ਬਾਬਾ ਮੱਲ ਦਾਸ ਚੈਰੀਟੇਬਲ ਟਰੱਸਟ ਵੱਲੋਂ ਲਗਾਏ ਅੱਖਾਂ ਦੇ ਵਿਸ਼ਾਲ ਕੈਂਪ ਦੌਰਾਨ 100 ਮਰੀਜ਼ਾਂ ਦੀ ਮੁਫ਼ਤ ਆਪਰੇਸ਼ਨ ਲਈ ਲਈ ਹੋਈ ਚੋਣ
ਐਸ ਏ ਐਸ ਨਗਰ, 23 ਦਸੰਬਰ - ਬਾਬਾ ਮੱਲ ਦਾਸ ਚੈਰੀਟੇਬਲ ਟਰੱਸਟ ਵੱਲੋਂ ਸੈਕਟਰ 63 ਦੇ ਬੀਐਮਡੀ ਸਕੂਲ ਵਿਖੇ ਮਹੰਤ ਬਲਵੰਤ ਦਾਸ, ਜਥੇਦਾਰ ਬਲਦੇਵ ਸਿੰਘ ਕੁੰਭੜਾ ਅਤੇ ਡਾ. ਬਾਲ ਕ੍ਰਿਸ਼ਨ ਦੀ ਯਾਦ ਵਿੱਚ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਭਾਜਪਾ ਆਗੂ ਸੰਜੀਵ ਵਸ਼ਿਸ਼ਟ ਨੇ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਐਨ ਆਰ ਆਈ ਅਵਤਾਰ ਸਿੰਘ ਬੈਦਵਾਣ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸਾਧੂ ਸਿੰਘ ਟੋਡਰਮਾਜਰਾ ਨੇ ਸ਼ਿਰਕਤ ਕੀਤੀ।

ਇਸ ਮੌਕੇ ਅੱਖਾਂ ਦੇ ਮਾਹਿਰ ਡਾ ਜਤਿੰਦਰ ਸਿੰਘ ਦੀ ਅਗਵਾਈ ਹੇਠਲੀ ਡਾਕਟਰੀ ਟੀਮ ਨੇ 250 ਮਰੀਜ਼ਾਂ ਦੀਆਂ ਅੱਖਾਂ ਦਾ ਨਿਰੀਖ਼ਣ ਕੀਤਾ। ਕੈਂਪ ਵਿੱਚ 100 ਮਰੀਜ਼ਾਂ ਦੀ ਅਪਰੇਸ਼ਨਾਂ ਲਈ ਚੋਣ ਕੀਤੀ ਗਈ। ਇਨ੍ਹਾਂ ਮਰੀਜ਼ਾਂ ਦਾ ਮੁਹਾਲੀ ਦੇ ਫੇਜ਼ 7 ਦੇ ਡਾਕਟਰ ਜੇ ਪੀ ਆਈ ਹਸਪਤਾਲ ਵਿਖੇ ਮੁਫ਼ਤ ਆਪਰੇਸ਼ਨ ਹੋਵੇਗਾ। ਮਰੀਜ਼ਾਂ ਦੇ ਅਪਰੇਸ਼ਨਾਂ ਤੇ ਹੋਣ ਵਾਲਾ ਖਰਚਾ ਅਤੇ ਰਹਿਣ ਅਤੇ ਖਾਣੇ ਦਾ ਸਾਰਾ ਖਰਚਾ ਵੀ ਟਰੱਸਟ ਵੱਲੋਂ ਕੀਤਾ ਜਾਵੇਗਾ। ਕੈਂਪ ਵਿੱਚ ਮਰੀਜ਼ਾਂ ਨੂੰ ਵੱਡੀ ਪੱਧਰ ਤੇ ਦਵਾਈਆਂ ਅਤੇ ਐਨਕਾਂ ਵੀ ਮੁਫ਼ਤ ਵੰਡੀਆਂ ਗਈਆਂ। ਟਰੱਸਟ ਦੇ ਮੈਂਬਰਾਂ ਚਰਨ ਸਿੰਘ, ਬਲਬੀਰ ਸਿੰਘ, ਹਰਬੰਸ ਸਿੰਘ ਅਤੇ ਭੁਪਿੰਦਰ ਸ਼ਰਮਾ, ਇੰਦੂ ਰੈਣਾ ਨੇ ਡਾਕਟਰੀ ਟੀਮ ਦਾ ਸਨਮਾਨ ਕੀਤਾ।