਚਾਰਜ ਹਲਕਾ ਬੰਗਾ ਅਤੇ ਹੋਰ ਪਾਰਟੀ ਵਰਕਰਾਂ ਵਲੋਂ ਵੀ ਇਸ ਮੌਕੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋ ਕੇ ਪਰਿਵਾਰ ਨੂੰ ਹੌਂਸਲਾ ਦਿੱਤਾ ਤੇ ਆਏ ਸਾਥੀਆਂ ਨੂੰ ਅਵਤਾਰ ਪੇਂਟਰ ਦੇ ਰਾਹ ਤੇ ਚੱਲਣ ਲਈ ਪ੍ਰੇਰਿਤ ਕੀਤਾ।
